ਹਰਿਆਣਾ ਦੀ ਭਾਜਪਾ ਸਰਕਾਰ ਦੀ ਤਰਜ਼ 'ਤੇ 7.50 ਰੁਪਏ ਕਿਲੋ 'ਤੇ ਗੋਭੀ ਦੀ ਖ਼ਰੀਦ ਯਕੀਨੀ ਬਣਾਵੇ ਪੰਜਾਬ ਸਰਕਾਰ: ਵਿਨੀਤ ਜੋਸ਼ੀ
Published : Feb 5, 2025, 3:10 pm IST
Updated : Feb 5, 2025, 3:10 pm IST
SHARE ARTICLE
Punjab government should ensure procurement of cabbage at Rs 7.50 per kg on the lines of Haryana's BJP government
Punjab government should ensure procurement of cabbage at Rs 7.50 per kg on the lines of Haryana's BJP government

ਪੰਜਾਬ ਵਿੱਚ ਕਿਸਾਨ ਨੂੰ ਫੂਲਗੋਭੀ ਦਾ ਦਾਮ 1 ਰੁਪਏ ਕਿਲੋ ਮਿਲ ਰਿਹਾ ਹੈ ਅਤੇ ਹਰਿਆਣਾ ਵਿੱਚ ਭਾਜ਼ਪਾ ਸਰਕਾਰ 7.50 ਰੁਪਏ ਕਿਲੋ ਯਕੀਨੀ ਬਣਾਉਂਦੀ ਹੈ :- ਜੋਸ਼ੀ

 

 ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸ਼ਾਸਨ ਵਿੱਚ ਕਿਸਾਨਾਂ ਨੂੰ ਫੁੱਲ ਗੋਭੀ ਦਾ ਦਾਮ 1 ਤੋਂ 2 ਰੁਪਏ ਕਿੱਲੋ ਦੇ ਵਿਚਕਾਰ ਮਿਲ ਰਿਹਾ ਹੈ ਅਤੇ ਦੂਜੇ ਪਾਸੇ ਹਰਿਆਣਾ ਵਿੱਚ ਕਿਸਾਨਾਂ ਨੂੰ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਭਾਵਾਂਤਰ ਭਰਪਾਈ ਯੋਜਨਾ ਦੇ ਤਹਿਤ 7.50 ਰੁਪਏ ਮਿਲ ਰਹੇ ਹਨ, ਇਹ ਸਾਫ਼ ਦਰਸਾਉਂਦਾ ਹੈ ਕਿ ਭਾਜਪਾ ਕਿਸਾਨ ਹਿਤੈਸ਼ੀ ਹੈ, ਇਹ ਕਹਿਣਾ ਹੈ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਮੀਡੀਆ ਮੁਖੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਬਕਾ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਦਾ।

ਜੋਸ਼ੀ ਨੇ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇ ਕਰ ਸੱਚ ਮੁਚ ਕਿਸਾਨਾਂ ਦੇ ਹਮਦਰਦ ਹਨ ਤਾਂ ਕਿਸਾਨਾਂ ਤੋਂ ਹਰਿਆਣਾ ਦੀ ਭਾਜਪਾ ਸਰਕਾਰ ਦੀ ਤਰਾਂ 7.50 ਰੁਪਏ ਕਿੱਲੋ 'ਤੇ ਗੋਭੀ ਦੀ ਖ਼ਰੀਦ ਤੁਰੰਤ ਯਕੀਨੀ ਬਣਾਏ।

ਕਿਸਾਨਾਂ ਦੀ ਤਰਸਯੋਗ ਸਥਿਤੀ ਲਈ ਆਪ ਸਰਕਾਰ ਜ਼ਿੰਮੇਵਾਰ

ਜੋਸ਼ੀ ਨੇ ਕਿਹਾ ਕਿ ਪੰਜਾਬ ਵਿੱਚ ਲਗਭਗ 55,000 ਏਕੜ 'ਚ ਫੁੱਲ-ਗੋਭੀ ਦੀ ਖੇਤੀ ਕੀਤੀ ਜਾਂਦੀ ਹੈ, ਪਰ ਕਿਸਾਨਾਂ ਨੂੰ ਆਪਣੀ ਉਪਜ ਦੀ ਲਾਗਤ ਵੀ ਨਹੀਂ ਮਿਲ ਰਹੀ। ਕਿਸਾਨ ਨੂੰ ਮੰਡੀਆਂ ਤਕ ਫੁੱਲ-ਗੋਭੀ ਲਿਜਾਣ ਜਾਂ ਖੇਤਾਂ ’ਚੋਂ ਤੋੜਨ ਦਾ ਖਰਚਾ ਭੀ ਨਹੀਂ ਮਿਲ ਰਹਾ । ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਅਣਦੇਖੀ ਕਾਰਨ ਕਿਸਾਨ ਫੁੱਲ-ਗੋਭੀ ਨੂੰ ਖੇਤਾਂ ਵਿੱਚ ਹੀ ਜੋਤਣ ਲਈ ਮਜਬੂਰ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਮਟਰ ਦੀ ਫ਼ਸਲ ਬਰਬਾਦੀ ਹੋਣ 'ਤੇ ਪੰਜਾਬ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ। ਇਸ ਦੇ ਇਲਾਵਾ, ਕੇਂਦਰ ਸਰਕਾਰ ਵੱਲੋਂ ਚੌਲ ਖ਼ਰੀਦ ਲਈ 44,000 ਕਰੋੜ ਰੁਪਏ ਭੇਜੇ ਜਾਣ ਦੇ ਬਾਵਜੂਦ ਰਾਜ ਵਿੱਚ ਚੌਲ ਦੀ ਖ਼ਰੀਦ 'ਤੇ ਕਟੌਤੀ ਹੋਈ, ਪਰ ਮੁੱਖਮੰਤਰੀ ਇਸ 'ਤੇ ਵੀ ਚੁੱਪ ਰਹੇ।

ਹਰਿਆਣਾ ਤੋਂ ਸਿੱਖੇ ਪੰਜਾਬ ਸਰਕਾਰ

ਜੋਸ਼ੀ ਨੇ ਹਰਿਆਣਾ ਦਾ ਉਦਾਹਰਨ ਦਿੰਦਿਆਂ ਕਿਹਾ ਕਿ ਉੱਥੇ ਦੀ ਭਾਜਪਾ ਸਰਕਾਰ 2018 ਤੋਂ ਲਗਾਤਾਰ ਭਾਵਾਂਤਰ ਭਰਪਾਈ ਯੋਜਨਾ ਦੇ ਤਹਿਤ 16 ਸਬਜ਼ੀਆਂ ਅਤੇ 5 ਫਲਾਂ 'ਤੇ ਘੱਟੋ ਘੱਟ ਸਹਾਇਤਾ ਮੁੱਲ (ਐਮਐਸਪੀ) ਉਪਲਬਧ ਕਰਵਾ ਰਹੀ ਹੈ। ਇਨ੍ਹਾਂ ਸਬਜ਼ੀਆਂ ਵਿੱਚ ਟਮਾਟਰ, ਪਿਆਜ਼, ਆਲੂ, ਫੁੱਲ-ਗੋਭੀ, ਭਿੰਡੀ, ਲੌਕੀ, ਕਰੇਲਾ, ਬੈਂਗਣ, ਗਾਜਰ, ਪੱਤਾ ਗੋਭੀ, ਮਿਰਚ, ਸ਼ਿਮਲਾ ਮਿਰਚ, ਮਟਰ, ਮੁੱਲ, ਹਲਦੀ ਅਤੇ ਲਸਣ ਸ਼ਾਮਲ ਹਨ, ਜਦਕਿ ਫਲਾਂ ਵਿੱਚ ਆ ਆਮ, ਅਮਰੂਦ, ਕਿੰਨੂ, ਬੇਰ ਅਤੇ ਲੀਚੀ ਸ਼ਾਮਲ ਹਨ। ਇਸ ਦੇ ਵਿਰੁੱਧ, ਪੰਜਾਬ ਵਿੱਚ ਕਿਸਾਨਾਂ ਨੂੰ ਨਾ ਤਾਂ ਮੁਆਵਜ਼ਾ ਦਿੱਤਾ ਗਿਆ ਅਤੇ ਨਾ ਹੀ ਸਬਜ਼ੀ ਅਤੇ ਫਲਾਂ ਦੀਆਂ ਫ਼ਸਲਾਂ 'ਤੇ ਕੋਈ ਸੋਲ ਨੀਤੀ ਬਣਾਈ ਗਈ। ਜੋਸ਼ੀ ਨੇ ਕਿਹਾ ਕਿ ਆਲੂ ਅਤੇ ਟਮਾਟਰ ਦੇ ਕਿਸਾਨਾਂ ਦੀ ਸਥਿਤੀ ਵੀ ਬਦਤਰ ਹੈ।

ਕਿਸਾਨੀ 'ਤੇ ਪੰਜਾਬ ਦੀ ਆਪ ਸਰਕਾਰ ਦਾ ਦੋਹਰਾ ਰਵੱਈਆ

ਪੰਜਾਬ ਦੀ ਆਪ ਸਰਕਾਰ ਦੇ ਨੇਤਾਵਾਂ 'ਤੇ ਦੋਹਰਾ ਰਵੱਈਆ ਅਪਣਾਉਣ ਦਾ ਅਰੋਪ ਲਾਇਆ। ਉਨ੍ਹਾਂ ਨੇ ਕਿਹਾ ਕਿ ਇਹ ਨੇਤਾ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਜਾ ਕੇ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਦਾ ਸਮਰਥਨ ਕਰਦੇ ਹਨ, ਪਰ ਰਾਜ ਵਿੱਚ ਕਿਸਾਨਾਂ ਦੀ ਬਰਬਾਦੀ 'ਤੇ ਚੁੱਪ ਰਹਿੰਦੇ ਹਨ।

7.50 ਰੁਪਏ ਕਿੱਲੋ 'ਤੇ ਗੋਭੀ ਦੀ ਖ਼ਰੀਦ ਯਕੀਨੀ ਬਣਾਵੇ ਭਗਵੰਤ ਮਾਨ

ਜੋਸ਼ੀ ਨੇ ਦੁਬਾਰਾ ਮੰਗ ਕੀਤੀ ਕਿ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਜੇ ਕਰ ਸੱਚਮੁੱਚ ਕਿਸਾਨਾਂ ਦੇ ਹਮਦਰਦ ਹਨ ਤਾਂ ਕਿਸਾਨਾਂ ਤੋਂ ਹਰਿਆਣਾ ਦੀ ਭਾਜਪਾ ਸਰਕਾਰ ਦੀ ਤਰਾਂ 7.50 ਰੁਪਏ ਕਿੱਲੋ 'ਤੇ ਗੋਭੀ ਦੀ ਖ਼ਰੀਦ ਤੁਰੰਤ ਯਕੀਨੀ ਬਣਾਵੇ।

SHARE ARTICLE

ਏਜੰਸੀ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement