
ਨਗਰ ਨਿਗਮ, ਨਗਰ ਕੌਾਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਲਈ 15,305 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
ਚੰਡੀਗੜ੍ਹ, 4 ਫ਼ਰਵਰੀ (ਭੁੱਲਰ) : ਪੰਜਾਬ ਰਾਜ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਾਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਲਈ 15305 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦਸਿਆ ਕਿ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਦੇ ਆਖ਼ਰੀ ਦਿਨ 3 ਫ਼ਰਵਰੀ 2021 ਤਕ ਸੂਬੇ ਦੇ ਕੁੱਲ 2302 ਵਾਰਡਾਂ ਲਈ 15,305 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਕਾਂਗਰਸ ਪਾਰਟੀ ਦੇ 1652, ਭਾਰਤੀ ਜਨਤਾ ਪਾਰਟੀ ਦੇ 670, ਸ਼੍ਰੋਮਣੀ ਅਕਾਲੀ ਦਲ ਦੇ 1526, ਆਮ ਆਦਮੀ ਪਾਰਟੀ ਦੇ 1155, ਬਹੁਜਨ ਸਮਾਜ ਪਾਰਟੀ ਦੇ 102, ਪੀ.ਡੀ.ਪੀ. ਦੇ 7 ਅਤੇ 10,193 ਆਜ਼ਾਦ ਉਮੀਦਵਾਰ ਹਨ |
ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿਚ 171 , ਨਾਭਾ ਵਿਚ 160, ਸਮਾਣਾ ਵਿਚ 148, ਪਾਤੜਾਂ ਵਿਚ 134 ਜਦ ਕਿ ਸੰਗਰੂਰ ਜ਼ਿਲ੍ਹੇ ਵਿਚ ਮਲੇਰਕੋਟਲਾ 171, ਸੁਨਾਮ 153, ਅimageਹਿਮਦਗੜ੍ਹ 104, ਧੂਰੀ 142, ਲਹਿਰਾਗਾਗਾ 97, ਲੌਾਗੋਵਾਲ 55, ਅਮਰਗੜ੍ਹ 59 ਅਤੇ ਭਵਾਨੀਗੜ੍ਹ 84 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ |
ਉਨ੍ਹਾਂ ਦਸਿਆ ਕਿ ਸੂਬੇ ਦੇ ਦੋ ਨਗਰ ਪੰਚਾਇਤਾਂ/ਨਗਰ ਕੌਾਸਲਾਂ ਦੇ ਛੇ ਵਾਰਡਾਂ ਵਿਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਉੁਨ੍ਹਾਂ ਵਿਚੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਦੇ ਵਾਰਡ ਨੰ: 1 ਅਤੇ 11 ਲਈ 10 ਉਮੀਦਵਾਰ, ਤਲਵਾੜਾ ਦੇ ਵਾਰਡ ਨੰ: 1 ਲਈ 7 ਉਮੀਦਵਾਰ ਜਦਕਿ ਲੁਧਿਆਣਾ ਜ਼ਿਲ੍ਹੇ ਦੇ ਮੁੱਲਾਪੁਰ ਦਾਖਾ ਦੇ ਵਾਰਡ ਨੰ. 8 ਵਿਚ 2 ਉਮੀਦਵਾਰ, ਸਾਹਨੇਵਾਲ ਦੇ ਵਾਰਡ ਨੰ: 6 ਲਈ 6 ਉਮੀਦਵਾਰ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਅਮਲੋਹ ਦੇ ਵਾਰਡ ਨੰ: 12 ਲਈ 9 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ |