
ਹਾਈ ਕੋਰਟ 'ਚ 8 ਫ਼ਰਵਰੀ ਤੋਂ ਸ਼ੁਰੂ ਹੋਵੇਗੀ ਸਿੱਧੀ ਸੁਣਵਾਈ
ਚੰਡੀਗੜ੍ਹ, 4 ਫ਼ਰਵਰੀ (ਸੁਰਜੀਤ ਸਿੰਘ ਸੱਤੀ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਆਖਰ ਲਗਭਗ ਇਕ ਸਾਲ ਦੇ ਅਰਸੇ ਬਾਅਦ ਨਿਜੀ ਤੌਰ 'ਤੇ ਸੁਣਵਾਈ ਸ਼ੁਰੂ ਹੋਣ ਜਾ ਰਹੀ ਹੈ | ਹਾਈਕੋਰਟ ਦੀ ਪ੍ਰਬੰਧਕੀ ਕਮਟੀ ਨੇ ਅੱਜ ਇਕ ਮੀਟਿੰਗ ਵਿਚ ਫ਼ੈਸਲਾ ਲਿਆ ਹੈ ਕਿ ਤਿੰਨ ਅਦਾਲਤਾਂ 8 ਫ਼ਰਵਰੀ ਤੋਂ ਨਿਜੀ ਪੇਸ਼ੀ ਰਾਹੀਂ ਸੁਣਵਾਈ ਸ਼ੁਰੂ ਕਰ ਦਣਗੀਆਂ ਅਤੇ ਤਿੰਨ ਹੋਰ ਬੈਂਚ 15 ਫ਼ਰਵਰੀ ਤੋਂ ਨਿਜੀ ਸੁਣਵਾਈ ਸ਼ੁਰੂ ਕਰਨਗੀਆਂ ਤੇ ਬਾਕੀ ਬੈਂਚਾਂ ਬਾਰੇ ਵੀ ਛੇਤੀ ਹੀ ਅਜਿਹੀ ਵਿਵਸਥਾ ਕਾਇਮ ਕੀਤੀ ਜਾਵਗੀ | ਇਸ ਤੋਂ ਇਲਾਵਾ ਹੁਣ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੇ ਮਾਮਲ ਦੀ ਸੁਣਵਾਈ ਲਈ ਹੁਣ ਪਹਿਲਾਂ ਮੈਨਸ਼ਨਿੰਗ ਕਰਨ ਦੀ ਲੋੜ ਨਹੀਂ ਤੇ ਸਿੱਧਾ ਫ਼ਾਈਲਿੰਗ ਬਰਾਂਚ ਵਿਚ ਹੀ ਪਹਿਲਾਂ ਵਾਂਗ ਪਟੀਸ਼ਨ ਦਾਖ਼ਲ ਕੀਤੀ ਜਾ ਸਕੇਗੀ ਅਤੇ ਆਮ ਵਾਂਗ ਸੂਚੀ ਬਾਣੇਗੀ | ਕੋਵਿਡ-19 ਕਾਰਨ ਨਿਜੀ ਸੁਣਵਾਈ ਬੰਦ ਕਰ ਕੇ ਅਦਾਲਤ ਵਿਚ ਵੀਡੀਉ ਕਾਨਫ਼ਰੈਂਸਿੰਗ ਰਾਹੀਂ ਸੁਣਵਾਈ ਚਲ ਰਹੀ ਸੀ |