
ਲਖਨਊ ਹਵਾਈ ਅੱਡੇ 'ਤੇ ਧਰਨੇ 'ਤੇ ਬੈਠੇ ਪ੍ਰਧਾਨ ਮੰਤਰੀ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ
ਲਖਨਊ, 4 ਫ਼ਰਵਰੀ: ਲਖਨਊ ਪੁਲਿਸ ਦੀ ਕਾਰਜਸ਼ੈਲੀ ਤੋਂ ਨਾਰਾਜ਼ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਰਾਜਧਾਨੀ ਲਖਨਊ ਦੇ ਅਮੌਸੀ ਹਵਾਈ ਅੱਡੇ 'ਤੇ ਧਰਨੇ 'ਤੇ ਬੈਠ ਗਏ ਹਨ | ਦਰਅਸਲ, ਪ੍ਰਹਿਲਾਦ ਮੋਦੀ ਅਪਣੇ ਨਿਜੀ ਪ੍ਰੋਗਰਾਮ 'ਚ ਹਿੱਸਾ ਲੈਣ ਉੱਤਰ ਪ੍ਰਦੇਸ਼ ਆਏ ਹੋਏ ਹਨ ਪਰ ਜੋ ਲੋਕ ਉਨ੍ਹਾਂ ਨੂੰ ਲੈਣ ਲਈ ਹਵਾਈ ਅੱਡੇ ਪਹੁੰਚਣ ਵਾਲੇ ਸਨ, ਉਨ੍ਹਾਂ ਨੂੰ ਪੁਲਿਸ ਨੇ ਪਹਿਲਾਂ ਹੀ ਗਿ੍ਫ਼ਤਾਰ ਕਰ ਲਿਆ ਹੈ | ਇਸ ਗੱਲ ਤੋਂ ਨਾਰਾਜ਼ ਹੋ ਕੇ ਪ੍ਰਹਿਲਾਦ ਮੋਦੀ ਏਅਰਪੋਰਟ 'ਤੇ ਹੀ ਧਰਨੇ 'ਤੇ ਬੈਠ ਗਏ ਹਨ |
ਦੂਜੇ ਪਾਸੇ ਪ੍ਰਹਿਲਾਦ ਮੋਦੀ ਦਾ ਕਹਿਣਾ ਹੈ ਕਿ ਮੈਨੂੰ ਉਸ ਆਦੇਸ਼ ਦੀ ਕਾਪੀ ਵੀ ਦਿਤੀ ਜਾਵੇ, ਜਿਸ ਆਦੇਸ਼ ਦੇ ਆਧਾਰ 'ਤੇ ਸਾਡੇ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਨਾਲ ਹੀ ਪ੍ਰਹਿਲਾਦ ਮੋਦੀ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਤਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲੇਗਾ, ਉਦੋਂ ਤਕ ਉਹ ਭੋਜਨ ਪਾਣੀ ਤਿਆਗ ਕੇ ਧਰਨੇ 'ਤੇ ਬੈਠੇ ਰਹਿਣਗੇ | ਪ੍ਰਹਿਲਾਦ ਮੋਦੀ ਨੇ ਕਿਹਾ ਕਿ ਮੈਂ ਉਦੋਂ ਤਕ ਧਰਨੇ 'ਤੇ ਬੈਠਾ ਰਹਾਂਗਾ, ਜਦੋਂ ਤਕ ਸਾਡੇ ਵਰਕਰਾਂ ਨੂੰ ਛੱਡਿਆ ਨਹੀਂ ਜਾਵੇਗਾ | (ਏਜੰਸੀ)
ਲਖਨਊ ਪੁਲਿਸ ਦੱਸੇ ਕਿ ਆਖ਼ਰ ਕਿਸ ਦੇ ਹੁਕਮ 'ਤੇ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ | ਪੀ.ਐੱਮ.ਓ. ਦਾ ਆਦੇਸ਼ ਹੈ ਤਾਂ ਉਹ ਆਦੇਸ਼ ਦਿਖਾਇਆ ਜਾਵੇ | (ਏਜੰਸੀ)
image
------------------