
ਦਿੱਲੀ ਪੁਲਿਸ ਨੇ ਗ੍ਰੇਟਾ ਧਨਬਰਗ ਵਿਰੁਧ ਦਰਜ ਕੀਤੀ ਐਫ਼.ਆਈ.ਆਰ.
ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤਾ ਸੀ ਟਵੀਟ
ਨਵੀਂ ਦਿੱਲੀ, 4 ਫ਼ਰਵਰੀ: ਦਿੱਲੀ ਦੀ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ ਰਾਹੀਂ ਅਪਣਾ ਵਿਰੋਧ ਦਰਜ ਕਰਵਾ ਰਹੇ ਹਨ | ਇਸ ਕੜੀ 'ਚ ਦਿੱਲੀ ਪੁਲਿਸ ਨੇ ਵੀਰਵਾਰ ਨੂੰ ਸਵੀਡਨ ਦੇ ਵਾਤਾਵਰਣ ਵਰਕਰ ਗ੍ਰੇਟਾ ਧਨਬਰਗ ਵਿਰੁਧ ਕੇਸ ਦਰਜ ਕੀਤਾ ਹੈ | ਗ੍ਰੇਟਾ ਧਨਬਰਗ ਨੇ ਦੇਸ਼ ਦੀ ਰਾਜਧਾਨੀ 'ਚ ਹੋ ਰਹੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਸੀ | ਇਸ ਟਵੀਟ ਨੂੰ ਭੜਕਾਉਣ ਵਾਲਾ ਦਸਿਆ ਸੀ | ਉਨ੍ਹਾਂ ਦੇ ਇਹ ਟਵੀਟ ਦੇਸ਼ ਦੇ ਅਕਸ ਨੂੰ ਖ਼ਰਾਬ ਕਰਨ ਵਾਲੇ ਵੀ ਦਸੇ ਹਨ | ਇਸ ਨੂੰ ਲੈ ਕੇ ਪੁਲਿਸ ਨੇ ਵੱਖ-ਵੱਖ ਧਾਰਾਵਾਂ 120ਬੀ, 153ਏ ਤੇ ਆਈਟੀ ਐਕਟ ਤਹਿਤ ਗ੍ਰੇਟ ਧਨਬਰਗ ਵਿਰੁਧ ਐਫ਼ਆਈਆਰ ਦਰਜ ਕੀਤੀ ਹੈ | ਭਾਰੀ ਆਲੋਚਨਾ ਮਗਰੋਂ ਪੁਲਿਸ ਨੇ ਸਪੱਸ਼ਟ ਕੀਤਾ ਕਿ ਐਫ਼.ਆਈ.ਆਰ. ਵਿਚ ਕਿਸੇ ਵਿਅਕਤੀ ਦਾ ਨਾਂ ਨਹੀਂ ਦਿਤਾ ਗਿਆ ਸਗੋਂ ਵਿਦੇਸ਼ਾਂ ਤੋਂ ਅੰਦੋਲਨ ਕਰਨ ਵਾਲੇ imageਤੱਤਾਂ ਦਾ ਜ਼ਿਕਰ ਕੀਤਾ ਗਿਆ ਹੈ | (ਏਜੰਸੀ)