
ਰੋਜ਼ਮਰਾ ਦੀ ਜ਼ਰੂਰਤ ਦੀਆਂ ਚੀਜ਼ਾਂ ਦੇ ਵੱਧ ਰਹੇ ਨੇ ਲਗਾਤਾਰ ਭਾਅ
ਚੰਡੀਗੜ੍ਹ : ਆਮ ਆਦਮੀ 'ਤੇ ਹਰ ਰੋਜ਼ ਮਹਿੰਗਾਈ ਦੀ ਮਾਰ ਪੈ ਰਹੀ ਹੈ। ਤੇਲ ਕੀਮਤਾਂ ਦੇ ਨਾਲ ਨਾਲ ਰਸੋਈ ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਦਾ ਅਸਰ ਹਰ ਖੇਤਰ ਵਿਚ ਪੈ ਰਿਹਾ ਹੈ। ਇਸੇ ਕਾਰਨ ਹੀ ਰੋਜ਼ਮਰਾ ਜ਼ਰੂਰਤ ਦੀਆਂ ਚੀਜ਼ਾਂ ਦੇ ਭਾਅ ਵੀ ਲਗਾਤਾਰ ਵੱਧ ਰਹੇ ਹਨ।
LPG Price
ਫਲ, ਸਬਜੀਆਂ ਦੇ ਰੇਟ ਵੀ ਅਸਮਾਨ ਛੂਹਣ ਲੱਗੇ ਹਨ। ਲੋਕਾਂ ਨੂੰ ਹਰ ਥਾਂ ਜੇਬ ਢਿੱਲੀ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਬਸਿਡੀ ਵਾਲੇ ਸਿਲੰਡਰਾਂ ਦੀ ਕੀਮਤ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਘਰੇਲੂ ਸਵਾਣੀਆਂ ਨੂੰ ਰਸੋਈ ਚਲਾਉਣੀ ਮੁਸ਼ਕਲ ਹੋ ਰਹੀ ਹੈ।
Fruits
ਇਸ ਦੇ ਨਾਲ ਨਾਲ ਹਰ ਵਰਗ ਨੂੰ ਵੀਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਵੱਧ ਰਹੀ ਮਹਿੰਗਾਈ 'ਤੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ।
Partap Singh Bajwa
ਸੋਸ਼ਲ ਮੀਡੀਆ 'ਤੇ ਟਵੀਟ ਕਰਦਿਆਂ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦੇਸ਼ ਵਿਚ ਐਲ.ਪੀ.ਜੀ., ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਨਾਲ ਹਰ ਇਕ ਨੂੰ ਠੇਸ ਪਹੁੰਚਾ ਰਹੀ ਹੈ। ਇਸਦੀ ਲੋਕ ਵਿਰੋਧੀ ਬਾਲਣ ਨੀਤੀ ਸਾਡੀ ਆਰਥਿਕ ਰਿਕਵਰੀ ਨੂੰ ਰੋਕਦੀ ਰਹੇਗੀ #SpeakUpAgainstPriceRise
The constant rise in prices of LPG, Petrol and Diesel in the nation is hurting everyone. Its anti-people fuel policy will continue to impede our economic recovery #SpeakUpAgainstPriceRise
— Partap Singh Bajwa (@Partap_Sbajwa) March 5, 2021