
ਕਾਂਗਰਸ ਦਾ ਫ਼ੁੱਲ ਕੋਟਾ ਪਰ ਭਾਜਪਾ ਨੂੰ ਉਮੀਦਵਾਰਾਂ ਦਾ ਤੋਟਾ?
ਪੰਜਾਬ ਦੇ 2302 ਵਾਰਡਾਂ ਦੀਆਂ ਚੋਣਾਂ ਲਈ ਭਾਜਪਾ ਦੇ ਸਿਰਫ਼ 670 ਉਮੀਦਵਾਰ ਹੀ ਮੈਦਾਨ 'ਚ
ਲੁਧਿਆਣਾ, 4 ਫ਼ਰਵਰੀ (ਪ੍ਰਮੋਦ ਕੌਸ਼ਲ) : ਕਿਸਾਨ ਅੰਦੋਲਨ ਦਾ ਅਸਰ ਪੰਜਾਬ 'ਚ ਭਾਜਪਾ ਦੀ ਸ਼ਹਿਰੀ ਸਿਆਸਤ 'ਤੇ ਵੀ ਭਾਰੂ ਪੈਂਦਾ ਦਿਖਾਈ ਦੇ ਰਿਹਾ ਹੈ | ਸ਼ਾਇਦ ਇਹੋ ਕਾਰਨ ਰਿਹਾ ਹੈ ਕਿ ਸ਼ਹਿਰੀ ਖੇਤਰਾਂ 'ਚ ਅਪਣੇ ਮਜ਼ਬੂਤ ਆਧਾਰ ਦੇ ਜ਼ੋਰ ਤੇ ਪੰਜਾਬ 'ਚ ਰਾਜ ਕਰਨ ਦਾ ਸੁਪਨਾ ਦੇਖ ਰਹੀ ਭਾਜਪਾ ਦੇ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਾਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਲਈ ਕੁਲ 2302 ਵਾਰਡਾਂ ਲਈ ਸਿਰਫ਼ 670 ਉਮੀਦਵਾਰ ਹੀ ਮੈਦਾਨ ਵਿਚ ਨਿਤਰ ਸਕੇ |
ਇਹ ਅੰਕੜਾ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਕੀਤਾ ਗਿਆ ਹੈ ਪਰ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਇਸ ਅੰਕੜੇ ਨੂੰ ਝੂਠ ਦਸਦੇ ਕਹਿ ਰਹੇ ਹਨ ਕਿ ਉਨ੍ਹਾਂ ਦੇ 1235 ਉਮੀਦਵਾਰ ਨੇ ਜਿਹੜੇ ਭਾਜਪਾ ਦੇ ਚੋਣ ਨਿਸ਼ਾਨ ਤੇ ਮੈਦਾਨ ਵਿਚ ਹਨ | ਹਾਲਾਂਕਿ ਉਹ ਨਾਲ ਇਹ ਵੀ ਇਲਜ਼ਾਮ ਲਗਾ ਰਹੇ ਹਨ ਕਿ ਸਰਕਾਰ ਦੇ ਇਸ਼ਾਰੇ ਤੇ ਭਾਜਪਾ ਦੇ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕੀਤੇ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਦਫ਼ਤਰ ਰਾਜ ਚੋਣ ਕਮਿਸਨ ਦੇ ਬੁਲਾਰੇ ਨੇ ਦਸਿਆ ਕਿ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਦੇ ਆਖ਼ਰੀ ਦਿਨ 3 ਫ਼ਰਵਰੀ ਤਕ ਸੂਬੇ ਦੀਆਂ ਨਗਰ ਨਿਗਮਾਂ, ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੇ ਕੁਲ 2302 ਵਾਰਡਾਂ ਲਈ ਕੁਲ 15305 ਉimageਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਕਾਂਗਰਸ ਪਾਰਟੀ ਦੇ 1652, ਭਾਰਤੀ ਜਨਤਾ ਪਾਰਟੀ ਦੇ 670, ਸ਼੍ਰੋਮਣੀ ਅਕਾਲੀ ਦਲ ਦੇ 1526, ਆਮ ਆਦਮੀ ਪਾਰਟੀ ਦੇ 1155, ਬਹੁਜਨ ਸਮਾਜ ਪਾਰਟੀ ਦੇ 102, ਪੀ.ਡੀ.ਪੀ. ਦੇ 7 ਅਤੇ 10193 ਆਜ਼ਾਦ ਉਮੀਦਵਾਰ ਹਨ | ਕਿਸੇ ਸਮੇਂ ਪੰਜਾਬ ਵਿਚ ਅਪਣੇ ਤਕਰੀਬਨ 23 ਲੱਖ ਵਰਕਰ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਨੂੰ ਇਹ ਕਿਸਾਨ ਅੰਦੋਲਨ ਦੀ ਮਾਰ ਝੱਲਣੀ ਪੈ ਰਹੀ ਹੈ ਜਾਂ ਫਿਰ ਵਜ੍ਹਾ ਕੋਈ ਹੋਰ ਹੈ, ਪਰ ਸ਼ਹਿਰਾਂ ਅਤੇ ਵਪਾਰੀਆਂ ਦੀ ਪਾਰਟੀ ਹੋਣ ਦਾ ਦਾਅਵਾ ਕਰਦੀ ਭਾਜਪਾ ਨੂੰ ਸ਼ਹਿਰੀ ਖੇਤਰਾਂ ਦੀਆਂ ਚੋਣਾਂ ਵਿਚ ਜਿਸ ਤਰੀਕੇ ਦਾ ਮੱਠਾ ਰਿਸਪੌਾਸ ਮਿਲ ਰਿਹਾ ਹੈ ਉਹ ਲਾਜ਼ਮੀ ਤੌਰ ਤੇ ਭਾਜਪਾ ਦੀ ਲੀਡਰਸ਼ਿਪ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਹੈ |