ਪੇਰੋਸ਼ਾਹ ਦੀ ਸਰਪੰਚ ਹਰਜਿੰਦਰ ਕੌਰ ਨੇ ਬਦਲੀ ਪਿੰਡ ਦੀ ਨੁਹਾਰ,  ਆਪਣੀ ਦੂਰ-ਅੰਦੇਸ਼ੀ ਸੋਚ ਸਦਕਾ ਬਣੀ ਹੋਰਨਾਂ ਲਈ ਮਿਸਾਲ 

By : KOMALJEET

Published : Mar 5, 2023, 9:38 am IST
Updated : Mar 5, 2023, 10:06 am IST
SHARE ARTICLE
Sarpanch Harjinder Kaur
Sarpanch Harjinder Kaur

ਪਿੰਡ 'ਚ ਸੈਨੀਟੇਸ਼ਨ ਦੀਆਂ ਸ਼ਾਨਦਾਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਰਾਸ਼ਟਰਪਤੀ ਤੋਂ ਮਿਲਿਆ ਐਵਾਰਡ 

ਖ਼ੂਬਸੂਰਤੀ ਦਾ ਅਹਿਸਾਸ ਕਰਵਾਉਂਦਾ ਹੈ ਆਧੁਨਿਕ ਸਹੂਲਤਾਂ ਨਾਲ ਲੈਸ ਗੁਰਦਾਸਪੁਰ ਦਾ ਪਿੰਡ ਪੇਰੋਸ਼ਾਹ 

ਗੁਰਦਾਸਪੁਰ (ਅਵਤਾਰ ਸਿੰਘ, ਕੋਮਲਜੀਤ ਕੌਰ) : ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪੇਰੋਸ਼ਾਹ ਦੀ ਸਰਪੰਚ ਹਰਜਿੰਦਰ ਕੌਰ ਆਪਣੇ ਪਿੰਡ ਦਾ ਮਿਸਾਲੀ ਵਿਕਾਸ ਕਰਵਾ ਕੇ ਹੋਰਨਾਂ ਲਈ ਉਦਾਹਰਣ ਬਣੇ ਹਨ। ਹਰਜਿੰਦਰ ਕੌਰ ਵਲੋਂ ਕੀਤੇ ਕੰਮਾਂ ਸਦਕਾ ਪਿੰਡ ਪੇਰੋਸ਼ਾਹ ਨੂੰ ਰਾਸ਼ਟਰਪਤੀ ਅਤੇ ਜਲ ਸ਼ਕਤੀ ਮੰਤਰੀ ਵੱਲੋਂ ਕੌਮੀ ਐਵਾਰਡ ‘ਸਵੱਛ ਸੁਜਲ ਸ਼ਕਤੀ ਸਨਮਾਨ-2023’ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਪਿੰਡ ਦੀ ਸਰਪੰਚ ਹਰਜਿੰਦਰ ਕੌਰ ਨੂੰ ਪਿੰਡ ‘ਚ ਸੈਨੀਟੇਸ਼ਨ ਦੀਆਂ ਸ਼ਾਨਦਾਰ ਸਹੂਲਤਾਂ ਮੁਹੱਈਆ ਕਰਵਾਉਣ ਬਦਲੇ ਮਿਲਿਆ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਹਰਜਿੰਦਰ ਕੌਰ ਨੇ ਦੱਸਿਆ ਕਿ ਪਿੰਡ ਵਿਚ ਥਾਪਰ ਮਾਡਲ ਲਗਾ ਕੇ ਗੰਦੇ ਪਾਣੀ ਨੂੰ ਸਾਫ਼ ਕੀਤਾ ਜਾਂਦਾ ਹੈ ਅਤੇ ਖੇਤੀ ਲਈ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ। ਇਹ ਉਪਰਾਲਾ ਕਿਸਾਨਾਂ  ਲਈ ਕਾਫ਼ੀ ਮਦਦਗਾਰ ਸਾਬਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਕੂੜੇ ਤੋਂ ਖਾਦ ਤਿਆਰ ਕਰ ਕੇ ਕਿਸਾਨਾਂ ਨੂੰ ਪਹੁੰਚਾਈ ਜਾ ਰਹੀ ਹੈ ਜਿਸ ਨਾਲ ਪੰਚਾਇਤ ਨੂੰ ਵੀ ਲਾਭ ਹੋ ਰਿਹਾ ਹੈ।

ਸਰਪੰਚ ਹਰਜਿੰਦਰ ਕੌਰ ਨੇ ਦੱਸਿਆ ਕਿ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਪਿੰਡ ਵਿਚ ਇੱਕ ਮਿੰਨੀ ਜੰਗਲ ਵੀ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਪਿੰਡ ਵਿਚ ਬਜ਼ੁਰਗਾਂ ਅਤੇ ਬੱਚਿਆਂ ਲਈ ਵੀ ਪਾਰਕ ਬਣਵਾਇਆ ਗਿਆ ਹੈ। ਦੱਸ ਦੇਈਏ ਕਿ ਪਿੰਡ ਪੇਰੋਸ਼ਾਹ ਵਿਚ ਗਲੀਆਂ-ਨਾਲੀਆਂ ਪੱਕੀਆਂ ਬਣਵਾਈਆਂ ਗਈਆਂ ਹਨ। ਪਿੰਡ ਦੀਆਂ ਸਹੂਲਤਾਂ, ਮੁਹਾਂਦਰਾ ਤੇ ਸਵੱਛ ਵਾਤਾਵਰਨ ਖ਼ੂਬਸੂਰਤੀ ਦਾ ਅਹਿਸਾਸ ਕਰਵਾਉਂਦਾ ਹੈ। 

ਸਰਪੰਚ ਹਰਜਿੰਦਰ ਕੌਰ ਦੀ ਅਗਵਾਈ ਵਾਲੇ ਇਸ ਪਿੰਡ ਦੀ ਪ੍ਰਾਪਤੀ ਬਾਰੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਥੇ ਪਹਿਲਾਂ ਗੰਦੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ। ਥਾਪਰ ਤਕਨੀਕ ਸਦਕਾ ਪਾਣੀ ਦੀ ਸਫ਼ਾਈ ਕਰ ਕੇ ਜਿਥੇ ਇਸ ਦੀ ਵਰਤੋਂ ਸਿੰਚਾਈ ਲਈ ਕੀਤੀ ਜਾ ਰਹੀ ਹੈ ਉਥੇ ਹੀ ਪਿੰਡ ਨੂੰ ਵੀ ਸਾਫ਼-ਸੁਥਰਾ ਰੱਖਣ ਅਤੇ ਗੰਦੇ ਨਾਲੇ ਤੋਂ ਨਿਜਾਤ ਮਿਲੀ ਹੈ। 

ਉਨ੍ਹਾਂ ਦੱਸਿਆ ਕਿ ਪਿੰਡ ਵਿਚ ਲੱਗੇ ਇਸ ਪਲਾਂਟ ਦੀ 65 ਲੱਖ ਲੀਟਰ ਪਾਣੀ ਧਾਰਨ ਕਰਨ ਦੀ ਸਮਰੱਥਾ ਹੈ ਅਤੇ ਇਹ ਸਾਲ 2019  ਵਿਚ ਚਾਲੂ ਹੋ ਗਿਆ ਸੀ। ਰੋਜ਼ਾਨਾ ਘਰਾਂ ਤੋਂ ਕਰੀਬ 62 ਲੱਖ ਲੀਟਰ ਪਾਣੀ ਇਥੇ ਆਉਂਦਾ ਹੈ ਜਿਸ ਦੀ ਔਰਬਿਕ ਕਿਰਿਆ ਨਾਲ ਸੋਧ ਕੀਤੀ ਜਾਂਦੀ ਹੈ ਅਤੇ ਫਿਰ ਕਿਸਾਨਾਂ ਵਲੋਂ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਉਪਰਾਲੇ ਸਦਕਾ ਪਾਣੀ ਦੀ ਵੀ ਬਚੱਤ ਹੋਈ ਹੈ ਅਤੇ ਨਾਲ ਹੀ ਕਿਸਾਨਾਂ ਨੂੰ ਕੈਮੀਕਲ ਖਾਦਾਂ ਤੋਂ ਵੀ ਨਿਜਾਤ ਮਿਲੀ ਹੈ।

ਦੂਜੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਦੇ ਹਰ ਘਰ ਵਿਚ ਗਿੱਲੇ ਅਤੇ ਸੁੱਕੇ ਕੂੜੇ ਲਈ ਅਲੱਗ-ਅਲੱਗ ਕੂੜੇਦਾਨ ਲਗਾਏ ਗਏ ਹਨ। ਸਵੱਛ ਭਾਰਤ ਮਿਸ਼ਨ ਤਹਿਤ ਲਗਾਏ ਇਸ ਪ੍ਰੋਜੈਕਟ ਸਦਕਾ ਕੂੜੇ ਤੋਂ ਡੀਕੰਪੋਜ਼ ਵਿਧੀ ਨਾਲ ਖਾਦ ਤਿਆਰ ਕੀਤੀ ਜਾਂਦੀ ਹੈ। ਇਹ ਖਾਦ ਨਰਸਰੀਆਂ, ਸਕੂਲਾਂ, ਘਰੇਲੂ ਬਗ਼ੀਚੀਆਂ ਅਤੇ ਹੋਰਨਾਂ ਪਿੰਡ ਦੇ ਕਿਸਾਨਾਂ ਵਲੋਂ ਵੀ ਵਰਤੀ ਜਾਂਦੀ ਹੈ। ਇਸ ਨਾਲ ਪਿੰਡ ਵਿਚ ਸਾਫ਼-ਸਫ਼ਾਈ ਦੇ ਨਾਲ-ਨਾਲ ਪੰਚਾਇਤ ਦੀ ਆਮਦਨ ਵਿਚ ਵੀ ਵਾਧਾ ਹੋਇਆ ਹੈ।

ਪਿੰਡ ਪੇਰੋਸ਼ਾਹ ਵਿਚਲੇ ਮਿੰਨੀ ਜੰਗਲ ਵਿਚ ਛੇ ਸੌ ਤੋਂ ਵੱਧ ਪੁਰਾਤਨ ਰੁੱਖ ਲਗਾਏ ਗਏ ਹਨ ਜੋ ਹਵਾ ਨੂੰ ਸਾਫ਼ ਅਤੇ ਸਵੱਛ ਰੱਖਣ ਵਿਚ ਮਦਦਗਾਰ ਸਾਬਤ ਹੋਏ ਹਨ। ਦੱਸ ਦੇਈਏ ਕਿ ਇਹ ਜੰਗਲ 10 ਜੂਨ 2020 ਨੂੰ ਲਗਾਇਆ ਗਿਆ ਸੀ ਜੋ ਹੁਣ ਬਿਹਤਰ ਤਰੀਕੇ ਨਾਲ ਵੱਧ-ਫੁੱਲ ਰਿਹਾ ਹੈ। ਪਿੰਡ ਵਿਚ ਲੱਗੇ ਪਲਾਂਟ ਦੇ ਪਾਣੀ ਨਾਲ ਹੀ ਇਸ ਜੰਗਲ ਦੀ ਵੀ ਸਿੰਚਾਈ ਕੀਤੀ ਜਾਂਦੀ ਹੈ।

ਕਰੀਬ ਇੱਕ ਹਜ਼ਾਰ ਦੀ ਅਬਾਦੀ ਵਾਲੇ ਪਿੰਡ ਪੇਰੋਸ਼ਾਹ ਵਿਚ 140 ਘਰ ਹਨ। ਪੰਚਾਇਤ ਦਾ ਕਹਿਣਾ ਹੈ ਕਿ ਪਿੰਡ ਦੀ ਨੁਹਾਰ ਬਦਲਣ ਵਿਚ ਪਿੰਡ ਵਾਸੀਆਂ ਦਾ ਵੀ ਪੂਰਾ ਸਹਿਯੋਗ ਹੈ। ਇੱਕ ਟੀਮ ਤਹਿਤ ਪਿੰਡ ਦਾ ਖ਼ਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਅਸੀਂ ਆਪਣੇ ਲਈ ਅਤੇ ਪਿੰਡ ਲਈ ਕੀਤਾ ਸੀ ਪਰ ਸੋਭਾ ਜੱਗ ਦੀ ਹੋ ਰਹੀ ਹੈ। ਪੰਜਾਬ ਸਕਰਾਰ ਅਤੇ ਕੇਂਦਰ ਸਰਕਾਰ ਵਲੋਂ ਮਿਲੇ ਸਨਮਾਨ ਲਈ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਧੰਨਵਾਦ ਕੀਤਾ।

ਕੌਮੀ ਪੱਧਰ 'ਤੇ ਨਾਮ ਕਮਾਉਣ ਵਾਲੇ ਪਿੰਡ ਪੇਰੋਸ਼ਾਹ ਅਤੇ ਸਰਪੰਚ ਹਰਜਿੰਦਰ ਕੌਰ ਦੀ ਦੂਰ-ਅੰਦੇਸ਼ੀ ਸੋਚ ਤੋਂ ਹੋਰਨਾਂ ਪਿੰਡਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਤੇ ਆਪਣੇ ਪਿੰਡ ਦਾ ਪੱਧਰ ਉਚਾ ਚੁੱਕਣਾ ਚਾਹੀਦਾ ਹੈ।
 

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement