
ਲੁਧਿਆਣਾ ਪੁਲਿਸ ਕਮਿਸ਼ਨਰ ਨੇ ਕੀਤੀ ਕਾਰਵਾਈ
ਲੁਧਿਆਣਾ: ਲੁਧਿਆਣਾ ਵਿਚ ਦੋ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ। ਕਮਿਸ਼ਨਰ ਆਫ ਪੁਲਿਸ ਮਨਦੀਪ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਬੱਸ ਸਟੈਂਡ ਦੇ ਨੇੜੇ ਕੁਝ ਹੋਟਲਾਂ ਵਿਚ ਪੁਲਿਸ ਨੇ ਲੰਘੀ ਰਾਤ ਛਾਪੇਮਾਰੀ ਕੀਤੀ ਸੀ ਜਿਸ ਵਿਚ ਜਿਸਮਫਰੋਸ਼ੀ ਦੀ ਸ਼ਿਕਾਇਤ ਮਿਲੀ ਸੀ। ਇਹਨਾਂ ਹੋਟਲਾਂ ਵਿਚੋਂ ਪੁਲਿਸ ਨੇ 13 ਲੜਕੀਆਂ ਤੇ ਔਰਤਾਂ ਅਤੇ 5 ਪੁਰਸ਼ਾਂ ਨੂੰ ਕਾਬੂ ਕੀਤਾ ਸੀ।
ਇਸ ਮਾਮਲੇ ਵਿਚ ਪੁਲਿਸ ਨੇ ਇਮਮੋਰਲ ਐਕਟ ਤਹਿਤ ਥਾਣਾ ਡਵੀਜ਼ਨ ਨੰਬਰ 5 ਵਿਚ ਦਰਜਾ ਦਰਜ ਕੀਤਾ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਦੀ ਕਈ ਵਾਰ ਸ਼ਿਕਾਇਤ ਮਿਲੀ ਸੀ ਜਿਸ ਵਿਚ ਅਧਿਕਾਰੀਆਂ ਨੇ ਕਾਰਵਾਈ ਕਰਨ ਵਾਸਤੇ ਕਿਹਾ ਸੀ ਪਰ ਕੋਛੜ ਮਾਰਕੀਟ ਦੇ ਚੌਂਕੀ ਇੰਚਾਰਜ ਅਤੇ ਸੀ ਆਈ ਸਟਾਫ ਵਾਲੇ ਜਿਹਨਾਂ ਦੇ ਅਧਿਕਾਰ ਖੇਤਰ ਵਿਚ ਇਹ ਏਰੀਆ ਆਉਂਦਾ ਹੈ, ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਪੁਲਿਸ ਕਮਿਸ਼ਨਰ ਨੇ ਸੀ ਆਈ ਏ ਇੰਚਾਰਜ ਰਾਜੇਸ਼ ਕੁਮਾਰ ਤੇ ਚੌਂਕੀ ਕੋਛੜ ਮਾਰਕੀਟ ਇੰਚਾਰਜ ਏ ਐਸ ਆਈ ਭੀਸ਼ਣ ਦੇਵ ਨੂੰ ਸਸਪੈਂਡ ਕਰ ਦਿੱਤਾ ਹੈ।