ਭਾਖੜਾ ਬੋਰਡ ਦੀ ਮੈਂਬਰੀ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਵਿਚ ਪੰਜਾਬ ਤੋਂ ਵੱਡਾ ਅਹੁਦਾ ਖੁਸਿਆ
Published : Mar 5, 2022, 11:29 pm IST
Updated : Mar 5, 2022, 11:29 pm IST
SHARE ARTICLE
image
image

ਭਾਖੜਾ ਬੋਰਡ ਦੀ ਮੈਂਬਰੀ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਵਿਚ ਪੰਜਾਬ ਤੋਂ ਵੱਡਾ ਅਹੁਦਾ ਖੁਸਿਆ

ਪੰਜਾਬ ਦੀ ਥਾਂ ਸਿਟਕੋ ਦੇ ਐਮ.ਡੀ. ਦਾ ਅਹੁਦਾ ਯੂ.ਟੀ. ਕੇਡਰ ਨੂੰ ਦਿਤਾ

ਚੰਡੀਗੜ੍ਹ, 5 ਮਾਰਚ (ਗੁਰਉਪਦੇਸ਼ ਭੁੱਲਰ) : ਭਾਖੜਾ ਬਿਆਸ ਪ੍ਰਬੰਧ ਬੋਰਡ ਵਿਚ ਪੰਜਾਬ ਦੀ ਸਥਾਈ ਮੈਂਬਰੀ ਕੇਂਦਰ ਸਰਕਾਰ ਵਲੋਂ ਸਮਾਪਤ ਕੀਤੇ ਜਾਣ ਦਾ ਮਾਮਲਾ ਹਾਲੇ ਚਰਚਾ ਵਿਚ ਹੀ ਹੈ ਕਿ ਹੁਣ ਪੰਜਾਬ ਨੂੰ ਰਾਜਧਾਨੀ ਚੰਡੀਗੜ੍ਹ ਵਿਚ ਇਕ ਹੋਰ ਝਟਕਾ ਲਗਾ ਹੈ। ਪੰਜਾਬ ਨੂੰ ਕੇਂਦਰ ਵਲੋਂ ਪਿਛਲੇ ਸਮੇਂ ਦੌਰਾਨ ਲਗਾਤਾਰ ਝਟਕੇ ਤੇ ਝਟਕਾ ਦਿਤਾ ਜਾ ਰਿਹਾ ਹੈ ਜਿਸ ਨਾਲ ਸੂਬੇ ਦਾ ਰਾਜਧਾਨੀ ਚੰਡੀਗੜ੍ਹ ’ਤੇ ਦਾਅਵਾ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਬੀਤੇ ਦਿਨੀਂ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੀਤੇ ਤਬਾਦਲਿਆਂ ਵਿਚ ਸਿਟਕੋ ਦੇ ਐਮ.ਡੀ. ਦਾ ਅਹੁਦਾ ਵੀ ਪੰਜਾਬ ਤੋਂ ਖੋਹ ਲਿਆ ਗਿਆ ਹੈ ਅਤੇ ਇਸ ਅਹੁਦੇ ਉਪਰ ਯੂ.ਟੀ. ਕਾਡਰ ਦੀ ਆਈ ਏ ਐਸ ਅਫ਼ਸਰ ਪੂਰਵਾ ਗਰਗ ਨੂੰ ਲਗਾ ਦਿਤਾ ਗਿਆ ਹੈ। ਇਸ ਅਹੁਦੇ ’ਤੇ ਨਿਯੁਕਤ ਪੰਜਾਬ ਕਾਡਰ ਦੀ ਆਈ.ਏ.ਐਸ. ਅਫ਼ਸਰ ਜਸਵਿੰਦਰ ਕੌਰ ਨੂੰ ਪੰਜਾਬ ਵਾਪਸ ਭੇਜ ਦਿਤਾ ਗਿਆ ਹੈ। ਹੁਣ ਇਸ ਵਿਰੁਧ ਵੀ ਸਿਆਸੀ ਗਲਿਆਰਿਆਂ ਵਿਚ ਚਰਚਾ ਛਿੜਣ ਨਾਲ ਭਾਖੜਾ ਬੋਰਡ ਬਾਅਦ ਇਕ ਹੋਰ ਨਵਾਂ ਵਿਵਾਦ ਛਿੜ ਗਿਆ ਹੈ। ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਨਿਯੁਕਤੀ ਲਈ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੈ, ਜਿਸ ਨੂੰ ਇਸ ਅਹੁਦੇ ’ਤੇ ਨਿਯੁਕਤੀ ਲਈ ਅਫ਼ਸਰਾਂ ਦੇ ਨਾਂ ਭੇਜਣ ਲਈ ਕਈ ਵਾਰ ਕਿਹਾ ਗਿਆ ਅਤੇ ਆਖ਼ਰ ਯੂ.ਟੀ. ਕੇਡਰ ਦੀ ਅਧਿਕਾਰੀ ਨੂੰ ਚਾਰਜ ਦੇਣਾ ਪਿਆ। ਪਰ ਇਸ ਮਾਮਲੇ ’ਤੇ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਅਤੇ ਨਵੀਂ ਸਰਕਾਰ ਬਨਣ ਬਾਅਦ ਹੀ ਸਥਿਤੀ ਸਪੱਸ਼ਟ ਹੋਣ ਦੀ ਉਮੀਦ ਹੈ। 
ਵਰਨਣਯੋਗ ਹੈ ਕਿ ਅੱਜ ਤਕ ਸ਼ੁਰੂ ਤੋਂ ਸਿਟਕੋ ਦੇ ਐਮ.ਡੀ. ਦਾ ਅਹੁਦਾ ਪੰਜਾਬ ਦੇ ਅਧਿਕਾਰੀ ਕੋਲ ਹੀ ਰਿਹਾ ਹੈ। ਭਾਵੇਂ ਚੰਡੀਗੜ੍ਹ ਪ੍ਰਸ਼ਾਸਨ ਇਸ ਨਿਯੁਕਤੀ ਲਈ ਪੰਜਾਬ ਸਰਕਾਰ ਸਿਰ ਜ਼ਿੰਮੇਵਾਰੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਜੇ ਉਹ ਚਾਹੁੰਦਾ ਤਾਂ ਚੰਡੀਗੜ੍ਹ ਪ੍ਰਸ਼ਾਸਨ ਵਿਚ ਮੌਜੂਦ ਪੰਜਾਬ ਦੇ ਹੋਰ ਅਧਿਕਾਰੀਆਂ ਵਿਚੋਂ ਵੀ ਕਿਸੇ 
ਨੂੰ ਇਸ ਅਹੁਦੇ ’ਤੇ ਲਾ ਸਕਦਾ ਸੀ ਪਰ ਇੰਜ ਨਹੀਂ ਹੋਇਆ। ਸਿਰਫ਼ ਇਸ ਅਹੁਦੇ ਦੀ ਗੱਲ ਨਹੀਂ ਬਲਕਿ ਪਿਛਲੇ ਦਿਨਾਂ ਵਿਚ ਅੰਡੇਮਾਨ ਨਿਕੋਬਾਰ ਦੇ ਤਿੰਨ ਆਈ.ਏ.ਐਸ. ਅਧਿਕਾਰੀ ਕੇਂਦਰ ਨੇ ਚੰਡੀਗੜ੍ਹ ਨਿਯੁਕਤ ਕੀਤੇ ਹਨ ਅਤੇ 60:40 ਦੇ ਅਨੁਪਾਤ ਵਿਚ ਪੰਜਾਬ ਹਰਿਆਣਾ ਦੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਦੇ ਸਮਝੌਤੇ ਦਾ ਲਗਾਤਾਰ ਉਲੰਘਣ ਹੋ ਰਿਹਾ ਹੈ ਤੇ ਚੋਣਾਂ ਦੇ ਚਲਦੇ ਕਈ ਫ਼ੈਸਲੇ ਹੋਏ ਹਨ। 120 ਪੰਜਾਬ ਦੇ ਡਾਕਟਰਾਂ ਨੂੰ ਵੀ ਚੰਡੀਗੜ੍ਹ ਵਿਚੋਂ ਵਾਪਸ ਭੇਜਣ ਦੇ ਹੁਕਮ ਜਾਰੀ ਹੋ ਚੁੱਕੇ ਹਨ। 

SHARE ARTICLE

ਏਜੰਸੀ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement