
ਪਿਤਾ ਨੇ ਕਿਹਾ ਗੁਰਜੰਟ ਦੀ ਘਾਟ ਤਾਂ ਪੂਰੀ ਨਹੀਂ ਹੋਵੇਗੀ ਪਰ ਪੁੱਤ ਦੀ ਸ਼ਹੀਦੀ 'ਤੇ ਮਾਣ ਰਹੇਗਾ...
ਫਤਿਹਗੜ੍ਹ ਸਾਹਿਬ: ਪਿੰਡ ਰਾਏਪੁਰ ਅਰਾਈਆਂ ਦਾ ਭਾਰਤੀ ਫੌਜ ’ਚ ਹੋਲਦਾਰ ਨਾਇਕ ਗੁਰਜੰਟ ਸਿੰਘ ਸਪੁੱਤਰ ਸੰਤੋਖ ਸਿੰਘ ਜਿਹੜਾ ਕਿ ਦੇਸ਼ ਲਈ ਸ਼ਹੀਦ ਹੋਇਆ ਹੈ ਉਸਦੀ ਡਿਊਟੀ ਚਾਇਨਾ ਦੇ ਬਾਰਡਰ ’ਤੇ ਸੀ।
Gurjant Singh
ਇਸ ਮੌਕੇ ਗੁਰਜੰਟ ਸਿੰਘ ਦੇ ਪਿਤਾ ਸਾਬਕਾ ਫੌਜੀ ਸੰਤੋਖ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਦੇ ਸਹੀਦ ਹੋਣ ਦੀ ਜਾਣਕਾਰੀ ਡੇਢ ਵਜੇ ਦੇ ਕਰੀਬ ਫੋਨ ‘ਤੇ ਮਿਲੀ ਬੇਟੇ ਦੀ ਉਮਰ 35 ਸਾਲ ਦੇ ਕਰੀਬ ਸੀ ਅਤੇ ਉਸਨੂੰ 17 ਸਾਲ ਫੌਜ ਵਿੱਚ ਭਰਤੀ ਹੋਏ ਨੂੰ ਹੋਏ ਸੀ ਗੁਰਜੰਟ ਸਿੰਘ ਦੇ ਦੋ ਬੱਚੇ ਹਨ, ਬੇਟਾ 7 ਸਾਲ ਅਤੇ ਬੇਟੀ 12 ਸਾਲ ਦੀ ਹੈ ਪੁੱਤਰ ਦਾ ਸੁਪਨਾ ਦੇਸ਼ ਦੀ ਸੇਵਾ ਕਰਨਾ ਸੀ ਅਤੇ ਅੱਜ ਦੇਸ਼ ਲਈ ਸ਼ਹੀਦ ਵੀ ਹੋਇਆ ਹੈ।
Gurjant Singh
ਇਸ ਮੌਕੇ ਗੁਰਜੰਟ ਸਿੰਘ ਦੇ ਚਾਚੇ ਮਾਸਟਰ ਅਮਰੀਕ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਦੇਸ਼ ਨੂੰ ਪਿਆਰ ਕਰਨ ਵਾਲਾ ਸੀ ਅੱਜ ਉਹ ਦੇਸ਼ ਲਈ ਸ਼ਹੀਦ ਹੋਇਆ ਹੈ। ਗੁਰਜੰਟ ਸਿੰਘ ਦੀ ਘਾਟ ਤਾਂ ਪੁਰੀ ਨਹੀ ਹੋਵੇਗੀ ਪਰ ਉਸਦੀ ਸ਼ਹੀਦੀ ਉਤੇ ਮਾਣ ਰਹੇਗਾ। ਉਥੇ ਹੀ ਗੁਰਜੰਟ ਸਿੰਘ ਦੇ ਸਹੀਦ ਹੋਣ ਦੀ ਖਬਰ ਪਤਾ ਲੱਗਦਿਆ ਹੀ ਲੋਕ ਉਸਦੇ ਘਰ ਪਹੁੰਚਣੇ ਸੁਰੂ ਹੋ ਗਏ ਅਤੇ ਹਲਕਾ ਅਮਲੋਹ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਰਾਜੂ ਖੰਨਾ ਵੀ ਘਰ ਪਹੁੰਚੇ।