ਸੂਬੇ ਦੇ ਲੋਕਾਂ ਨੇ ਰਾਜ ਅੰਦਰ 'ਆਪ' ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਐ : ਭਗਵੰਤ ਮਾਨ
Published : Feb 5, 2022, 12:36 am IST
Updated : Feb 5, 2022, 12:36 am IST
SHARE ARTICLE
image
image

ਸੂਬੇ ਦੇ ਲੋਕਾਂ ਨੇ ਰਾਜ ਅੰਦਰ 'ਆਪ' ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਐ : ਭਗਵੰਤ ਮਾਨ

ਹੁਣ ਆਮ ਆਦਮੀ ਪਾਰਟੀ ਦੀ ਨਕਲ ਕਰ ਕੇ ਖ਼ੁਦ ਮੁੱਖ ਮੰਤਰੀ ਚਿਹਰੇ ਦਾ ਸਰਵੇ ਕਰਵਾ ਰਹੀ ਹੈ ਕਾਂਗਰਸ

ਮਹਿਲ ਕਲਾਂ, 4 ਫ਼ਰਵਰੀ (ਗੁਰਮੁੱਖ ਸਿੰਘ ਹਮੀਦੀ) : ਪੰਜਾਬ ਵਿਚ 20 ਫ਼ਰਵਰੀ ਨੂੰ  ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰ ਕੇ ਅਪਣੇ ਲੋਕਪੱਖੀ ਰਾਜ ਦੀ ਸਥਾਪਨਾ ਕਰੇਗੀ ਕਿਉਂਕਿ ਰਾਜ ਦੇ ਲੋਕਾਂ ਨੇ ਕਾਂਗਰਸ ਅਕਾਲੀ ਭਾਜਪਾ ਵਰਗੀਆਂ ਪਾਰਟੀਆਂ ਨੂੰ  ਸੱਤਾ 'ਤੇ ਕਾਬਜ਼ ਕਰ ਕੇ ਪੂਰੀ ਤਰ੍ਹਾਂ ਪਰਖ ਲਿਆ ਹੈ | ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਦੀ ਚੋਣ ਮੁਹਿੰਮ ਨੂੰ  ਹੁਲਾਰਾ ਦੇਣ ਲਈ ਕਸਬਾ ਮਹਿਲ ਕਲਾਂ ਤੋਂ ਰੋਡ ਸ਼ੋਅ ਦੀ ਸ਼ੁਰੂਆਤ ਕਰ ਕੇ ਪਾਰਟੀ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਨੂੰ  ਕਾਮਯਾਬ ਕਰਨ ਦੀ ਅਪੀਲ ਕੀਤੀ |
ਇਸ ਮੌਕੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਮੂਡ ਦੇਖ ਕੇ ਕਾਂਗਰਸ ਚਿੰਤਾ ਵਿਚ ਪੈ ਗਈ ਹੈ | ਸਾਰੇ ਮੀਡੀਆ ਸਰਵੇਖਣਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਦੇਖ ਕਾਂਗਰਸ ਬੌਖਲਾ ਗਈ ਹੈ ਅਤੇ ਪਾਰਟੀ 'ਚ ਫੁੱਟ ਕਾਰਨ ਅਪਣੇ ਕਿਸੇ ਵੀ ਆਗੂ ਨੂੰ  ਸਿੱਧੇ ਤੌਰ 'ਤੇ ਅੱਗੇ ਨਹੀਂ ਕਰ ਰਹੀ | ਇਸੇ ਲਈ ਕਾਂਗਰਸ ਨੇ ਅਪਣੇ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਲਈ 6 ਫ਼ਰਵਰੀ ਦਾ ਦਿਨ ਰਖਿਆ ਹੈ | ਕਾਂਗਰਸ ਨੂੰ  ਡਰ ਹੈ ਕਿ ਜੇਕਰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਪਹਿਲਾਂ ਕਰ ਦਿਤਾ ਗਿਆ ਤਾਂ ਉਨ੍ਹਾਂ ਦੀ ਪਾਰਟੀ (ਕਾਂਗਰਸ) 'ਚ ਵਿਰੋਧੀ ਧੜਿਆਂ ਦੇ ਉਮੀਦਵਾਰ ਵੱਡੀ ਗਿਣਤੀ ਵਿਚ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲੈਣਗੇ ਅਤੇ ਉਮੀਦਵਾਰੀ ਛੱਡ ਦੇਣਗੇ | ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਈ ਕਾਂਗਰਸ ਦੇ ਸਰਵੇ 'ਤੇ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ ਆਮ ਆਦਮੀ ਪਾਰਟੀ ਵਲੋਂ ਜਨਤਾ ਤੋਂ ਲਈ ਗਈ ਰਾਏ 'ਤੇ ਕਾਂਗਰਸੀ
ਆਗੂ ਸਵਾਲ ਚੁੱਕਦੇ ਸਨ ਅਤੇ ਇਸ ਨੂੰ  ਫ਼ਰਜ਼ੀ ਦਸਦੇ ਸਨ | ਹੁਣ ਆਮ ਆਦਮੀ ਪਾਰਟੀ ਦੀ ਨਕਲ ਕਰਕੇ ਕਾਂਗਰਸ ਖ਼ੁਦ ਸਰਵੇ ਕਰਵਾ ਰਹੀ ਹੈ | ਕਾਂਗਰਸ ਹਰ ਮਾਮਲੇ ਵਿਚ ਪਹਿਲਾਂ ਸਾਡੇ 'ਤੇ ਸਵਾਲ ਕਰਦੀ ਹੈ, ਫਿਰ ਸਾਡੀ ਨਕਲ ਕਰਦੀ ਹੈ |

ਹਲਕਾ ਮਹਿਲ ਕਲਾਂ ਤੋਂ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ ਲੋਕਾਂ ਦੀ ਲਹਿਰ ਆਮ ਆਦਮੀ ਪਾਰਟੀ ਦੇ ਹੱਕ ਵਿਚ ਚੱਲ ਰਹੀ ਹਨ ਕਿਉਂਕਿ ਕਾਂਗਰਸ ਅਕਾਲੀ ਭਾਜਪਾ ਵਰਗੀਆਂ ਪਾਰਟੀਆਂ ਤੋਂ ਦੁਖੀ ਹੋ ਕੇ ਲੋਕ ਪੰਜਾਬ ਵਿਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਚਾਹੁੰਦੇ ਹਨ | ਇਸ ਮੌਕੇ ਸੀਨੀਅਰ ਆਗੂ ਸਮਾਜਸੇਵੀ ਕੁਲਵੰਤ ਸਿੰਘ ਲੋਹਗੜ੍ਹ, ਦਵਿੰਦਰ ਸਿੰਘ ਕੁਤਬਾ, ਸੁਖਵਿੰਦਰ ਦਾਸ ਕੁਰੜ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਗੋਵਿੰਦਰ ਸਿੰਘ ਸਿੱਧੂ, ਅਵਤਾਰ ਸਿੰਘ ਚੀਮਾ, ਪੰਡਤ ਸੋਮਨਾਥ ਨਿਹਾਲੂਵਾਲ, ਬਾਬਾ ਗੁਰਦੀਪ ਸਿੰਘ ਛਾਪਾ, ਕੁਲਦੀਪ ਸਿੰਘ ਕਾਲਾ ਪੰਡੋਰੀ, ਜੋਤ ਬੜਿੰਗ ਰਵਾਨਾ, ਬਲਦੀਪ ਸਿੰਘ ਦੀਵਾਨਾ, ਜਗਦੇਵ ਸਿੰਘ ਸ਼ੈਂਟੀ, ਅਮਰੀਸ਼ ਭੋਤਨਾ, ਜਸਬੀਰ ਸਿੰਘ ਬੀਹਲਾ, ਆੜ੍ਹਤੀ ਕੁਲਵੰਤ ਸਿੰਘ ਔਲਖ, ਗੁਰਵੀਰ ਗੁਰਦੀਪ ਸਿੰਘ ਸੋਢੀ, ਰਮਨਦੀਪ ਸਿੰਘ ਗੁੰਮਟੀ, ਅਵਤਾਰ ਸਿੰਘ ਗੱਲ ਕਲਾਲਮਾਜਰਾ ਆਦਿ ਤੋਂ ਇਲਾਵਾ ਹੋਰ ਵਾਲੰਟੀਅਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
4---2ਸੀ

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement