ਖੇੇਤੀ ਕਾਨੂੰਨਾਂ ਨੂੰ ਲੈ ਕੇ ਲੋਕ ਸਭਾ 'ਚ ਹੰਗਾਮਾ ਜਾਰੀ, ਕਾਰਵਾਈ ਰੁਕੀ
Published : Feb 5, 2021, 12:26 am IST
Updated : Feb 5, 2021, 12:26 am IST
SHARE ARTICLE
image
image

ਖੇੇਤੀ ਕਾਨੂੰਨਾਂ ਨੂੰ ਲੈ ਕੇ ਲੋਕ ਸਭਾ 'ਚ ਹੰਗਾਮਾ ਜਾਰੀ, ਕਾਰਵਾਈ ਰੁਕੀ


g ਸੰਸਦ ਮੈਂਬਰਾਂ ਨੇ ਹੱਥਾਂ 'ਚ ਤਖ਼ਤੀਆਂ ਫੜ ਕੇ ਕੀਤਾ ਸਰਕਾਰ ਦਾ ਵਿਰੋਧ g ਚਾਰ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਲਿਆਂਦੇ ਨਵੇਂ ਖੇਤੀਬਾੜੀ ਕਾਨੂੰਨ : ਸੰਜੇ ਸਿੰਘ

ਨਵੀਂ ਦਿੱਲੀ, 4 ਫ਼ਰਵਰੀ : ਵਿਵਾਦਾਂ ਵਿਚ ਘਿਰੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਾਂਗਰਸ, ਡੀਐਮਕੇ ਸਣੇ ਕਈ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵਲੋਂ ਕੀਤੇ ਗਏ ਹੰਗਾਮੇ ਕਾਰਨ ਵੀਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਸ਼ਾਮ 6 ਵਜੇ ਤਕ ਲਈ ਮੁੜ ਮੁਲਤਵੀ ਕਰ ਦਿਤੀ ਗਈ |
ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਹੇਠਲੇ ਸਦਨ ਵਿਚ ਪ੍ਰਸ਼ਨਕਾਲ ਅਤੇ ਜ਼ੀਰੋ ਆਵਰ ਵਿਚ ਰੁਕਾਵਟ ਰਹੀ | ਇਸ ਦੌਰਾਨ ਵਿਰੋਧੀ ਮੈਂਬਰਾਂ ਦਾ ਰੌਲਾ ਜਾਰੀ ਰਿਹਾ | ਵਿਰੋਧੀ ਮੈਂਬਰਾਂ ਨੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ 'ਕਿਸਾਨ ਵਿਰੋਧੀ ਕਾਨੂੰਨ ਵਾਪਸ ਲਉ' ਦੇ ਨਾਹਰੇ ਲਗਾ ਰਹੇ ਸਨ | ਉਹ 'ਅਸੀਂ ਇਨਸਾਫ਼ ਚਾਹੁੰਦੇ ਹਾਂ' ਦੇ ਨਾਹਰੇ ਵੀ ਲਗਾ ਰਹੇ ਸਨ | ਇਸ ਦੌਰਾਨ, ਲੇਖੀ ਨੇ ਹੰਗਾਮਾ ਕਰਦੇ ਮੈਂਬਰਾਂ ਨੂੰ ਸੀਟ 'ਤੇ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਤੋਂ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਅਤੇ ਅਜਿਹਾ ਕਰਕੇ  ਅਸੀਂ ਲੋਕਾਂ ਵਿਚ ਮਖ਼ੌਲ ਦੇ ਪਾਤਰ ਬਣ ਰਹੇ ਹਾਂ | ਪਰ ਵਿਰੋਧੀ ਮੈਂਬਰ ਨਾਹਰੇਬਾਜ਼ੀ ਕਰਦੇ ਰਹੇ | ਹੰਗਾਮਾ ਰੁਕਦਾ ਨਾ ਵੇਖ ਸਪੀਕਰ ਨੇ ਸਦਨ ਦੀ ਕਾਰਵਾਈ ਸ਼ਾਮ 6 ਵਜੇ ਤਕ ਮੁਲਤਵੀ ਕਰ ਦਿਤੀ | ਇਸ ਤੋਂ ਪਹਿਲਾਂ ਜਦੋਂ ਸਦਨ ਦੇ ਚਾਰ ਵਜੇ ਹੇਠਲੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਲਈ ਕਿਹਾ | ਹਾਲਾਂਕਿ, ਕਾਂਗਰਸ, ਡੀਐਮਕੇ ਅਤੇ ਖੱਬੀਆਂ ਪਾਰਟੀਆਂ ਦੇ ਮੈਂਬਰ ਨਾਹਰੇਬਾਜ਼ੀ ਕਰਦੇ ਹੋਏ ਸੀਟ ਦੇ ਨੇੜੇ ਪਹੁੰਚੇ | ਸਪਾ, ਬਸਪਾ ਅਤੇ ਤਿ੍ਣਮੂਲ ਕਾਂਗਰਸ ਦੇ ਮੈਂਬਰ ਅਪਣੀਆਂ ਥਾਵਾਂ ਤੋਂ ਵਿਰੋਧ ਪ੍ਰਦਰਸ਼ਨ ਕਰਦੇ ਵੇਖੇ ਗਏ |
ਹੰਗਾਮੇ ਵਿਚਕਾਰ ਸਪੀਕਰ ਨੇ ਕੁਝ ਸੁਆਲ ਲਏ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਉਨ੍ਹਾਂ ਦੇ ਜਵਾਬ ਦਿਤੇ | ਇਸ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਸੀਟਾਂ 'ਤੇ ਜਾਣ ਦੀ ਅਪੀਲ ਕੀਤੀ | 
ਬਿਰਲਾ ਨੇ ਕਿਹਾ ਕਿ ਤੁਹਾਡੇ ਬਹੁਤ ਸਾਰੇ ਨੇਤਾਵਾਂ ਕੋਲ ਮਹੱਤਵਪੂਰਨ ਪ੍ਰਸ਼ਨ ਹਨ | ਮੈਂ ਪ੍ਰਸ਼ਨ ਕਾਲ ਜਾਰੀ ਕਰਨਾ ਚਾਹੁੰਦਾ ਹਾਂ ਜਨਤਾ ਨੇ ਜਿਸ ਲਈ ਚੁਣ ਕੇ ਤੁਹਾਨੂੰ ਭੇਜਿਆ ਉਸ ਨੂੰ ਵੇਖਦੇ ਹੋਏ ਤੁਹਾਡਾ ਇਹ ਵਿਵਹਾਰ ਢੁਕਵਾਂ ਨਹੀਂ ਹੈ |  ਹਾਲਾਂਕਿ, ਸਦਨ ਵਿਚ ਆਮ ਵਿਵਸਥਾ ਬਣਦੀ ਨਾ ਵੇਖ ਕੇ ਬਿਰਲਾ ਨੇ ਸਦਨ ਦੀ ਕਾਰਵਾਈ ਸ਼ਾਮ ਚਾਰ ਵਜ ਕੇ 16 ਮਿੰਟ ਉੱਤੇ ਸ਼ਾਮ ਪੰਜ ਵਜੇ ਤਕ ਲਈ ਮੁਲਤਵੀ ਕਰ ਦਿਤੀ |


ਇਸੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਰਾਜ ਸਭਾ ਵਿਚ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਇਹ ਕਾਨੂੰਨ ਕਿਸਾਨਾਂ ਲਈ ਨਹੀਂ ਸਗੋਂ ਚਾਰ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਲਿਆਂਦੇ ਹਨ |
ਰਾਜ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧਨਵਾਦ ਪ੍ਰਸਤਾਵ ਦੀ ਚਰਚਾ ਦੌਰਾਨ ਆਪ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਭਾਸ਼ਣ ਦਿਤਾ | ਸੰਜੇ ਸਿੰਘ ਨੇ ਅਪਣੇ ਭਾਸ਼ਣ ਦੀ ਸ਼ੁਰੂਆਤ ਦੁਸ਼ਯੰਤ ਕੁਮਾਰ ਦੀਆਂ ਕੁੱਝ ਲਾਈਨਾਂ ਨਾਲ ਕੀਤੀ | 
ਕੇਂਦਰ ਸਰਕਾਰ ਬਾਰੇ ਸੰਜੇ ਸਿੰਘ ਨੇ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਨੂੰ ਖੇਤੀ ਕਾਨੂੰਨ ਸਮਝ ਨਹੀਂ ਆਇਆ | ਇਹ ਭਾਜਪਾ ਦੀ ਮੁਸ਼ਕਲ ਨਹੀਂ ਹੈ ਸਗੋਂ ਅਸਲ ਗੱਲ ਇਹ ਹੈ ਕਿ ਕਿਸਾਨਾਂ ਨੂੰ ਇਹ ਕਾਨੂੰਨ ਸਮਝ ਆ ਗਿਆ ਹੈ | ਉਹ ਹੁਣ ਇਹ ਕਾਨੂੰਨ ਵਾਪਸ ਕਰਵਾ ਕੇ ਹੀ ਰਹਿਣਗੇ | 
ਲਾਲ ਕਿਲ੍ਹੇ ਦੀ ਘਟਨਾ 'ਤੇ ਆਪ ਆਗੂ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਹੋਈ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਨੇ ਸੱਤ ਰੂਟਾਂ 'ਤੇ ਮਾਰਚ ਕੱਢਿਆ, ਉਨ੍ਹਾਂ ਰਸਤਿਆਂ 'ਤੇ ਕੋਈ ਨੁਕਸਾਨ ਨਹੀਂ ਹੋਇਆ ਪਰ ਲਾਲ ਕਿਲ੍ਹੇ 'ਤੇ ਜਿਸ ਨੇ ਹਿੰਸਾ ਕੀਤੀ, ਉਸ ਦੀਪ ਸਿੱਧੂ ਦੀ ਫ਼ੋਟੋ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਹੈ, ਗ੍ਰਹਿ ਮੰਤਰੀ ਦੇ ਨਾਲ ਹੈ | ਅਜਿਹੇ ਵਿਚ ਭਾਜਪਾ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦਾ ਜਵਾਬ ਦੇਣਾ ਹੋਵੇਗਾ | ਇਸ ਦੌਰਾਨ ਸੰਜੇ ਸਿੰਘ ਨੇ ਸਰਕਾਰ ਦੇ ਬਜਟ ਦੀ ਵੀ ਆਲੋਚਨਾ ਕੀਤੀ | 
ਜ਼ਿਕਰਯੋਗ ਹੈ ਕਿ ਰਾਜ ਸਭਾ ਵਿਚimageimage ਰਾਸ਼ਟਰਪਤੀ ਦੇ ਸੰਬੋਧਨ 'ਤੇ ਧਨਵਾਦ ਪ੍ਰਸਤਾਵ ਦੀ ਚਰਚਾ ਜਾਰੀ ਹੈ | ਇਸ ਦੇ ਨਾਲ ਹੀ ਕਿਸਾਨਾਂ ਦੇ ਮੁੱਦੇ 'ਤੇ ਵਿਚਾਰ ਵਟਾਂਦਰਾ ਚੱਲ ਰਿਹਾ ਹੈ | ਵਿਰੋਧੀ ਧਿਰਾਂ ਲਾਗਤਾਰ ਕਿਸਾਨੀ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰ ਰਹੀਆਂ ਹਨ | (ਏਜੰਸੀ)

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement