
ਪ੍ਰਮਾਣੂ ਪਲਾਂਟ ਤੇ ਦਾਗ਼ੇ ਗਏ ਗੋਲੇ ਸਿਖਲਾਈ ਕੇਂਦਰ ਨਾਲ ਟਕਰਾਏ : ਯੂ.ਐਨ ਏਜੰਸੀ
ਕੀਵ, 4 ਮਾਰਚ : ਸੰਯੁਕਤ ਰਾਸ਼ਟਰ ਦੀ ਪਰਮਾਣੂ ਏਜੰਸੀ ਦੇ ਮੁਖੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਰੂਸ ਨੇ ਯੂਕਰੇਨ ਦੇ ਇਕ ਪਰਮਾਣੂ ਪਲਾਂਟ ਨੂੰ ਨਿਸ਼ਾਨਾ ਬਣਾ ਕੇ ਜੋ ਗੋਲੇ ਦਾਗੇ ਸਨ, ਉਹ ਪਲਾਂਟ ’ਚ ਬਣੇ ਪ੍ਰਸ਼ਾਸਨਿਕ ਸਿਖਲਾਈ ਕੇਂਦਰੀ ਨਾਲ ਟਕਰਾਏ ਸਨ।
ਪਹਿਲਾਂ ਇਸ ਗੱਲ ਨੂੰ ਲੈ ਕੇ ਵੱਖ-ਵੱਖ ਖਬਰਾਂ ਆ ਰਹੀਆਂ ਸਨ ਕਿ ਹਮਲੇ ਨਾਲ ਲੱਗੀ ਅੱਗ ਨਾਲ ਪਲਾਂਟ ਦਾ ਕਿਹੜਾ ਹਿੱਸਾ ਪ੍ਰਭਾਵਤ ਹੋਇਆ ਹੈ। ਪਰਮਾਣੂ ਪਲਾਂਟ ਦੇ ਬੁਲਾਰੇ ਐਂਡ੍ਰੀ ਤੁਜ ਨੇ ਯੂਕਰੇਨੀਅਨਟ ਟੀ.ਵੀ. ਨੂੰ ਦਸਿਆ ਕਿ ਗੋਲੇ ਸਿੱਧੇ ਪਲਾਂਟ ’ਤੇ ਡਿੱਗੇ ਜਿਸ ਨਾਲ ਉਥੇ ਮੌਜੂਦਾ ਇਕ ਤਬਾਹ ਰਿਐਕਟਰ ਅਤੇ ਪ੍ਰਸ਼ਾਸਨਿਕ ਸਿਖਲਾਈ ਕੇਂਦਰ ਦੀ ਇਮਾਰਤ ਨੂੰ ਅੱਗ ਲੱਗ ਗਈ। ਉਥੇ, ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਦੇ ਡਾਇਰੈਕਟਰ-ਜਨਰਲ ਰਾਫੇਲ ਮਾਰੀਆਨੋ ਗ੍ਰਾਸੀ ਨੇ ਦਸਿਆ ਹਮਲੇ ਦੀ ਸ਼ਿਕਾਰ ਇਮਾਰਤ ਇਕ ਸਿਖਲਾਈ ਕੇਂਦਰ ਸੀ ਨਾ ਕਿ ਰਿਐਕਟਰ ਦਾ ਹਿੱਸਾ।