ਅਮਰੀਕੀ ਹਵਾਈ ਫੌਜ ਦੇ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚ ਰਹੇ 104 ਭਾਰਤੀਆਂ ਦੀ ਲਿਸਟ ਆਈ ਸਾਹਮਣੇ..
Published : Feb 5, 2025, 11:21 am IST
Updated : Feb 5, 2025, 12:20 pm IST
SHARE ARTICLE
List of illegal immigration deported by USA News in punjabi
List of illegal immigration deported by USA News in punjabi

ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਰਾਜਾਸਾਂਸੀ ’ਚ ਦੁਪਹਿਰ 1 ਤੋਂ 2 ਵਜੇ ਪਹੁੰਚੇਗਾ ਜਹਾਜ

List of illegal immigration deported by USA News in punjabi : ਅਟਾਰੀ (ਅੰਮ੍ਰਿਤਸਰ) : ਅਮਰੀਕਾ ਵਿਖੇ ਟਰੰਪ ਦੀ ਸਰਕਾਰ ਬਣਨ ਤੋਂ ਬਾਅਦ ਕੁਝ ਦਿਨਾਂ ਦੇ ਮਗਰੋਂ ਹੀ ਡਿਪੋਰਟ ਕੀਤੇ ਜਾ ਰਹੇ ਭਾਰਤੀ ਨਾਗਰਿਕਾਂ ਦੀ ਸੂਚੀ ਜਾਰੀ ਹੋ ਗਈ ਹੈ। ਜਾਰੀ ਸੂਚੀ ਅਨੁਸਾਰ 104 ਭਾਰਤੀ ਅੱਜ ਡਿਪੋਰਟ ਹੋ ਕੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਰਾਜਾਸਾਂਸੀ, ਅੰਮ੍ਰਿਤਸਰ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਦੇ ਦਰਮਿਆਨ ਪੁੱਜਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਮਰੀਕਾ ਵਿਖੇ ਸਥਿਤ ਭਾਰਤੀ ਦੂਤਘਰ ਵਲੋਂ ਉਥੋਂ ਦੀ ਸਰਕਾਰ ਵਲੋਂ ਜਾਰੀ ਕੀਤੀ ਗਈ ਡਿਪੋਰਟ ਕਰਨ ਜਾ ਰਹੇ ਭਾਰਤੀਆਂ ਦੀ ਲਿਸਟ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਦੇ ਲਿਸਟ ਅਨੂਸਾਰ 104 ਭਾਰਤੀ ਨਾਗਰਿਕ ਹਨ। ਇਨ੍ਹਾਂ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਵਿਚ 12 ਬੱਚੇ ਹਨ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ 24 ਦੇ ਕਰੀਬ ਮਹਿਲਾਵਾਂ ਵੀ ਸ਼ਾਮਲ ਹਨ। ਜੋ ਅੱਜ ਅਮੇਰਿਕਾ ਦੇ ਹਵਾਈ ਜਹਾਜ਼ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਪਹੁੰਚਣਗੇ।  ਜਹਾਜ਼ ’ਚ 30 ਨੌਜਵਾਨ ਪੰਜਾਬ ਦੇ ਵੀ ਹਨ।

ਅਮਰੀਕਾ ਤੋਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਦੀ ਵਤਨ ਵਾਪਸੀ 
ਸੂਬਿਆਂ ਦੇ ਹਿਸਾਬ ਨਾਲ ਗਿਣਤੀ

ਸੂਬਾ              ਗ਼ੈਰ ਕਾਨੂੰਨੀ ਪ੍ਰਵਾਸੀ        
ਗੁਜਰਾਤ    -          33 
ਪੰਜਾਬ  -          30 
ਚੰਡੀਗੜ੍ਹ -        2 
ਹਰਿਆਣਾ -      33 
ਮਹਾਰਾਸ਼ਟਰ  -   2 
ਯੂ.ਪੀ -             3

ਅਮਰੀਕਾ ਤੋਂ Deport ਹੋਏ ਪੰਜਾਬੀਆਂ ਦੀ ਗਿਣਤੀ


ਜ਼ਿਲ੍ਹਾ            ਗਿਣਤੀ
ਕਪੂਰਥਲਾ                 6
ਅੰਮ੍ਰਿਤਸਰ                 5
ਜਲੰਧਰ             4
ਪਟਿਆਲਾ                 4
ਹੁਸ਼ਿਆਰਪੁਰ         2
ਲੁਧਿਆਣਾ      2
ਨਵਾਂਸ਼ਹਿਰ                 2
ਗੁਰਦਾਸਪੁਰ         1
ਤਰਨਤਾਰਨ         1
ਸੰਗਰੂਰ             1
ਮੁਹਾਲੀ     1
ਫ਼ਤਿਗਗੜ੍ਹ ਸਾਹਿਬ 1
ਕੁੱਲ                     30

 

(For more Punjabi news apart from List of illegal immigration deported by USA News in punjabi stay tuned to Rozana Spokesman)

Location: India, Punjab

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement