
ਸ਼ਹਿਰਾਂ ਦੀ ਤਰਜ਼ ’ਤੇ ਪਿੰਡਾਂ ’ਚ ਵੀ ਵਧੀਆ ਸਹੂਲਤਾਂ ਦੇਣ ਦਾ ਟੀਚਾ : ਮਨੀਸ਼ ਤਿਵਾੜੀ
ਰੂਪਨਗਰ, 5 ਫ਼ਰਵਰੀ (ਹਰੀਸ਼ ਕਾਲੜਾ, ਕਮਲ ਭਾਰਜ) : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਉਦੇਸ਼ ਸ਼ਹਿਰਾਂ ਦੀ ਤਰਜ ’ਤੇ ਪਿੰਡਾਂ ਵਿਚ ਵੀ ਵਧੀਆ ਸਹੂਲਤਾਂ ਪ੍ਰਦਾਨ ਕਰਨਾ ਹੈ ਅਤੇ ਇਸ ਲਈ ਉਹ ਅਪਣੇ ਐਮ.ਪੀ ਕੋਟੇ ਤੋਂ ਗ੍ਰਾਂਟ ਦੇ ਕੇ ਜਾਂ ਫਿਰ ਕੇਂਦਰ ਜਾਂ ਸੂਬਾ ਪੱਧਰ ਦੀਆਂ ਸਕੀਮਾਂ ਰਾਹੀਂ ਵਿਕਾਸ ਦੀਆਂ ਲੋੜਾਂ ਨੂੰ ਪੂਰਾ ਕਰਦੇ ਹੋਏ ਹਨ।
ਪਿੰਡ ਗਰਚਾ ਵਿਖੇ ਐਨ.ਆਰ.ਆਈ. ਅਮਰਜੀਤ ਸਿੰਘ ਗਰਚਾ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਵਿਕਾਸ ਹੀ ਲੋਕਾਂ ਦੇ ਜੀਵਨ ਵਿਚ ਤਬਦੀਲੀ ਲਿਆ ਸਕਦਾ ਹੈ ਅਤੇ ਇਸ ਲਈ ਸ਼ਹਿਰਾਂ ਦੀ ਤਰਜ ’ਤੇ ਪਿੰਡਾਂ ਵਿਚ ਵੀ ਵਧੀਆ ਸਹੂਲਤਾਂ ਪ੍ਰਦਾਨ ਕਰਨ ਦੀ ਲੋੜ ਹੈ।
ਉਨ੍ਹਾਂ ਨੇ ਅਪਣੇ ਸੰਸਦ ਮੈਂਬਰ ਕੋਟੇ ਵਿਚੋਂ ਗ੍ਰਾਂਟਾਂ ਰਾਹੀਂ ਪਿੰਡਾਂ ਵਿਚ ਵਿਕਾਸ ਲਈ ਪ੍ਰੋਜੈਕਟ ਲਿਆਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਵਿਚ ਸਕੂਲਾਂ ਦਾ ਸੁਧਾਰ, ਸੜਕਾਂ, ਗਲੀਆਂ-ਨਾਲੀਆਂ, ਕਮਿਊਨਿਟੀ ਸੈਂਟਰ, ਜਿੰਮ ਆਦਿ ਦਾ ਨਿਰਮਾਣ ਸ਼ਾਮਲ ਹਨ। ਇਸ ਦੌਰਾਨ ਉਨ੍ਹਾਂ ਨੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਇਸ ਤੋਂ ਪਹਿਲਾਂ, ਉਨ੍ਹਾਂ ਪੰਜਾਬ ਦੇ ਵਿਕਾਸ ਵਿਚ ਐਨ.ਆਰ.ਆਈ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਮੀਟਿੰਗ ਵਿਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਪੰਜਾਬ ਲਾਰਜ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਸੁਰਜੀਤ ਸਿੰਘ ਸਿਓਤਾ, ਕੁਲਵੀਰ ਸਿੰਘ, ਤੀਰਥ ਬੁਰਜ ਟਹਿਲ ਦਾਸ ਆਦਿ ਹਾਜ਼ਰ ਸਨ।
ਫੋਟੋ ਰੋਪੜ-5-07 ਤੋਂ ਪ੍ਰਾਪਤ ਕਰੋ ਜੀ।