
Punjab News : ਕਿਹਾ- ਜਿਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਹੈ ਤਾਂ ਉਨ੍ਹਾਂ ’ਤੇ ਕਾਰਵਾਈ ਕਰਕੇ ਵਾਪਸ ਵਤਨ ਭੇਜਣ ਦੇਣਾ ਚਾਹੀਦਾ
Punjab News in Punjabi : ਅਮਰੀਕਾ ਤੋਂ ਭਾਰਤੀਆਂ ਦੇ ਡਿਪੋਰਟ ਹੋਣ ’ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਵੱਡਾ ਬਿਆਨ ਸਾਾਹਮਣੇ ਆਇਆ ਹੈ। ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਜੰਮ ਕੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਦੇਸ਼ ਦੇ ਹਾਲਾਤਾਂ ਕਰ ਕੇ ਸਾਡੇ ਨੌਜਵਾਨ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ’ਚ ਰੋਜ਼ੀ ਰੋਟੀ ਕਮਾਉਣ ਗਏ ਹਨ।
ਅਮਨ ਅਰੋੜਾ ਨੇ ਕਿਹਾ ਕਿ ਡਿਪੋਰਟ ਹੋਏ ਨੌਜਵਾਨ ਅਪਰਾਧੀ ਨਹੀਂ ਬਲਕਿ ਮਜ਼ਬੂਰੀਵੱਸ ਅਮਰੀਕਾ ਗਏ ਸਨ। ਜੇਕਰ ਨੌਜਵਾਨ ਕਿਸੇ ਗੈਰ ਕਾਨੂੰਨੀ ਸਰਗਰਮੀ ’ਚ ਸ਼ਾਮਿਲ ਹਨ ਤਾਂ ਉਨ੍ਹਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਜਿਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਹੈ ਤਾਂ ਉਨ੍ਹਾਂ ’ਤੇ ਕਾਰਵਾਈ ਕਰਕੇ ਵਾਪਸ ਵਤਨ ਭੇਜਣ ਦੇਣਾ ਚਾਹੀਦਾ ਹੈ। ਪਰ ਬਾਕੀਆਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਸੀ।
ਦੱਸ ਦੇਈਏ ਕਿਅ ਅੱਜ ਅਮਰੀਕਾ ਤੋਂ ਗੁਜਰਾਤ ਦੇ ਹਰਿਆਣੇ ਦੇ 33-33 ਨੌਜਵਾਨ ਡਿਪੋਰਟ ਹੋ ਰਹੇ ਹਨ। ਜਦ ਕਿ ਪੰਜਾਬ ਦੇ 30 ਨੌਜਵਾਨ ਡਿਪੋਰਟ ਕੀਤੇ ਜਾ ਰਹੇ ਹਨ।
(For more news apart from Aam Aadmi Party Punjab President Aman Arora spoke on deportation Indians from America News in Punjabi, stay tuned to Rozana Spokesman)