
ਕਿਸਾਨਾਂ ਦੇ ਮੁੱਦੇ 'ਤੇ ਚਰਚਾ ਕਰਨ 'ਤੇ ਵਿਚਾਰ ਕਰੇਗੀ ਬਿ੍ਟੇਨ ਦੀ ਸੰਸਦ
ਈ-ਪਟੀਸ਼ਨ 'ਤੇ 1 ਲੱਖ ਤੋਂ ਵੱਧ ਹਸਤਾਖ਼ਰ ਹੋਣ ਦੇ ਬਾਅਦ ਲਿਆ ਫ਼ੈਸਲਾ
ਲੰਡਨ, 4 ਫ਼ਰਵਰੀ : ਬਿ੍ਟੇਨ ਦੀ ਸੰਸਦ ਦੀ ਪਟੀਸ਼ਨ ਕਮੇਟੀ ਭਾਰਤ 'ਚ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨਾਂ ਅਤੇ ਪ੍ਰੈਸ ਦੀ ਆਜ਼ਾਦੀ ਦੇ ਮੁੱਦੇ 'ਤੇ ਹਾਊਸ ਆਫ਼ ਕਾਮਨਰਜ਼ ਵਿਚ ਚਰਚਾ ਕਰਾਉਣ 'ਤੇ ਵਿਚਾਰ ਕਰੇਗੀ | ਇਨ੍ਹਾਂ ਮੁੱਦਿਆਂ ਨਾਲ ਸਬੰਧਿਤ ਆਨਲਾਈਨ ਪਟੀਸ਼ਨ 'ਤੇ 1,10,000 ਤੋਂ ਵੱਧ ਹਸਤਾਖ਼ਰ ਹੋਣ ਦੇ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ | ਇਸ ਪਟੀਸ਼ਨ 'ਤੇ ਵੈਸਟ ਲੰਡਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਸਾਂਸਦ ਵਜੋਂ ਬੋਰਿਸ ਜਾਨਸਨ ਵਲੋਂ ਹਸਤਾਖ਼ਰ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ, ਪਰ ਪੀ.ਐਮ. ਦਫ਼ਤਰ ਨੇ ਇਸ ਗੱਲ ਨੂੰ ਖ਼ਾਰਜ ਕਰ ਦਿਤਾ ਹੈ |
ਹਾਊਸ ਆਫ਼ ਕਾਮਨਜ਼ ਨੇ ਕਿਹਾ ਹੈ ਕਿ ਸਰਕਾਰ ਇਸ ਪਟੀਸ਼ਨ 'ਤੇ ਇਸ ਮਹੀਨੇ ਦੇ ਆਖ਼ਰ 'ਚ ਪ੍ਰਤੀਕਿਰਿਆ ਦੇ ਸਕਦੀ ਹੈ | ਚਰਚਾ 'ਤੇ ਵਿਚਾਰ ਕੀਤਾ ਜਾ ਰਿਹਾ ਹੈ |
ਲੰਡਨ 'ਚ ਬਿ੍ਟੇਨ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ, ''ਮੁਨੁੱਖੀ ਅਧਿਕਾਰਾਂ ਦੀ ਰਖਿਆ ਲਈ ਮੀਡੀਆ ਦੀ ਆਜ਼ਾਦੀ ਬੇਹੱਦ ਜ਼ਰੂਰੀ ਹੈ ਅਤੇ ਦੁਨੀਆਂ ਭਰ ਦੇ ਪੱਤਰਕਾਰਾਂ ਨੂੰ ਸੁਤੰਤਰ ਤੌਰ 'ਤੇ ਕੰਮ ਕਰਨ ਅਤੇ ਗਿ੍ਫ਼ਤਾਰੀ ਦੇ ਡਰ ਜਾਂ ਹਿੰਸਾ ਦੇ ਬਿਨਾਂ ਅਧਿਕਾਰੀਆਂ ਨੂੰ ਉਨ੍ਹਾਂ ਦੀ ਜ਼ਿੰਮੇਦਾਰੀ ਦਾ ਅਹਿਸਾਸ ਕਰਾਉਣ ਦੇਣਾ ਚਾਹੀਦਾ ਹੈ |'' ਬੁਲਾਰੇ ਨੇ ਕਿਹਾ ਲੋਕਤੰਤਰਿਕ ਦੇਸ਼ਾਂ 'ਚ ਸੁਤੰਤਰ ਪ੍ਰੈਸ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ |
ਬਿ੍ਟੇਨ ਦੀ ਸੰਸਦ ਦੀ ਪਟੀਸ਼ਨ ਸਬੰਧੀ ਅਧਿਕਾਰਤ ਵੈਬਸਾਈਟ 'ਤੇ ਮੌਜੂਦ ਪਟੀਸ਼ਨ 'ਚ ਕਿਹਾ ਗਿਆ ਹੈ, ''ਭਾਰਤ ਸਰਕਾਰ ਤੋਂ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਅਤੇ ਪ੍ਰੈਸ ਦੀ ਆਜ਼ਾਦੀ ਯਕੀਨੀ ਕਰਨ ਦੀ ਅਪੀਲ ਕੀਤੀ ਜਾਵੇ |'' ਇਸ ਪਟੀਸ਼ਨ 'ਤੇ ਬਿ੍ਟੇਨ ਸਰਕਾਰ ਨੂੰ ਬਿਆਨ ਜਾਰੀ ਕਰਨਾ ਪਿਆ ਹੈ |
ਜ਼ਿਕਰਯੋਗ ਹੈ ਕਿ ਭਾਰਤ ਨੇ ਕਿਸਾਨਾਂ ਦੇ imageਪ੍ਰਦਰਸ਼ਨਾਂ ਨੂੰ ਲੈ ਕੇ ਵਿਦੇਸ਼ੀ ਨੇਤਾਵਾਂ ਅਤੇ ਸੰਗਠਨਾਂ ਦੇ ਬਿਆਨਾਂ ਨੂੰ ''ਅਧੂਰੀ ਜਾਣਕਾਰੀ'' 'ਤੇ ਆਧਾਰਤ ਅਤੇ ਗ਼ੈਰ ਜ਼ਰੂਰੀ ਦਸਦੇ ਹੋਏ ਕਿਹਾ ਹੈ ਕਿ ਇਹ ਇਕ ਲੋਕਤੰਤਰਿਕ ਦੇਸ਼ ਦਾ ਅੰਦਰੂਨੀ ਮਾਮਲਾ ਹੈ | (ਪੀਟੀਆਈ)