
ਜਦੋਂ ਤਕ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਕਿਸਾਨੀ ਅੰਦੋਲਨ ਜਾਰੀ ਰਹੇਗਾ: ਪਿ੍ਯੰਕਾ ਗਾਂਧੀ
ਰਾਮਪੁਰ (ਉੱਤਰ ਪ੍ਰਦੇਸ਼), 4 ਫ਼ਰਵਰੀ: ਕਾਂਗਰਸ ਦੀ ਜਨਰਲ ਸਕੱਤਰ ਅਤੇ ਪਾਰਟੀ ਦੀ ਪ੍ਰਦੇਸ਼ ਇੰਚਾਰਜ ਪਿ੍ਯੰਕਾ ਗਾਂਧੀ ਵਾਡਰਾ ਨੇ 26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਪਰੇਡ ਦੌਰਾਨ ਮਾਰੇ ਗਏ ਨਵਰੀਤ ਸਿੰਘ ਦੇ ਪਰਵਾਰ ਵਾਲਿਆਂ ਨਾਲ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ ਮੁਲਾਕਾਤ ਕੀਤੀ |
ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੇ ਕੁਮਾਰ ਲੱਲੂ ਨੇ ਦਸਿਆ ਕਿ ਪਿ੍ਯੰਕਾ ਰਾਮਪੁਰ ਸਥਿਤ ਨਵਰੀਤ ਸਿੰਘ ਦੇ ਜੱਦੀ ਪਿੰਡ ਡਿਬ ਡਿਬਾਆ ਪਹੁੰਚ ਕੇ ਉਸ ਦੀ ਅੰਤਮ ਅਰਦਾਸ ਦੀ ਰਸਮ 'ਚ ਸ਼ਾਮਲ ਹੋਈ | ਉਨ੍ਹਾਂ ਦਸਿਆ ਕਿ ਪਿ੍ਯੰਕਾ ਨੇ ਨਵਰੀਤ ਦੇ ਪਰਵਾਰ ਵਾਲਿਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਪ੍ਰਤੀ ਹਮਦਰਦੀ ਪ੍ਰਗਟਾਈ |
26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਨਵੀਂ ਦਿੱਲੀ 'ਚ ਟਰੈਕਟਰ ਪਰੇਡ ਦੌਰਾਨ ਹੋਏ ਹਾਦਸੇ 'ਚ ਨਵਰੀਤ ਸਿੰਘ ਦੀ ਮੌਤ ਹੋ ਗਈ ਸੀ |
ਇਸ ਦੌਰਾਨ ਪਿ੍ਯੰਕਾ ਨੇ ਕਿਹਾ ਕਿ ਸਰਕਾਰ ਖੇਤੀ ਨਾਲ ਜੁੜੇ ਤਿੰਨ ਨਵੇਂ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਰਹੀ, ਪਰ ਇਸ ਤੋਂ ਵੀ ਜ਼ਿਆਦਾ ਗ਼ਲਤ ਇਹ ਹੈ ਕਿ ਜਿਹੜੇ ਕਿਸਾਨ ਅਪਣੇ ਹੱਕਾਂ ਲਈ ਅੰਦੋਲਨ ਕਰਦਿਆਂ ਸ਼ਹੀਦ ਹੋਏ ਸਨ, ਨੂੰ ਅਤਿਵਾਦੀ ਐਲਾਨਿਆ ਜਾ ਰਿਹਾ ਹੈ ਅਤੇ ਕਿਸਾਨੀ ਅੰਦੋਲਨ ਨੂੰ ਰਾਜਨੀਤਕ ਸਾਜ਼ਸ਼ ਵਜੋਂ ਵੇਖਿਆ ਜਾ ਰਿਹਾ ਹੈ |
ਇਹ ਰਾਜਨੀਤਕ ਨਹੀਂ ਸਗੋਂ ਇਕ ਸੱਚਾ ਅੰਦੋਲਨ ਹੈ |
ਉਨ੍ਹਾਂ ਨੇ ਕਿਸੇ ਦਾ ਨਾਮ ਲਏ ਬਗ਼ੈਰ ਵਿਅੰਗਮਈ ਢੰਗ ਨਾਲ ਕਿਹਾ ਕਿ ਜਿਹੜਾ ਆਗੂ ਦੁੱਖ ਨਹੀਂ ਸੁਣ ਸਕਦਾ ਉਹ ਕਿਸੇ ਕੰਮ ਦਾ ਹੈ | ਜਿਹੜਾ ਵੀ ਆਵਾਜ਼ ਉਠਾਉਾਦਾ ਹੈ, ਉਸ ਨੂੰ ਇਕ ਨਾਮ ਦੇ ਦਿਤਾ ਜਾਂਦਾ ਹੈ, ਪਰ ਇਹ ਕਦੇ ਨਹੀਂ ਕਿਹਾ ਜਾਂਦਾ ਕਿ ਤੁਸੀਂ ਸਾਡੇ ਦੇਸ਼ ਦੇ ਨਾਗਰਿਕ ਹੋ | ਆਉ, ਸਾਨੂੰ ਦੱਸੋ ਤੁਹਾਡੇ ਦਿਲ ਦਾ ਦਰਦ |
ਪਿ੍ਯੰਕਾ ਨੇ ਜ਼ੋਰ ਦੇ ਕੇ ਕਿਹਾ ਕਿ ਮੈਂ ਸਰਦਾਰ ਹਰਦੀਪ (ਨਵਰਿਤਾ ਦੇ ਦਾਦਾ) ਨੂੰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਉਸ ਦੀ ਕੁਰਬਾਨੀ ਨੂੰ ਅਜਾਈਾ ਨਹੀਂ ਜਾਣ ਦੇਵਾਂਗੇ | ਅਸੀਂ ਉਦੋਂ ਤਕ ਅਪਣਾ ਅੰਦੋਲਨ ਜਾਰੀ ਰੱਖਾਂਗੇ ਜਦੋਂ ਤਕ ਸਰਕਾਰ ਤਿੰਨੋਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ |
ਅਪਣੇ ਦੌਰੇ ਦੌਰਾਨ ਦੌਰਾਨ ਪਿ੍ਯੰਕਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਲੱਖਾਂ ਕਿਸਾਨ ਦਿੱਲੀ ਦੀ ਸਰਹੱਦ 'ਤੇ ਬੈਠੇ ਹਨ, ਪ੍ਰਧਾਨ ਮੰਤਰੀ ਕੋਲ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ | (ਪੀਟੀਆਈ)