
ਗੁਰੂ-ਹਰਸਹਾਏ ਦੇ ਕਿਸਾਨ ਨੇ ਪ੍ਰਧਾਨ ਮੰਤਰੀ ਦੀ ਮਾਂ ਹੀਰਾਬੇਨ ਮੋਦੀ ਨੂੰ ਲਿਖਿਆ ਪੱਤਰ
ਗੁਰੂ-ਹਰਸਹਾਏ, 5 ਫ਼ਰਵਰੀ (ਖ਼ਾਲਸਾ) : ਕੇਂਦਰ ਸਰਕਾਰ ਵਲੋਂ ਜੋ ਤਿੰਨੋਂ ਖੇਤੀ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ ਉਸ ਨੂੰ ਰੱਦ ਕਰਾਉਣ ਲਈ ਦੇਸ਼ ਦੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਬੈਠੇ ਹੋਏ ਹਨ ਅਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਪਰ ਅਜੇ ਤਕ ਇਸ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਹੈ |
ਇਸ ਦੌਰਾਨ ਗੁਰੂਹਰਸਹਾਏ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੋਲੂ ਕਾ ਮੋਡ ਦੇ ਹਰਪ੍ਰੀਤ ਨਾਮਕ ਕਿਸਾਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਮੋਦੀ ਨੂੰ ਬੜੇ ਭਰੇ ਮਨ ਨਾਲ ਪੱਤਰ ਲਿਖਿਆ, ਜਿਸ ਵਿਚ ਉਸ ਨੇ ਲਿਖਿਆ ਕਿ ਦੇਸ਼ ਅਤੇ ਦੁਨੀਆ ਦਾ ਢਿੱਡ ਭਰਨ ਵਾਲੇ ਅਤੇ ਅੰਨਦਾਤਾ ਤਿੰਨੇ ਕਾਲੇ ਕਾਨੂੰਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕੜਾਕੇ ਦੀ ਠੰਢ ਵਿਚ ਦਿੱਲੀ ਦੀਆਂ ਸੜਕਾਂ 'ਤੇ ਸੌਣ ਲਈ ਮਜਬੂਰ ਹਨ ਜਿਸ ਵਿਚ ਨੱਬੇ 95 ਸਾਲ ਦੇ ਬਜ਼ੁਰਗ, ਬੱਚੇ, ਬੀਬੀਆਂ ਅਤੇ ਨੌਜਵਾਨ ਸ਼ਾਮਲ ਹਨ | ਉਨ੍ਹਾਂ ਪੱਤਰ ਵਿਚ ਲਿਖਿਆ ਕਿ 'ਮੈਂ ਬੜੀ ਆਸ ਨਾਲ ਲਿਖ ਰਿਹਾ ਹਾਂ ਤੁਹਾਡਾ ਸਪੁੱਤਰ ਸ਼੍ਰੀ ਨਰਿੰਦਰ ਮੋਦੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਹਨ, ਉਨ੍ਹਾਂ ਨੇ ਜਿਹੜੇ ਕਾਲੇ ਕਾਨੂੰਨ ਕਿਸਾਨਾਂ ਲਈ ਪਾਸ ਕੀਤੇ ਹਨ ਉਹ ਕਾਨੂੰਨ ਜਲਦ ਵਾਪਸ ਲੈਣ, ਮੈਨੂੰ ਇਹ ਲਗਿਆ ਹੈ ਕਿ ਕੋਈ ਆਦਮੀ ਕਿਸੇ ਨੂੰ ਵੀ ਮਨ੍ਹਾ ਕਰ ਸਕਦਾ ਹੈ ਪਰ ਆਪਣੀ ਮਾਂ ਨੂੰ ਨਹੀਂ, ਕਿਉਂਕਿ ਸਾਡੇ ਦੇਸ਼ ਦੇ ਲੋਕ ਮਾਂ ਨੂੰ ਰੱਬ ਦਾ ਦਰਜਾ ਦਿੰਦੇ ਹਨ | ਮਾਤਾ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੁਹਾਡੇ ਪੁੱਤਰ ਹਨ | ਮੈਨੂੰ ਲੱਗਾ ਕਿ ਸ਼੍ਰੀ ਨਰਿੰਦਰ ਮੋਦੀ ਤੁਹਾਡਾ ਕਹਿਣਾ ਕਦੀ imageਨਹੀਂ ਮੋੜਨਗੇ, ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਅਪਣੇ ਪੁੱਤਰ ਨੂੰ ਇਹ ਗੱਲ ਕਹਿ ਕੇ ਕਿ ਜਿਹੜੇ ਵੀ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਹਨ, ਉਸ ਨੂੰ ਵਾਪਸ ਕਰਾਉਣ, ਇਸ ਲਈ ਪੂਰਾ ਦੇਸ਼ ਤੁਹਾਡਾ ਧਨਵਾਦ ਕਰੇਗਾ |