
Fatehgarh News : ਆੜ੍ਹਤੀ, ਸੁਨਿਆਰੇ, ਰਿਸ਼ਤੇਦਾਰਾਂ ਤੋਂ ਲਿਆ ਹੋਇਆ ਕਰਜ਼ਾ, ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ
Fatehgarh News in Punjabi : ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀਆਂ 'ਚ ਜ਼ਿਆਦਾਤਰ ਪੰਜਾਬੀ ਹਨ। ਇਹਨਾਂ ’ਚੋਂ ਇੱਕ ਨੌਜਵਾਨ ਫਤਿਹਗੜ੍ਹ ਸਾਹਿਬ ਦੀ ਤਹਿਸੀਲ ਅਮਲੋਹ ਦੇ ਪਿੰਡ ਕਾਹਨਪੁਰਾ ਦਾ ਰਹਿਣ ਵਾਲਾ ਹੈ। ਇਸ ਸਬੰਧੀ ਡਿਪੋਰਟ ਹੋਣ ਵਾਲੇ ਨੌਜਵਾਨ ਸੁਖਵਿੰਦਰ ਸਿੰਘ ਦੇ ਪਿਤਾ ਨੇ ਦੁਖੀ ਹਿਰਦੇ ਦੇ ਨਾਲ ਦੱਸਿਆ ਕਿ ਹਾਲੇ ਦੁਸਹਿਰੇ ਤੋਂ ਕੁੱਝ ਦਿਨ ਮਗਰੋਂ 50 ਲੱਖ ਰੁਪਏ ਲਗਾ ਕੇ ਭੇਜਿਆ ਸੀ। 15 ਜਨਵਰੀ ਨੂੰ ਉਹ ਅਮਰੀਕਾ ਦੀ ਸਰਹੱਦ ਟੱਪਿਆ ਸੀ ਤੇ ਹੁਣ ਵਾਪਸ ਆ ਗਿਆ। ਉਹਨਾਂ ਨੇ ਆੜ੍ਹਤੀ, ਸੁਨਿਆਰੇ, ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਮੁੰਡਾ ਭੇਜਿਆ ਸੀ ਕਿ ਪਰਿਵਾਰ ਦੇ ਹਾਲਤ ਸੁਧਰ ਜਾਣਗੇ। ਉਹਨਾਂ ਕੋਲ ਸਿਰਫ 9 ਕਨਾਲ ਜ਼ਮੀਨ ਹੈ। ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ।
For more news apart from father young Sukhwinder Singh, who had been deported from America, became emotional News in Punjabi, stay tuned to Rozana Spokesman)