
ਸ਼ਰਧਾਂਜਲੀਆਂ ਪਰ ਸਰਕਾਰ ਪਹਿਲਾਂ ਵਾਲਾ ਰਾਗ ਅਲਾਪ ਰਹੀ ਹੈ
ਸ਼ਰਧਾਂਜਲੀਆਂ ਪਰ ਸਰਕਾਰ ਪਹਿਲਾਂ ਵਾਲਾ ਰਾਗ ਅਲਾਪ ਰਹੀ ਹੈ
ਨਵੀਂ ਦਿੱਲੀ, 5 ਫ਼ਰਵਰੀ (ਸਪੋਕਸਮੈਨ ਸਮਾਚਾਰ ਸੇਵਾ) : ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਸਰਕਾਰ ਸਾਹਮਣੇ ਮਿ੍ਤਕ ਕਿਸਾਨਾਂ ਨੂੰ ਦੇ ਰਹੀਆਂ ਹਨ ਸ਼ਰਧਾਂਜਲੀਆਂ ਪਰ ਸਰਕਾਰ ਪਹਿਲਾਂ ਵਾਲਾ ਰਾਗ ਅਲਾਪ ਰਹੀ ਹੈ | ਅੱਜ ਫਿਰ ਖੇਤੀਬਾੜੀ ਮੰਤਰੀ ਨੇ ਨਵੇਂ ਖੇਤੀ ਕਾਨੂੰਨਾਂ ਦੇ ਸੋਹਲੇ ਗਾਏ | ਰਾਜ ਸਭਾ 'ਚ ਬੀਤੇ ਦਿਨ ਵਿਰੋਧੀ ਧਿਰਾਂ ਦੇ ਮੈਂਬਰਾਂ ਵਲੋਂ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਸੰਸਦ ਦੇ ਦੋਹਾਂ ਸਦਨਾਂ 'ਚ ਛਾਇਆ ਕਿਸਾਨੀ ਦਾ ਮੁੱਦਾ ਮੁੱਖ ਤੌਰ 'ਤੇ ਨਾਹਰਿਆਂ, ਕਵਿਤਾਵਾਂ, ਕਹਾਣੀਆਂ ਅਤੇ ਹੱਡਬੀਤੀਆਂ ਰਾਹੀਂ ਹੀ ਗੂੰਜਦਾ ਨਜ਼ਰ ਆਇਆ | ਰਾਜ ਸਭਾ 'ਚ ਵਿਰੋਧੀ ਧਿਰਾਂ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਉਨ੍ਹਾਂ (ਸਰਕਾਰ) ਵਲੋਂ ਕਿਸਾਨਾਂ ਨਾਲ ਨਜਿੱਠਣ ਲਈ ਅਖ਼ਤਿਆਰ ਕੀਤੇ ਢੰਗ-ਤਰੀਕਿਆਂ 'ਤੇ ਸਵਾਲ ਉਠਾਏ | ਵਿਰੋਧੀ ਧਿਰਾਂ ਨੇ ਸੰਸਦ ਦੇ ਹੇਠਲੇ ਸਦਨ 'ਚ ਕਿਸਾਨੀ ਧਰਨੇ 'ਤੇ
image