ਤਿਹਾੜ ਜੇਲ ਵਿਚ ਬੰਦ ਕਿਸਾਨਾਂ ਦੀ ਵਿਥਿਆ ਅਪਣੀਆਂ ਲੱਤਾਂ 'ਤੇ ਲਿਖੀ : ਮਨਦੀਪ ਪੂਨੀਆ 
Published : Feb 5, 2021, 12:21 am IST
Updated : Feb 5, 2021, 12:21 am IST
SHARE ARTICLE
image
image

ਤਿਹਾੜ ਜੇਲ ਵਿਚ ਬੰਦ ਕਿਸਾਨਾਂ ਦੀ ਵਿਥਿਆ ਅਪਣੀਆਂ ਲੱਤਾਂ 'ਤੇ ਲਿਖੀ : ਮਨਦੀਪ ਪੂਨੀਆ 


ਨਵੀਂ ਦਿੱਲੀ, 4 ਫ਼ਰਵਰੀ (ਸ਼ੈਸ਼ਵ ਨਾਗਰਾ): ਬੀਤੇ ਦਿਨੀਂ ਦਿੱਲੀ ਪੁਲਿਸ ਨੇ ਸਿੰਘੂ ਬਾਰਡਰ 'ਤੇ ਪ੍ਰਦਰਸ਼ਨ ਵਾਲੀ ਥਾਂ ਤੇ ਪੱਤਰਕਾਰੀ ਕਰ ਰਹੇ ਆਜ਼ਾਦ ਪੱਤਰਕਾਰ ਮਨਦੀਪ ਪੂਨੀਆ ਨੂੰ ਹਿਰਾਸਤ ਵਿਚ ਲਿਆ ਸੀ | ਰੋਹਿਨੀ ਦੀ ਅਦਾਲਤ ਨੇ ਪੱਤਰਕਾਰ ਮਨਦੀਪ ਪੂਨੀਆ ਨੂੰ ਜ਼ਮਾਨਤ ਦਿਤੀ ਅਤੇ ਉਹ ਤਿਹਾੜ ਜੇਲ ਵਿਚੋਂ ਰਿਹਾਅ ਹੋ ਕੇ ਬਾਹਰ ਆ ਚੁੱਕੇ ਹਨ | 
ਰਿਹਾਅ ਹੋਣ ਤੋਂ ਬਾਅਦ ਮਨਦੀਪ ਪੂਨੀਆ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਉਹ 30 ਜਨਵਰੀ ਨੂੰ ਪੱਤਰਕਾਰੀ ਕਰ ਰਹੇ ਸਨ ਤੇ ਪੁਲਿਸ ਨੇ ਉਨ੍ਹਾਂ ਦੀ ਪੱਤਰਕਾਰੀ ਨੂੰ ਭੰਗ ਕੀਤਾ | ਮਨਦੀਪ ਨੇ ਦਸਿਆ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਤਿਹਾੜ ਜੇਲ ਵਿਚ ਰਖਿਆ | ਉਹ ਇਥੇ ਕਰੀਬ 3 ਦਿਨ ਰਹੇ ਤੇ ਉਨ੍ਹਾਂ ਨੇ ਇਸ ਨੂੰ ਵੀ ਅਪਣੀ ਪੱਤਰਕਾਰੀ ਲਈ ਵਰਤਿਆ | ਜੇਲ ਵਿਚ ਮਨਦੀਪ ਨੇ ਉੱਥੇ ਮੌਜੂਦ ਪੰਜਾਬ-ਹਰਿਆਣਾ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਸਾਰੀ ਘਟਨਾ ਨੂੰ ਅਪਣੀਆਂ ਲੱਤਾਂ 'ਤੇ ਲਿਖਿਆ | ਮਨਦੀਪ ਨੇ ਦਸਿਆ ਕਿ ਉਹ ਇਸ ਸਬੰਧੀ ਰੀਪੋਰਟ ਤਿਆਰ ਕਰਨਗੇ ਅਤੇ ਲੋਕਾਂ ਨੂੰ ਦਸਣਗੇ ਕਿ ਜੇਲ ਵਿਚ ਕਿਸਾਨਾਂ ਦੀ ਕੀ ਸਥਿਤੀ ਹੈ? 
ਉਨ੍ਹਾਂ ਕਿਹਾ ਕਿ ਪੱਤਰਕਾਰੀ ਮੇਰਾ ਕੰਮ ਹੈ ਤੇ ਇਸ ਨੂੰ ਉਹ ਹਰ ਹਾਲ ਵਿਚ ਜਾਰੀ ਰੱਖਣਗੇ | ਜੇਕਰ ਸਰਕਾਰ ਲੋਕਾਂ ਦੇ ਹੱਕਾਂ ਨੂੰ ਦਬਾਏਗੀ ਤਾਂ ਉਹ ਲੋਕਾਂ ਦੀ ਆਵਾਜ਼ ਚੁਕਣਗੇ | ਮਨਦੀਪ ਪੂਨੀਆ ਨੇ ਅਪਣੀ imageimageਲੱਤ 'ਤੇ ਜੇਲ ਵਿਚ ਕੈਦ ਕਿਸਾਨਾਂ ਦੇ ਨਾਂਅ ਅਤੇ ਉਨ੍ਹਾਂ ਸਬੰਧੀ ਹੋਰ ਜਾਣਕਾਰੀ ਲਿਖੀ ਹੈ |  ਪੱਤਰਕਾਰ ਨੇ ਦਸਿਆ ਕਿ ਪੁਲਿਸ ਨੇ ਉਨ੍ਹਾਂ ਦੀਆਂ ਲੱਤਾਂ 'ਤੇ ਡਾਂਗਾਂ ਮਾਰੀਆਂ, ਇਸ ਲਈ ਉਨ੍ਹਾਂ ਨੇ ਇਸ ਨੂੰ ਹੀ ਅਪਣੀ ਪੱਤਰਕਾਰੀ ਦਾ ਮਾਧਿਅਮ ਬਣਾਇਆ | ਅਖ਼ੀਰ ਵਿਚ ਮਨਦੀਪ ਪੂਨੀਆ ਨੇ ਕਿਹਾ ਕਿ ਉਹ ਹੁਣ ਵੀ ਦਿੱਲੀ ਦੇ ਬਾਰਡਰਾਂ ਤੋਂ ਕਿਸਾਨੀ ਮੋਰਚੇ ਦੀ ਪੱਤਰਕਾਰੀ ਜਾਰੀ ਰੱਖਣਗੇ ਅਤੇ ਜ਼ਮੀਨੀ ਹਕੀਕਤ ਲੋਕਾਂ ਤਕ ਪਹੁੰਚਾਉਾਦੇ ਰਹਿਣਗੇ | 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement