ਯੂਕਰੇਨ ’ਚ ਭਾਰਤੀ ਬੱਚੇ ਖ਼ਤਰੇ ’ਚ, ਮੋਦੀ ਸਰਕਾਰ ਪੀ.ਆਰ. ਏਜੰਸੀ ਬਣੀ ਹੋਈ ਹੈ : ਕਾਂਗਰਸ
Published : Mar 5, 2022, 12:00 am IST
Updated : Mar 5, 2022, 12:00 am IST
SHARE ARTICLE
image
image

ਯੂਕਰੇਨ ’ਚ ਭਾਰਤੀ ਬੱਚੇ ਖ਼ਤਰੇ ’ਚ, ਮੋਦੀ ਸਰਕਾਰ ਪੀ.ਆਰ. ਏਜੰਸੀ ਬਣੀ ਹੋਈ ਹੈ : ਕਾਂਗਰਸ

ਨਵੀਂ ਦਿੱਲੀ, 4 ਮਾਰਚ : ਕਾਂਗਰਸ ਨੇ ਯੂਕਰੇਨ ’ਚ ਇਕ ਹੋਰ ਭਾਰਤੀ ਵਿਦਿਆਰਥੀ ਦੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਦੀ ਘਟਨਾ ਨੂੰ ਲੈ ਕੇ ਸ਼ੁਕਰਵਾਰ ਨੂੰ ਮੋਦੀ ’ਤੇ ਨਿਸ਼ਾਨਾ ਸਾਧਿਆ। ਕਾਂਗਰਸ ਨੇ ਦੋਸ਼ ਲਗਾਇਆ ਕਿ ਯੂਕਰੇਨ ’ਚ ਭਾਰਤੀ ਵਿਦਿਆਰਥੀ ਖਤਰੇ ’ਚ ਹਨ ਪਰ ਕੇਂਦਰ ਸਰਕਾਰ ‘ਪੀ.ਆਰ. ਏਜੰਸੀ’ ਬਣੀ ਹੋਈ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ‘‘ਇਕ ਪਾਸੇ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗੀ, ਯੂਕਰੇਨ-ਰੂਸ ਯੁੱਧ ’ਚ ਬੱਚਿਆਂ ’ਤੇ ਹਰ ਪਲ ਖ਼ਤਰਾ ਹੈ ਪਰ ਮੋਦੀ ਸਰਕਾਰ ਸਿਰਫ਼ ਪੀ.ਆਰ. ਏਜੰਸੀ ਬਣੀ ਹੋਈ ਹੈ।’’ ਉਨ੍ਹਾਂ ਸਵਾਲ ਕੀਤਾ,‘‘ਜੋ ਹਜ਼ਾਰਾਂ ਬੱਚੇ ਯੂਕਰੇਨ ਦੇ ਅੰਦਰ ਭਾਰੀ ਹਮਲਿਆਂ ਦਰਮਿਆਨ ਨਿਕਲ ਨਹੀਂ ਪਾ ਰਹੇ ਹਨ, ਉਨ੍ਹਾਂ ਨੂੰ ਕਦੋਂ ਕੱਢੋਗੇ? ਕੀ ਚਾਰ ਮੰਤਰੀਆਂ ਨੂੰ ਸਿਰਫ਼ ਤਾੜੀ ਵਜਾਉਣ ਲਈ ਭੇਜਿਆ ਗਿਆ ਹੈ?’’ 
ਸੁਰਜੇਵਾਲਾ ਨੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਵੀ.ਕੇ. ਸਿੰਘ ਦੇ ਇਕ ਬਿਆਨ ਨੂੰ ਲੈ ਕੇ ਉਨ੍ਹਾਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘‘ਬੰਬਾਂ/ ਮਿਜ਼ਾਈਲਾਂ ਦੇ ਹਮਲਿਆਂ ’ਚ 9 ਦਿਨਾਂ ਤੋਂ ਫਸੇ ਬੱਚਿਆਂ ਨੂੰ ਮੋਦੀ ਸਰਕਾਰ ਦੇ ਮੰਤਰੀ ਕਹਿ ਰਹੇ ਹਨ ਕਿ ਅਲਟੀਮੇਟਮ ਸੀ ਤਾਂ ਪਹਿਲਾਂ ਕਿਉਂ ਨਹੀਂ ਨਿਕਲੇ, ਥੋੜ੍ਹਾ ਲੰਮਾ ਰਸਤਾ ਤੈਅ ਕਰ ਕੇ ਆ ਜਾਉ, ਜਦੋਂ ਤੁਸੀਂ ਸਾਰੇ ਖਤਰਿਆਂ ਤੋਂ ਬਚ ਕੇ ਆ ਜਾਵੋਗੇ ਤਾਂ ਅਸੀਂ ਤੁਹਾਡਾ ਸੁਆਗਤ ਕਰ ਲਵਾਂਗੇ।’’ ਇਹ ਦੇਸ਼ ਦੇ ਮੰਤਰੀ ਹਨ ਜਾਂ ਟਰੈਵਲ ਏਜੰਟ?’’ ਦਸਣਯੋਗ ਹੈ ਕਿ ਵੀ.ਕੇ. ਸਿੰਘ ਨੇ ਸ਼ੁਕਰਵਾਰ ਨੂੰ ਦਸਿਆ ਕਿ ਯੂਕਰੇਨ ਦੀ ਰਾਜਧਾਨੀ ਕੀਵ ’ਚ ਇਕ ਭਾਰਤੀ ਵਿਦਿਆਰਥੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਸਿੰਘ, ਇਸ ਸਮੇਂ ਯੁੱਧ ਪ੍ਰਭਾਵਤ ਯੂਕਰੇਨ ’ਚ ਫਸੇ ਭਾਰਤੀਆਂ ਨੂੰ ਕੱਢਣ ਲਈ ਉਸ ਦੇ ਗੁਆਂਢੀ ਦੇ ਪੋਲੈਂਡ ’ਚ ਹਨ। ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ,‘‘ਅੱਜ, ਸਾਨੂੰ ਪਤਾ ਲੱਗਾ ਹੈ ਕਿ ਕੀਵ ਛੱਡ ਕੇ ਜਾ ਰਹੇ ਇਕ ਵਿਦਿਆਰਥੀ ਨੂੰ ਗੋਲੀ ਲੱਗ ਗਈ ਹੈ। ਉਸ ਨੂੰ ਵਾਪਸ ਕੀਵ ਲਿਜਾਇਆ ਗਿਆ ਹੈ। ਯੁੱਧ ’ਚ ਅਜਿਹਾ ਹੁੰਦਾ ਹੈ।’’     (ਏਜੰਸੀ)
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement