
Moga News : ਮੁਲਜ਼ਮਾਂ ਨੇ ਵਿਦੇਸ਼ ’ਚ ਰਹਿੰਦੇ ਵਿਅਕਤੀ ਦੇ ਇਸ਼ਾਰੇ ’ਤੇ ਵਾਰਦਾਤ ਨੂੰ ਦਿੱਤਾ ਅੰਜ਼ਾਮ
Moga News in Punjabi : ਮੋਗਾ ਜ਼ਿਲ੍ਹਾ ਦੇ ਪਿੰਡ ਚੜਿੱਕ ’ਚ ਪਿਛਲੇ ਦਿਨੀਂ ਦੋ ਮੋਟਰ ਸਾਈਕਲ ਸਵਾਰ ਵਿਅਕਤੀਆਂ ਵਲੋਂ ਵਿਦੇਸ਼ ’ਚ ਰਹਿੰਦੇ ਵਿਅਕਤੀ ਦੇ ਕਹਿਣ ’ਤੇ ਕੱਪੜਾ ਵਪਾਰੀ ਦੀ ਦੁਕਾਨ ’ਤੇ ਗੋਲੀਆਂ ਚਲਾ ਦਿੱਤੀਆਂ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸ ਦੇਈਏ ਕਿ ਦੋਨੇਂ ਸਕੇ ਭਰਾਵਾਂ ਦੀਆਂ ਆਹਮੋ ਸਾਹਮਣੇ ਕੱਪੜੇ ਦੀਆਂ ਦੁਕਾਨਾਂ ਹਨ ਅਤੇ ਹਮਲਾਵਰਾਂ ਵਲੋਂ ਉਨ੍ਹਾਂ ਧਮਕਾਉਣ ਦੀ ਨੀਅਤ ਨਾਲ ਗੋਲੀਆਂ ਚਲਵਾਈਆਂ ਸੀ। ਮੁਲਜ਼ਮਾਂ ਨੇ ਵਿਦੇਸ਼ ’ਚ ਰਹਿੰਦੇ ਵਿਅਕਤੀ ਦੇ ਇਸ਼ਾਰੇ ’ਤੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।
ਇਸ ਮਾਮਲੇ ਸੰਬਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਕਿਹਾ ਕਿ ਮੋਗਾ ਜ਼ਿਲ੍ਹਾ ਦੇ ਪਿੰਡ ਚੜਿੱਕ ’ਚ ਪਿਛਲੇ ਦਿਨੀਂ ਇੱਕ ਕਪੜਾ ਵਪਾਰੀ ਹਨੀ ਅਤੇ ਵਿੱਕੀ ਦੋ ਸਕੇ ਭਰਾਵਾਂ ਦੀਆਂ ਆਹਮੋਂ ਸਾਹਮਣੇ ਦੁਕਾਨਾਂ ਹਨ ਅਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਦੇਰ ਸ਼ਾਮ ਉਹਨਾਂ ਦੀਆਂ ਦੋਨੋਂ ਦੁਕਾਨਾਂ ਉੱਪਰ ਗੋਲੀਆਂ ਚਲਾਈਆਂ ਗਈਆਂ।
ਮੋਗਾ ਪੁਲਿਸ ਵੱਲੋਂ ਦੋਨਾਂ ਮੋਟਰਸਾਈਕਲ ਸਵਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿੰਨਾਂ ਦੀ ਪਹਿਚਾਣ ਹਰਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਹਨ ਅਤੇ ਇਹਨਾਂ ਨੂੰ ਕੈਨੇਡਾ ’ਚ ਰਹਿੰਦੇ ਵਿਅਕਤੀ ਦੀ ਸਹਿ ’ਤੇ ਗੋਲੀਆਂ ਚਲਾਉਣ ਲਈ ਕਿਹਾ ਗਿਆ ਸੀ ਤਾਂ ਜੋ ਇਹਨਾਂ ਨੂੰ ਧਮਕਾ ਕੇ ਇਨਾਂ ਕੋਲੋਂ ਫਿਰੌਤੀ ਦੀ ਮੰਗ ਕੀਤੀ ਜਾ ਸਕੇ। ਇਹਨਾਂ ਨੂੰ ਰਿਮਾਂਡ ’ਚ ਲੈ ਕੇ ਹੋਰ ਪੁੱਛਗਿਛ ਕੀਤੀ ਜਾਵੇਗੀ ਅਤੇ ਕੈਨੇਡਾ ਬੈਠੇ ਵਿਅਕਤੀ ਦੀ ਪਹਿਚਾਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
(For more news apart from Police arrested 2 motorcyclists who opened fire cloth merchant's shop in Moga News in Punjabi, stay tuned to Rozana Spokesman)