ਅਮਰੀਕਾ ਤੋਂ ਡੀਪੋਰਟ ਹੋ ਕੇ ਆਏ ਫ਼ਤਹਿਗੜ੍ਹ ਚੂੜੀਆਂ ਵਾਸੀ ਨੇ ਸੁਣਾਈ ਆਪਬੀਤੀ
Published : Feb 5, 2025, 10:25 pm IST
Updated : Feb 5, 2025, 10:25 pm IST
SHARE ARTICLE
ਚਚੇਰੇ ਭਰਾ ਜਸਵੀਰ ਸਿੰਘ ਨਾਲ ਜਸਪਾਲ ਸਿੰਘ।
ਚਚੇਰੇ ਭਰਾ ਜਸਵੀਰ ਸਿੰਘ ਨਾਲ ਜਸਪਾਲ ਸਿੰਘ।

ਜਹਾਜ਼ ’ਚ ਬੈਠਣ ’ਤੇ ਹੀ ਪਤਾ ਲੱਗਾ ਸੀ ਕਿ ਵਾਪਸ ਭਾਰਤ ਜਾ ਰਹੇ ਹਾਂ : ਜਸਪਾਲ ਸਿੰਘ

  • ਕਿਹਾ, 6 ਮਹੀਨੇ ਦੇ ਸਫ਼ਰ ਮਗਰੋਂ ਟੱਪੀ ਸੀ ਅਮਰੀਕੀ ਦੀ ਸਰਹੱਦ, 11 ਦਿਨਾਂ ਬਾਅਦ ਹਥਕੜੀਆਂ ਪਾ ਕੇ ਭੇਜਿਆ ਵਾਪਸ
  • ਏਜੰਟ ਨੇ ਧੋਖਾ ਦਿਤਾ, ਕਾਨੂੰਨੀ ਕਾਰਵਾਈ ਕਰਾਂਗੇ : ਭਰਾ
  • 30 ਲੱਖ ਰੁਪਏ ਉਧਾਰ ਲੈ ਕੇ ਦਿਤੇ ਸਨ ਏਜੰਟ ਨੂੰ

ਫ਼ਤਹਿਗੜ੍ਹ ਚੂੜੀਆਂ : ਅਮਰੀਕਾ ਤੋਂ ਡੀਪੋਰਟ ਹੋ ਕੇ ਬੁਧਵਾਰ ਨੂੰ ਵਾਪਸ ਪੰਜਾਬ ਆਏ ਫ਼ਤਹਿਗੜ੍ਹ ਚੂੜੀਆਂ ਦੇ ਜਸਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਏਜੰਟ ਨਾਲ 30 ਲੱਖ ਰੁਪਏ ’ਚ ਗੱਲ ਹੋਈ ਸੀ ਕਿ ਉਸ ਨੂੰ ਜਾਇਜ਼ ਤਰੀਕੇ ਨਾਲ ਵੀਜ਼ਾ ਲਗਵਾ ਕੇ ਅਮਰੀਕਾ ਭੇਜਿਆ ਜਾਵੇਗਾ, ਪਰ ਉਨ੍ਹਾਂ ਨਾਲ ਧੋਖਾ ਹੋਇਆ। ਉਨ੍ਹਾਂ ਕਿਹਾ, ‘‘ਮੈਂ ਪਿਛਲੇ ਸਾਲ ਜੁਲਾਈ ਮਹੀਨੇ ’ਚ ਰਵਾਨਾ ਹੋਇਆ ਸੀ। ਬ੍ਰਾਜ਼ੀਲ ਤਕ ਹਵਾਈ ਜਹਾਜ਼ ’ਤੇ ਗਿਆ ਸੀ ਅਤੇ 24 ਜਨਵਰੀ ਨੂੰ ਹੀ ਅਮਰੀਕਾ ਦੀ ਸਰਹੱਦ ਟੱਪੀ ਸੀ ਪਰ ਸਰਹੱਦ ’ਤੇ ਗਸ਼ਤੀ ਟੁਕੜੀ ਨੇ ਗ੍ਰਿਫ਼ਤਾਰ ਕਰ ਲਿਆ।’’

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਦੋਂ ਭਾਰਤ ਜਾਣ ਵਾਲੇ ਅਮਰੀਕੀ ਹਵਾਈ ਫ਼ੌਜ ਦੇ ਜਹਾਜ਼ ’ਚ ਬਿਠਾਇਆ ਗਿਆ ਉਦੋਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੱਥਾਂ ’ਚ ਹਥਕੜੀਆਂ ਬੰਨ੍ਹ ਕੇ ਅਤੇ ਪੈਰਾਂ ’ਚ ਬੇੜੀਆਂ ਪਾ ਕੇ ਜਹਾਜ਼ ’ਚ ਬਿਠਾਇਆ ਗਿਆ ਸੀ ਅਤੇ ਭਾਰਤ ’ਚ ਆ ਕੇ ਹੀ ਹੱਥ-ਪੈਰ ਖੋਲ੍ਹੇ ਗਏ। ਵਾਪਸ ਪਰਤਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ, ‘‘ਇਹ ਤਾਂ ਤੁਸੀਂ ਖ਼ੁਦ ਹੀ ਸੋਚ ਸਕਦੇ ਹੋ ਕਿ ਬੰਦਾ ਕਿਸ ਤਰ੍ਹਾਂ ਦਾ ਮਹਿਸੂਸ ਕਰ ਸਕਦਾ ਹੈ। ਬੰਦਾ ਟੁੱਟ ਜਾਂਦਾ ਹੈ ਇਕ ਵਾਰੀ ਤਾਂ। ਪੈਸਾ ਬਹੁਤ ਲੱਗਾ ਸੀ।’’ ਉਨ੍ਹਾਂ ਕਿਹਾ ਕਿ ਪੈਸੇ ਦਾ ਪ੍ਰਬੰਧ ਵੀ ਉਨ੍ਹਾਂ ਨੇ ਲੋਕਾਂ ਤੋਂ ਉਧਾਰ ਲੈ ਕੇ ਕੀਤਾ ਸੀ। ਉਨ੍ਹਾਂ ਨੇ ਅਪਣੇ ਇਸ ਤਰ੍ਹਾਂ ਵਾਪਸ ਪਰਤਣ ਦਾ ਦੋਸ਼ ਏਜੰਟ ਨੂੰ ਦਿਤਾ। 

ਉਨ੍ਹਾਂ ਦੇ ਚਚੇਰੇ ਭਰਾ ਜਸਵੀਰ ਸਿੰਘ ਨੇ ਕਿਹਾ, ‘‘ਮੈਂ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਮੇਰਾ ਭਰਾ ਸਹੀ-ਸਲਾਮਤ ਵਾਪਸ ਆ ਗਿਆ ਹੈ। ਏਜੰਟਾਂ ਅਤੇ ਸਰਕਾਰਾਂ ਨੇ ਬਹੁਤ ਨੁਕਸਾਨ ਕੀਤਾ ਹੈ। ਮੈਂ ਸਰਕਾਰ ਤੋਂ ਇਹੀ ਮੰਗ ਕਰਦਾ ਹਾਂ ਕਿ ਜੋ ਅਸੀਂ ਉਧਾਰ ਚੁਕ ਕੇ ਅਪਣੇ ਭਰਾ ਨੂੰ ਪੈਸੇ ਦਿਤੇ ਸਨ, ਉਸ ਦਾ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਏਜੰਟ ’ਤੇ ਅਸੀਂ ਕਾਨੂੰਨ ਕਾਰਵਾਈ ਕਰਾਂਗੇ।’’ ਉਨ੍ਹਾਂ ਦੀ ਮਾਂ ਨੇ ਵੀ ਰੱਬ ਦਾ ਸ਼ੁਕਰ ਮਨਾਇਆ ਕਿ ਉਨ੍ਹਾਂ ਦਾ ਪੁੱਤਰ ਸਹੀ ਸਲਾਮਤ ਵਾਪਸ ਆ ਗਿਆ ਹੈ। 

Tags: deport

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement