
ਰਾਜਪੁਰਾ ਵਿੱਚ ਪੰਜਾਬ ਸਰਕਾਰ ਤੇ ਬਰਸੇ ਕੇਂਦਰੀ ਸਿਹਤ ਮੰਤਰੀ ਮਨਸੁੱਖ ਐਲ ਮਾਂਡਵੀਆ
ਰਾਜਪੁਰਾ - ਗੁਰੂ ਅਰਜਨ ਦੇਵ ਕਲੋਨੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਰਾਜਪੁਰਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਅਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਿਸ ਵਿੱਚ ਕੇਂਦਰੀ ਸਿਹਤ ਮੰਤਰੀ ਮਨਸੁੱਖ ਐਲ ਮਾਂਡਵੀਆ ਨੇ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਦੇ ਹਿੱਤ ਵਿੱਚ ਜ਼ੋ ਕੁੱਝ ਕਰ ਸਕਦੀ ਹੈ
ਉਸ ਦਾ ਇਹ ਐਲਾਨ ਕਰਦੀ ਹੈ ਪ੍ਰੰਤੂ ਦੇਸ਼ ਦੀਆਂ ਦੂਜੀਆਂ ਪਾਰਟੀਆਂ ਜਨਤਾ ਨਾਲ ਵਾਅਦਾ ਤਾਂ ਕਰ ਲੈਂਦੀਆਂ ਹਨ ਪਰੰਤੂ ਜਨਤਾ ਨੂੰ ਕੁੱਝ ਕਹਿੰਦੀਆਂ ਹਨ ਅਤੇ ਆਪ ਕੁਝ ਕਰਦੀਆਂ ਹਨ ਪਰ ਹੁਣ ਪੰਜਾਬ ਸੂਬੇ ਅੰਦਰ ਰੇਵੜੀਆਂ ਵੰਡਣ ਵਾਲੀ ਆਪ ਸਰਕਾਰ ਨੇ ਝੂਠ ਦਾ ਸਹਾਰਾ ਲੈ ਕੇ ਵੱਧ ਸੀਟਾਂ ਜਿੱਤ ਕੇ ਸੱਤਾ ਤਾਂ ਸੰਭਾਲ ਲਈ ਹੈ ਪਰ ਸੂਬੇ ਅੰਦਰ ਲਾਅ ਅਤੇ ਆਰਡਰ ਦੀ ਸਥਿੱਤੀ ਇਸ ਕਦਰ ਵਿੱਗੜ ਚੁੱਕੀ ਹੈ ਕਿ ਰੋਜਾਨਾਂ ਦਿਨ ਦਿਹਾੜੇ ਸ਼ਰੇਆਮ, ਡਾਕੇ, ਲੁੱਟਾ ਖੋਹਾਂ, ਗੈਗਵਾਰਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਨੂੰ ਜਿੱਤ ਦੁਆ ਕੇ ਦੇਸ਼ ਅੰਦਰ ਤੀਜੀ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਚੁਣਿਆ ਜਾਵੇ।
ਅਤੇ ਪੰਜਾਬ ਵਿਚ ਅਗਲੀ ਵਾਰ ਭਾਜਪਾ ਨੂੰ ਚੁਣਿਆ ਜਾਵੇ ਤਾਂ ਡਬਲ ਇੰਜਣ ਵਾਲੀ ਸਰਕਾਰ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਜਾ ਸਕੇ। ਕੇਂਦਰੀ ਮੰਤਰੀ ਮਾਂਡਵੀਆ ਨੇ ਕਿਹਾ ਦੇਸ਼ ਦੀ ਜਨਤਾ ਦਾ ਢਿੱਡ ਭਰਨ ਦੇ ਲਈ ਕਿਸਾਨ ਜਿਆਦਾ ਝੌਨਾ ਪਕਾਉਣ ਦੇ ਲਈ ਕੈਮੀਕਲ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਹੁਣ ਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਕਾਫੀ ਬਦਲਾਅ ਹੋ ਰਿਹਾ ਹੈ। ਹੁਣ 1 ਥੈਲਾ ਯੂਰੀਆ ਦੇ ਮੁਕਾਬਲੇ 500 ਐਮHਐਲ ਸਿਰਫ 250 ਰੁਪਏ ਅਤੇ ਇੱਕ ਡੀਏਪੀ ਥੈਲੇ ਦੇ ਮੁਕਾਬਲੇ ਇੱਕ ਨੈਨੋ ਡੀਏਪੀ ਕਰੀਬ 600 ਰੁਪਏ ਵਿੱਚ ਮਿਲੇਗੀ।
ਇਸ ਅਲਟਰਨੇਟ ਫਰਟੀਲਾਈਜ਼ਰ ਦਾ ਉਪਯੋਗ ਕਰਨ ਦੇ ਨਾਲ ਫਸਲ ਦਾ ਉਤਪਾਦਨ, ਮਿੱਟੀ ਦੀ ਉਪਜਾਊ ਸ਼ਕਤੀ ਵਧੇਗੀ ਤੇ ਪ੍ਰਦੂਸ਼ਣ ਘਟੇਗਾ। ਉਨ੍ਹਾਂ ਵੱਲੋਂ ਭਾਜਪਾ ਵੱਲੋਂ ਦੇਸ਼ ਦੇ ਗਰੀਬਾਂ ਦੇ ਲਈ ਅਵਾਸ ਯੋਜਨਾਂ, ਕਰੋਨਾ ਕਾਲ ਸਮੇਂ 220 ਕਰੋੜ ਲੋਕਾਂ ਨੂੰ ਮੁਫਤ ਵੈਕਸੀਨ, ਆਯੂਸ਼ਮਾਨ ਭਾਰਤ ਯੋਜਨਾ ਤਹਿਤ 5 ਲੱਖ ਤੱਕ ਦਾ ਇਲਾਜ਼ ਸਮੇਤ ਹੋਰਨਾਂ ਸਕੀਮਾਂ ਬਾਰੇ ਜਾਣੂ ਕਰਵਾਇਆ ਤਾਂ ਜ਼ੋਂ ਪੰਜਾਬ ਸੂਬੇ ਅੰਦਰ ਵੀ ਭਾਜਪਾ ਦੀ ਸਰਕਾਰ ਬਣਾਈ ਜਾਵੇ ਤਾਂ ਜ਼ੋਂ ਡਬਲ ਇੰਜਣ ਦੀ ਸਰਕਾਰ ਬਣਾ ਕੇ ਸਾਰੀਆਂ ਸਹੂਲਤਾਵਾਂ ਨਿਰਵਿਘਨ ਦਿੱਤੀਆਂ ਜਾ ਸਕਣ।
ਹਲਕਾ ਇੰਚਾਰਜ਼ ਜਗਦੀਸ ਜੱਗਾ ਨੇ ਲੋਕ ਭਲਾਈ ਟਰੱਸਟ ਦੀ ਤਰਫੋਂ ਹਰੇਕ ਮਹੀਨੇ 1600 ਪਰਿਵਾਰਾਂ ਨੂੰ ਦਿੱਤੀਆਂ ਜਾਂਦੀਆਂ ਮਹੀਨਾਵਾਰੀ ਪੈਨਸ਼ਨਾਂ, ਸੁਵਿਧਾ ਕੇਂਦਰ ਦੇ ਰਾਹੀ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਹਲਕਾ ਇੰਚਾਰਜ਼ ਜਗਦੀਸ ਜੱਗਾ, ਭਾਜਪਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਨਰਲ ਸਕੱਤਰ ਪ੍ਰਦੀਪ ਨੰਦਾ ਵੱਲੋਂ ਕੇਂਦਰੀ ਮੰਤਰੀ ਮਾਂਡਵੀਆ ਨੂੰ ਰਾਜਪੁਰਾ ਸਿਵਲ ਹਸਪਤਾਲ ਨੂੰ ਅੱਪਗੇ੍ਰਡ ਕਰਕੇ ਟਰੋਮਾ ਸੈਂਟਰ ਬਣਾਉਣ, ਪੰਜਾਬ ਦੇ ਪ੍ਰਵੇਸ਼ ਦੁਆਰ ਰਾਜਪੁਰਾ ਸ਼ਹਿਰ ਨੂੰ ਜ਼ਿਲ੍ਹੇ ਦਾ ਦਰਜ਼ਾਂ ਦਿਵਾਉਣ ਅਤੇ ਕੌਮੀ ਸ਼ਾਹ ਮਾਰਗ ਨਲਾਸ ਰੋਡ ਉਤੇ ਪੁੱਲ ਦੀ ਉਸਾਰੀ ਕਰਵਾ ਕੇ ਸੜਕ ਵਿਚਕਾਰ ਕੱਟ ਦਿਵਾਉਣ ਦੇ ਲਈ ਮੰਗ ਪੱਤਰ ਸੌਂਪਿਆ।
ਇਸਦੇ ਨਾਲ ਹੀ ਭਾਜਪਾ ਸੂਬਾ ਮੀਤ ਪ੍ਰਧਾਨ ਦਿਆਲ ਸਿੰਘ ਸੋਢੀ, ਭਾਜਪਾ ਸਕੱਤਰ ਪਰਮਿੰਦਰ ਸਿੰਘ ਬਰਾੜ, ਵਿਕਰਮਜੀਤ ਸਿੰਘ ਚਾਹਲ ਸਮੇਤ ਹੋਰਨਾਂ ਵੱਲੋਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸੂਬੇ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਸਰਕਾਰ ਤੇ ਨਿਸ਼ਾਨੇ ਸਾਧੇ। ਅਖੀਰ ਹਲਕਾ ਇੰਚਾਰਜ਼ ਜੱਗਾ ਵੱਲੋਂ ਕੇਂਦਰੀ ਮੰਤਰੀ ਨੂੰ ਸਿਰੋਪਾਓ ਸਨਮਾਨਿਤ ਕੀਤਾ, ਇਸ ਮੌਕੇ ਤੇ ਉਹਨਾਂ ਨਾਲ਼ ਭਾਜਪਾ ਜ਼ਿਲ੍ਹਾ ਪ੍ਰਭਾਰੀ ਜੈਸਮੀਨ ਸੰਧਾਵਾਲੀਆ, ਦੀਪਕ ਫਿਰਾ ਨੀ, ਕੌਂਸਲਰ ਸਾਂਤੀ ਸਪਰਾ, ਦਫਤਰ ਇੰਚਾਰਜ਼ ਵਿਸ਼ੂ ਸ਼ਰਮਾ, ਸੁਰਿੰਦਰ ਸਿੰਘ ਘੁਮਾਣਾ, ਕਾਲਾ ਨਨਹੇੜਾ, ਚੋਧਰੀ ਸੇਖਰ ਸਿੰਘ, ਅਮਰਜੀਤ ਸਿੰਘ ਉਕਸੀ ਸਮੇਤ ਭਾਜਪਾ ਅਹੁੱਦੇਦਾਰ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।