ਭਗਵੰਤ ਮਾਨ ਦੀ ਹਾਲਤ ਤੋਤੇ ਵਰਗੀ ਜਿਸ ਤਰ੍ਹਾਂ ਕੇਜਰੀਵਾਲ ਕਹੇਗਾ, ਤੋਤਾ ਉਸੇ ਤਰ੍ਹਾਂ ਕਰੇਗਾ : ਚੰਨੀ
Published : Feb 5, 2022, 12:34 am IST
Updated : Feb 5, 2022, 12:34 am IST
SHARE ARTICLE
image
image

ਭਗਵੰਤ ਮਾਨ ਦੀ ਹਾਲਤ ਤੋਤੇ ਵਰਗੀ ਜਿਸ ਤਰ੍ਹਾਂ ਕੇਜਰੀਵਾਲ ਕਹੇਗਾ, ਤੋਤਾ ਉਸੇ ਤਰ੍ਹਾਂ ਕਰੇਗਾ : ਚੰਨੀ

ਦਰਬਾਰਾ ਸਿੰਘ ਗੁਰੂ ਕਾਂਗਰਸ ਵਿਚ ਹੋਏ ਸ਼ਾਮਲ, ਡਾ. ਧਰਮਵੀਰ ਗਾਂਧੀ ਵੀ ਇਸ ਮੌਕੇ ਸਨ ਮੌਜੂਦ

ਭਦੌੜ/ਬਰਨਾਲਾ, 4 ਫ਼ਰਵਰੀ (ਕੁਲਦੀਪ ਗਰੇਵਾਲ/ਬੇਅੰਤ) : ਚਰਨਜੀਤ ਸਿੰਘ ਚੰਨੀ ਅਪਣੇ ਲਾਮ ਲਸ਼ਕਰ ਨਾਲ ਅੱਜ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਲਈ ਪਹੁੰਚੇ ਹੋਏ ਹਨ | ਵਿਧਾਨ ਸਭਾ ਹਲਕੇ ਵਿਚ ਜਿਥੇ ਉਨ੍ਹਾਂ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ  ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ ਗਿਆ | ਇਸੇ ਦੌਰਾਨ ਬੀਤੇ ਦਿਨੀਂ ਅਕਾਲੀ ਦਲ ਵਿਚੋਂ ਅਸਤੀਫ਼ਾ ਦੇਣ ਵਾਲੇ ਸੀਨੀਅਰ ਆਗੂ ਦਰਬਾਰਾ ਸਿੰਘ ਗੁਰੂ ਨੇ ਵੀ ਅੱਜ ਚੰਨੀ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਬਕਾ ਲੀਡਰ ਧਰਮਵੀਰ ਗਾਂਧੀ ਵੀ ਮੌਜੂਦ ਸਨ |
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ  ਵਿਧਾਨ ਸਭਾ ਹਲਕਾ ਭਦੌੜ ਤੋਂ ਵੋਟਾਂ ਪਾ ਕੇ ਜਿਤਾਇਆ ਜਾਵੇ ਤਾਂ ਜੋ ਉਹ ਚਮਕੌਰ ਸਾਹਿਬ ਦੀ ਤਰ੍ਹਾਂ ਇਸ ਹਲਕੇ ਦੀ ਨੁਹਾਰ ਬਦਲ ਸਕਣ | ਚੰਨੀ ਨੇ ਕਿਹਾ ਕਿ ਭਗਵੰਤ ਮਾਨ ਦੀ ਤਾਂ ਤੋਤੇ ਦੀ ਤਰ੍ਹਾਂ ਹਾਲਤ ਹੈ ਜਿਸ ਤਰ੍ਹਾਂ ਕੇਜਰੀਵਾਲ ਕਹੇਗਾ ਤੋਤਾ ਉਸ ਤਰ੍ਹਾਂ ਹੀ ਕਰੇਗਾ | ਉਨ੍ਹਾਂ ਕਿਹਾ ਕਿ ਕੇਜਰੀਵਾਲ ਬਾਹਰਲੀ ਸਟੇਟ ਤੋਂ ਆ ਕੇ ਪੰਜਾਬ ਤੇ ਰਾਜ ਕਰਨਾ ਭਾਲਦਾ ਹੈ, ਪੰਜਾਬ ਦੇ ਲੋਕਾਂ ਨੂੰ  ਚਾਹੀਦਾ ਹੈ ਕਿ ਬਾਹਰਲੇ ਸੂਬਿਆਂ ਵਾਲੇ ਲੀਡਰਾਂ ਨੂੰ  ਪੰਜਾਬ ਵਿਚ ਨਾ ਵੜਨ ਦੇਣ | ਉਨ੍ਹਾਂ ਕਿਹਾ ਕਿ ਹਲਕਾ ਭਦੌੜ ਦੀ ਜਿੱਤ ਤੋਂ ਬਾਅਦ ਇਥੋਂ ਦੀ ਨੁਹਾਰ ਬਦਲ ਦੇਣਗੇ ਅਤੇ ਵੱਡੀ ਪੱਧਰ ਤੇ ਯੂਨੀਵਰਸਿਟੀਆਂ ਅਤੇ ਮੈਡੀਕਲ ਕਾਲਜ ਖੋਲ੍ਹੇ ਜਾਣਗੇ |
ਮੁਹੰਮਦ ਸਦੀਕ ਨੇ ਕਿਹਾ ਕਿ ਉਹ ਇਸ ਹਲਕੇ ਦੇ ਲੋਕਾਂ ਨੂੰ  ਜਾਣਦੇ ਹਨ ਜੋ ਵਿਕਾਸ ਨੂੰ  ਤਰਜੀਹ ਦਿੰਦੇ ਹਨ | ਲੋਕ ਇਸ ਵਾਰ ਚਰਨਜੀਤ ਸਿੰਘ ਚੰਨੀ ਨੂੰ  ਜ਼ਰੂਰ ਜਿਤਾਉਣਗੇ ਅਤੇ ਅਪਣੇ ਹਲਕੇ ਦਾ ਵਿਕਾਸ ਕਰਵਾਉਣਗੇ | ਦਰਬਾਰਾ ਸਿੰਘ ਗੁਰੂ ਨੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ 'ਤੇ ਵਰ੍ਹਦਿਆਂ ਕਿਹਾ ਕਿ ਅਕਾਲੀ ਦਲ ਵਿਚ ਕਿਸੇ ਦੀ ਪੁਛ ਪ੍ਰਤੀਤ ਨਹੀਂ ਉਥੇ ਡਿਕਟੇਟਰਸ਼ਿਪ ਚਲਦੀ ਹੈ, ਹੁਕਮ ਲਗਦੇ ਹਨ ਅਤੇ ਪਾਲਣਾ ਕਰਵਾਉਣ ਲਈ ਜ਼ੋਰ ਪਾਇਆ ਜਾਂਦਾ ਹੈ | ਸ਼੍ਰੋਮਣੀ ਅਕਾਲੀ ਦਲ ਵਿਚ ਇਕੋ ਲੀਡਰ ਵਧੀਆ ਹੈ ਜਿਸ ਦੀ ਸਾਰੇ ਪਾਰਟੀਆਂ ਦੇ ਆਗੂ ਇੱਜ਼ਤ ਕਰਦੇ ਹਨ, ਉਹ ਹਨ ਪ੍ਰਕਾਸ਼ ਸਿੰਘ ਬਾਦਲ | ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਸਾਊ ਸੁਭਾਅ ਤੋਂ ਉਹ ਪ੍ਰਭਾਵਤ ਹਨ |

ਅੱਜ ਉਹ, ਉਨ੍ਹਾਂ ਲਈ ਵੋਟਾਂ ਮੰਗਣ ਆਏ ਹਨ ਅਤੇ ਹਲਕੇ ਦਾ ਦੌਰਾ ਕਰਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਹੰਮਦ ਸਦੀਕ ਧਰਮਵੀਰ ਗਾਂਧੀ ਦਰਬਾਰਾ ਸਿੰਘ ਗੁਰੂ ਸੁਸ਼ੀਲ ਬਾਂਸਲ ਵੱਡੀ ਗਿਣਤੀ ਵਿਚ ਵਿਧਾਨ ਸਭਾ ਹਲਕਾ ਭਦੌੜ ਦੇ  ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ | ਇਸ ਸਮੇਂ ਚਰਨਜੀਤ ਸਿੰਘ ਚੰਨੀ ਨੂੰ  ਪਿੰਡ ਵਾਲਿਆਂ ਵਲੋਂ ਫਲਾਂ ਨਾਲ ਤੋਲਿਆ ਗਿਆ |

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement