ਪਿੰਡ ਸਹੌਲੀ ਦੇ ਤਿੰਨ ਮੌਜੂਦਾ ਪੰਚ, ਸਾਬਕਾ ਨੰਬਰਦਾਰ ਸਮੇਤ ਹੋਰਾਂ ਨੇ ਕਿਹਾ ਅਕਾਲੀ ਦਲ ਨੂੰ ਅਲਵਿਦਾ
Published : Feb 5, 2022, 5:09 pm IST
Updated : Feb 5, 2022, 5:09 pm IST
SHARE ARTICLE
village Sahauli
village Sahauli

ਕਿਹਾ, ਕੈਪਟਨ ਸੰਧੂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਰਹੇ ਹਾਂ

ਕੈਪਟਨ ਸੰਦੀਪ ਸਿੰਘ ਸੰਧੂ ਨੇ ਸ਼ਾਮਲ ਹੋਣ ਵਾਲਿਆ ਦਾ ਕੀਤਾ ਨਿੱਘਾ ਸਵਾਗਤ 

ਮੁੱਲਾਂਪੁਰ ਦਾਖਾ / ਜੋਧਾ : ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਚੋਣ ਨੂੰ ਮੁਹਿੰਮ ਨੂੰ ਉਦੋਂ ਭਰਪੂਰ ਹੁੰਗਾਰਾਂ ਮਿਲਿਆ ਜਦੋਂ ਹਲਕਾ ਦਾਖਾ ਦੇ ਬਹੁਚਰਚਿਤ ਪਿੰਡ ਸਹੌਲੀ ਦੇ ਮੌਜੂਦਾ ਤਿੰਨ ਪੰਚਾਇਤ ਮੈਂਬਰ, ਇੱਕ ਸਾਬਕਾ ਪੰਚ, ਸਾਬਕਾ ਨੰਬਰਦਾਰ ਤੇ ਇੱਕ ਦਰਜਨ ਹੋਰ ਆਗੂਆਂ ਨੇ ਅਕਾਲੀ ਦਲ ਨੂੰ ਬਾਏ-ਬਾਏ ਕਰਦਿਆ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਕੈਪਟਨ ਸੰਧੂ ਨੇ ਕਾਂਗਰਸ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਨੂੰ ਜੀ ਆਇਆ ਕਿਹਾ ਅਤੇ ਉਨ੍ਹਾਂ ਨੂੰ ਪੂਰਨ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਮਿਲਦਾ ਰਹੇਗਾ।

village Sahaulivillage Sahauli

ਸ਼ਮੂਲੀਅਤ ਕਰਨ ਵਾਲਿਆਂ ਵਿੱਚ ਮੈਂਬਰ ਪੰਚਾਇਤ ਬਲਵੀਰ ਕੌਰ, ਪੰਚ ਸਮਸ਼ੇਰ ਸਿੰਘ, ਪੰਚ ਕਰਨੈਲ ਸਿੰਘ, ਸਾਬਕਾ ਪੰਚ ਪ੍ਰਮਿੰਦਰ ਸਿੰਘ, ਸਾਬਕਾ ਨੰਬਰਦਾਰ ਦਰਸ਼ਨ ਸਿੰਘ ਲਿੱਟ, ਸੁਸਾਇਟੀ ਮੈਂਬਰ ਜਸਵਿੰਦਰ ਸਿੰਘ, ਪਲਵਿੰਦਰ ਸਿੰਘ, ਸਮਸ਼ੇਰ ਸਿੰਘ ਅਤੇ ਨਛੱਤਰ ਸਿੰਘ ਗਰੇਵਾਲ, ਚਰਨ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ ਨੇ ਕਿਹਾ ਕਿ ਉਹ ਕੈਪਟਨ ਸੰਧੂ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ।

village Sahaulivillage Sahauli

ਉਨ੍ਹਾਂ ਨੇ ਅੱਗੇ ਕਿਹਾ ਕਿ ਜਿਮਨੀ ਚੋਣ ਹਾਰ ਜਾਣ ਦੇ ਬਾਵਜੂਦ ਵੀ ਕੈਪਟਨ ਸੰਧੂ ਨੇ ਵਿਕਾਸ ਕਾਰਜਾਂ ਦੇ ਵੱਡੇ ਮੀਲ ਪੱਥਰ ਗੱਡੇ, ਜਿਸ ਕਰਕੇ ਉਨ੍ਹਾਂ ਅੱਜ ਕਾਂਗਰਸ ਪਾਰਟੀ ਜੁਆਇੰਨ ਕੀਤੀ ਹੈ। ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਨੇ ਕੈਪਟਨ ਸੰਧੂ ਨੂੰ ਭਰੋਸਾ ਦਿੱਤਾ ਕਿ ਇਸ ਵਾਰ ਪਿੰਡ ਸਹੌਲੀ ਵਿੱਚੋਂ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤ ਦਰਜ ਕਰੇਗੀ ਅਤੇ ਕੈਪਟਨ ਸੰਧੂ ਵਿਧਾਇਕ ਚੁਣੇ ਜਾਣਗੇ। ਇਸ ਮੌਕੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ, ਸਾਬਕਾ ਸਰਪੰਚ ਹਰਵਿੰਦਰ ਸਿੰਘ ਬਿੱਲੂ, ਸੰਜੀਵ ਬੱਬੂ, ਜਗਪਾਲ ਸਿੰਘ ਸੁਸਾਇਟੀ ਪ੍ਰਧਾਨ ਅਤੇ ਵਰਿੰਦਰ ਸਿੰਘ ਸਹੌਲੀ ਆਦਿ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement