
ਯੂਕਰੇਨ ਦੇ ਸ਼ਹਿਰ ਸੁਮੀ ਵਿਚ ਫਸੇ ਵਿਦਿਆਰਥੀਆਂ ਨੇ ਕਿਹਾ
'ਇਸ ਤੋਂ ਪਹਿਲਾਂ ਕਿ ਲਾਸ਼ਾਂ ਵਿਚ ਤਬਦੀਲ ਹੋ ਜਾਈਏ, ਸਰਕਾਰ ਸਾਨੂੰ ਬਚਾ ਕੇ ਲਿਜਾਵੇ
ਭੋਜਨ ਅਤੇ ਪਾਣੀ ਤੇਜ਼ੀ ਨਾਲ ਹੋ ਰਿਹੈ ਖ਼ਤਮ
ਨਵੀਂ ਦਿੱਲੀ, 4 ਮਾਰਚ : ਯੂਕਰੇਨ ਉੱਤੇ ਰੂਸ ਦੇ ਹਮਲੇ ਦੌਰਾਨ ਉੱਤਰ-ਪੂਰਬੀ ਸ਼ਹਿਰ ਸੁਮੀ ਵਿਚ ਫਸੇ ਕੁੱਝ ਭਾਰਤੀ ਵਿਦਿਆਰਥੀਆਂ ਨੇ ਮਦਦ ਮੰਗਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ | ਭੋਜਨ ਅਤੇ ਪਾਣੀ ਤੇਜ਼ੀ ਨਾਲ ਖ਼ਤਮ ਹੁੰਦੇ ਦੇਖ ਇਹ ਵਿਦਿਆਰਥੀ ਹਰ ਘੰਟੇ ਅਪਣੇ ਬਾਰੇ ਜਾਣਕਾਰੀ ਦੇ ਰਹੇ ਹਨ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਾਉਂਦੇ ਹੋਏ ਕਹਿ ਰਹੇ ਹਨ ਕਿ ਇਸ ਤੋਂ ਪਹਿਲਾਂ ਕਿ ਸਥਿਤੀ ਹੋਰ ਵਿਗੜ ਜਾਵੇ ਅਤੇ ਉਹ Tਲਾਸ਼ਾਂ ਵਿਚ ਬਦਲ ਜਾਣ'' ਸਰਕਾਰ ਨੂੰ ਉਨ੍ਹਾਂ ਨੂੰ ਬਚਾਉਣਾ ਚਾਹੀਦਾ ਹੈ |
ਇਨ੍ਹਾਂ ਵਿਦਿਆਰਥੀਆਂ ਵਿਚੋਂ ਇਕ ਮਹਿਕ ਸ਼ੇਖ ਨੇ ਵੀਰਵਾਰ ਨੂੰ ਇਕ ਵੀਡੀਉ ਅਪਲੋਡ ਕੀਤਾ ਅਤੇ ਸ਼ਹਿਰ ਵਿਚ ਧਮਾਕੇ ਵਰਗੀ ਘਟਨਾ ਦਾ ਵਰਣਨ ਕੀਤਾ | ਸ਼ੇਖ ਨੇ ਇਕ ਪੋਸਟ ਵਿਚ ਲਿਖਿਆ, Tਪੂਰੇ ਸ਼ਹਿਰ ਵਿਚ ਹਨੇਰਾ ਹੈ, ਨਾ ਬਿਜਲੀ ਹੈ, ਨਾ ਪਾਣੀ ਹੈ ਅਤੇ ਨੇੜੇ-ਤੇੜੇ ਕਈ ਧਮਾਕੇ ਹੋ ਰਹੇ ਹਨ | ਨੈੱਟਵਰਕ ਵੀ ਘੱਟ ਹੈ |''
ਇਕ ਹੋਰ ਵਿਦਿਆਰਥੀ ਰਾਧਿਕਾ ਸਾਂਗਵਾਨ ਨੇ ਕਿਹਾ ਕਿ 700-800 ਵਿਦਿਆਰਥੀ
ਸੁਮੀ ਵਿਚ ਫਸੇ ਹੋਏ ਹਨ ਅਤੇ ਉਨ੍ਹਾਂ ਦੇ ਬਾਹਰ ਨਿਕਲਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ | ਸਾਂਗਵਾਨ ਨੇ ਵੀਰਵਾਰ ਨੂੰ ਟਵੀਟ ਕੀਤਾ, ''ਮੈਂ ਯੂਕਰੇਨ ਦੇ ਸੁਮੀ 'ਚ ਇਕ ਵਿਦਿਆਰਥੀ ਹਾਂ |
ਸੂਮੀ ਕੋਲ 700 ਤੋਂ 800 ਵਿਦਿਆਰਥੀ ਹਨ | ਹਮਲੇ ਦਾ ਅੱਜ ਸੱਤਵਾਂ ਦਿਨ ਹੈ ਅਤੇ ਸਾਨੂੰ ਕੱਢਣ ਦੀ ਕੋਸ਼ਿਸ਼ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ | ਤਣਾਅ, ਡਰ ਅਤੇ ਪ੍ਰੇਸ਼ਾਨੀ ਨੇ ਸਾਨੂੰ ਘੇਰਿਆ ਹੋਇਆ ਹੈ | ਕਿਰਪਾ ਕਰਕੇ ਮਦਦ ਕਰੋ |''
ਯੂਕਰੇਨ 'ਚ ਭਾਰਤੀ ਦੂਤਘਰ ਨੇ ਐਤਵਾਰ ਨੂੰ ਕਿਹਾ ਕਿ ਖਾਰਕੀਵ, ਸੁਮੀ ਅਤੇ ਕੀਵ 'ਚ ਭਿਆਨਕ ਲੜਾਈ ਚੱਲ ਰਹੀ ਹੈ | ਦੂਤਘਰ ਨੇ ਇਨ੍ਹਾਂ ਸ਼ਹਿਰਾਂ ਵਿਚ ਭਾਰਤੀਆਂ ਨੂੰ ਕਰਫ਼ਿਊ ਹਟਾਏ ਜਾਣ ਤਕ ਰੇਲਵੇ ਸਟੇਸ਼ਨ ਵਲ ਨਾ ਜਾਣ ਦੀ ਅਪੀਲ ਕੀਤੀ ਸੀ | ਕਈ ਰਿਪੋਰਟਾਂ ਦੇ ਅਨੁਸਾਰ, ਸੂਮੀ ਵਿਚ ਰੇਲ ਗੱਡੀਆਂ ਅਤੇ ਬੱਸਾਂ ਰੁਕ ਗਈਆਂ ਹਨ, ਸੜਕਾਂ ਅਤੇ ਪੁਲ ਤਬਾਹ ਹੋ ਗਏ ਹਨ ਅਤੇ ਸੜਕਾਂ 'ਤੇ ਲੜਾਈ ਹੋ ਰਹੀ ਹੈ | ਇਕ ਵਿਦਿਆਰਥੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਵੀਡੀਉ 'ਚ ਕਿਹਾ, ''ਬਿਜਲੀ ਨਹੀਂ ਹੈ | ਕੋਈ ਪਾਣੀ ਨਹੀਂ ਹੈ | ਇਕ ਵੱਡਾ ਧਮਾਕਾ ਹੋਇਆ ਤਾਂ ਅਸੀਂ ਬੰਕਰਾਂ ਵਿਚ ਚਲੇ ਗਏ | ਕਿਰਪਾ ਕਰ ਕੇ ਸਾਨੂੰ ਬਾਹਰ ਕੱੱਢੋ |'' (ਏਜੰਸੀ)