
ਹਿੰਦ ਮਹਾਂਸਾਗਰ ਖੇਤਰ ਦੇ ਦੇਸ਼ਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਲਈ ਤਿਆਰ ਭਾਰਤ: ਰਾਜਨਾਥ
ਰਾਜਨਾਥ ਸਿੰਘ ਨੇ ਦੇਸ਼ਾਂ ਦੇ ਰਖਿਆ ਮੰਤਰੀਆਂ ਦੀ ਕਾਨਫ਼ਰੰਸ ਨੂੰ ਕੀਤਾ ਸੰਬੋਧਨ
ਬੰਗਲੁਰੂ, 4 ਫ਼ਰਵਰੀ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਹਿੰਦ ਮਹਾਂਸਾਗਰ ਖੇਤਰ (ਆਈ.ਓ.ਆਰ.) ਦੇ ਦੇਸ਼ਾਂ ਨੂੰ ਮਿਜ਼ਾਈਲ ਅਤੇ ਇਲੈਕਟ੍ਰਾਨਿਕ ਯੁੱਧ ਪ੍ਰਣਾਲੀ ਸਮੇਤ ਕਈ ਹਥਿਆਰ ਪ੍ਰਣਾਲੀਆਂ ਦੀ ਸਪਲਾਈ ਕਰਨ ਲਈ ਤਿਆਰ ਹੈ |
ਰਾਜਨਾਥ ਸਿੰਘ ਨੇ ਆਈ.ਓ.ਆਰ. ਦੇ ਦੇਸ਼ਾਂ ਦੇ ਰਖਿਆ ਮੰਤਰੀਆਂ ਦੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਪ੍ਰੋਗਰਾਮ 'ਐਰੋ ਇੰਡੀਆ -2021' ਦੇ ਮੌਕੇ ਆਯੋਜਿਤ ਆਈ.ਓ.ਆਰ. ਦੇਸ਼ਾਂ ਦੀ ਗੁਪਤ ਮੀਟਿੰਗ ਨੇ ਸਾਂਝੇ ਵਿਕਾਸ ਅਤੇ ਸਥਿਰਤਾ ਦੇ ਭਾਰਤ ਦੇ ਦਿ੍ਸ਼ਟੀਕੋਣ ਅਤੇ ਉਨ੍ਹਾਂ ਨਾਲ ਦੇਸ਼ ਦੇ ਉਸਾਰੂ ਸਬੰਧ ਨੂੰ ਮਹੱਤਵ ਦਿਤਾ ਹੈ |
ਰਖਿਆ ਮੰਤਰੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹਿੰਦ ਮਹਾਂਸਾਗਰ ਵਿਚ ਸਰੋਤਾਂ ਅਤੇ ਕੋਸ਼ਿਸ਼ਾਂ ਵਿਚ ਤਾਲਮੇਲ ਬਣਾਉਣ ਦੀ ਹੈ, ਜਿਸ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਵਿਚਾਲੇ ਰਖਿਆ ਉਦਯੋਗ ਅਤੇ ਹੋਰ ਸਨਅਤੀ ਸਹਿਯੋਗ ਸ਼ਾਮਲ ਹੈ |
ਉਨ੍ਹਾਂ ਕਿਹਾ ਕਿ ਆਈ.ਓ.ਆਰ. ਦੇ ਬਹੁਤ ਸਾਰੇ ਦੇਸ਼ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣ ਰਹੇ ਹਨ ਅਤੇ ਰਖਿਆ ਜਹਾਜ਼ਾਂ ਲਈ ਡਿਜ਼ਾਇਨ ਅਤੇ ਸਮੁੰਦਰੀ ਜਹਾਜ਼ਾਂ ਸਣੇ ਨਵੀਂ ਤਕਨਾਲੋਜੀਆਂ ਵਿਕਸਤ ਕਰ ਰਹੇ ਹਨ, ਜਿਨ੍ਹਾਂ ਨੂੰ ਖੇਤਰੀ ਸਹਿਯੋਗ ਦੇ ਯਤਨਾਂ ਰਾਹੀਂ ਸਾਂਝੇ ਤੌਰ 'ਤੇ ਵਿਕਸਤ ਕੀਤਾ ਜਾ ਸਕਦਾ ਹੈ |
ਉਨ੍ਹਾਂ ਕਿਹਾ ਕਿ ਭਾਰਤੀ ਏਅਰਸਪੇਸ ਅਤੇ ਰਖਿਆ ਉਦਯੋਗ ਵਿਦੇਸ਼ੀ ਕੰਪਨੀਆਂ ਲਈ ਆਕਰਸ਼ਕ ਅਤੇ ਮਹੱਤਵਪੂਰਨ ਮੌਕੇ ਪ੍ਰਦਾਨ ਕਰਦੇ ਹਨ | ਸਿੰਘ ਨੇ ਕਿਹਾ ਕਿ ਭਾਰਤ ਕੋਲ ਕਈ ਤਰ੍ਹਾਂ ਦੀਆਂ ਮਿਜ਼ਾਈਲimage ਪ੍ਰਣਾਲੀਆਂ, ਹਲਕੇ ਲੜਾਕੂ ਜਹਾਜ਼/ਹੈਲੀਕਾਪਟਰ ਹਨ, ਮਲਟੀਪਰਪਜ਼ ਲਾਈਟ ਟਰਾਂਸਪੋਰਟ ਏਅਰਕਰਾਫਟ, ਲੜਾਕੂ ਜਹਾਜ਼ਾਂ ਅਤੇ ਗਸ਼ਤ ਦੇ ਜਹਾਜ਼, ਤੋਪ ਪ੍ਰਣਾਲੀ, ਟੈਂਕ, ਰਾਡਾਰ, ਫੌਜੀ ਵਾਹਨ, ਇਲੈਕਟ੍ਰਾਨਿਕ ਯੁੱਧ ਲੜਾਈ ਪ੍ਰਣਾਲੀ ਅਤੇ ਹੋਰ ਹਥਿਆਰ ਪ੍ਰਣਾਲੀ ਆਈਓਆਰ ਦੇ ਦੇਸ਼ਾਂ ਨੂੰ ਸਪਲਾਈ ਕਰਨ ਲਈ ਤਿਆਰ ਹਨ | (ਪੀਟੀਆਈ)