
ਇਸ ਮੌਕੇ ਭਾਈ ਦਲਜੀਤ ਸਿੰਘ ਬਿੱਟੂ ਨੇ ਸੰਬੋਧਨ ਵਿਚ ਖਾੜਕੂ ਸੰਘਰਸ਼ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ
ਅੰਮ੍ਰਿਤਸਰ - ਅੱਜ ਗੁਰਦੁਆਰਾ ਆਸਾ ਪੂਰਨ ਸਾਹਿਬ ਵਿਖੇ ਸ਼ਹੀਦ ਰਮਿੰਦਰਜੀਤ ਸਿੰਘ ਟੈਣੀ ਬੱਬਰ, ਮਨਜੀਤ ਕੌਰ ਅਤੇ ਹਰਮੀਤ ਸਿੰਘ ਭਾਉਵਾਲ ਦੀ ਯਾਦ ਵਿਚ ਸ਼ਹੀਦੀ ਸਮਾਗਮ ਮਨਾਇਆ ਗਿਆ। ਜਿਸ ਵਿਚ ਭਾਈ ਨਿਰਭੈ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਢਾਡੀ ਭਾਈ ਸਤਨਾਮ ਸਿੰਘ, ਪ੍ਰਿਤਪਾਲ ਸਿੰਘ ਬਰਗਾੜੀ ਤੇ ਗਿਆਨੀ ਕੁਲਵਿੰਦਰ ਸਿੰਘ ਭੋਗਪੁਰ ਨੇ ਕਥਾ ਰਾਂਹੀ ਹਾਜ਼ਰੀ ਲਗਵਾਈ। ਇਸ ਮੌਕੇ ਭਾਈ ਦਲਜੀਤ ਸਿੰਘ ਬਿੱਟੂ ਨੇ ਸੰਬੋਧਨ ਵਿਚ ਖਾੜਕੂ ਸੰਘਰਸ਼ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਸਮੁੱਚੀ ਸੰਗਤ ਅਤੇ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਕਿ ਭਾਈ ਰਮਿੰਦਰਜੀਤ ਸਿੰਘ ਟੈਣੀ ਬੱਬਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇ ਤੇ ਪੰਜਾਬ ਸਰਕਾਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਵਿਧਾਨ ਸਭਾ ਵਿਚ ਮਤਾ ਪਾਸ ਕਰਨ ਦੀ ਵੀ ਮੰਗ ਕੀਤੀ ਗਈ ਹੈ।
ਪੰਡਾਲ ਵਿੱਚ ਮੌਜੂਦ ਸੰਗਤ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਸਮਾਗਮ ਵਿਚ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਰਬਜੀਤ ਸਿੰਘ ਘੁਮਾਣ, ਰਣਜੀਤ ਸਿੰਘ ਦਮਦਮੀ ਟਕਸਾਲ ਗਗਨਦੀਪ ਸਿੰਘ ਪਟਿਆਲ਼ਾ , ਬੀਬੀ ਮਨਦੀਪ ਕੋਰ ਸੰਧੂ , ਤਜਿੰਦਰ ਸਿੰਘ ਹਾਈਜੈਕਰ ,ਜਗਜੀਤ ਸਿੰਘ ਗਾਬਾ , ਦਲਜੀਤ ਸਿੰਘ ਗਾਬਾ ਨੇ ਵਿਸ਼ੇਸ਼ ਰੂਪ ਵਿੱਚ ਹਾਜ਼ਰੀ ਲਗਵਾਈ। ਮਨਜੀਤ ਸਿੰਘ ਕਰਤਾਰਪੁਰ ਵੱਲੋਂ ਬਾਖੂਬੀ ਸਟੇਜ ਦੀ ਸੇਵਾ ਨਿਭਾਈ ਗਈ ।
ਸਮਾਗਮ ਵਿੱਚ ਹਰਜਿੰਦਰ ਸਿੰਘ ਜਿੰਦਾ , ਬਲਦੇਵ ਸਿੰਘ , ਕੰਵਲਚਰਨਜੀਤ ਸਿੰਘ ,ਜਤਿੰਦਰ ਸਿੰਘ ਮਝੈਲ , ਨਿਰਵੈਰ ਸਿੰਘ ਸਾਜਨ , ਤਜਿੰਦਰ ਸਿੰਘ ਸਿਆਲ ,ਕੁਲਜੀਤ ਸਿੰਘ ਚਾਵਲਾ ਨੇ ਸਮਾਗਮ ਨੂੰ ਕਾਮਯਾਬ ਕਰਨ ਵਿੱਚ ਅਹਿਮ ਰੋਲ ਨਿਭਾਇਆ । ਸਮਾਗਮ ਵਿੱਚ ਜੱਥੇਦਾਰ ਗੁਰਚਰਨ ਸਿੰਘ , ਹਰਜੋਤ ਸਿੰਘ ਲੱਕੀ , ਸੁੱਖਜੀਤ ਸਿੰਘ ਡਰੋਲੀ , ਸੁਰਿੰਦਰਪਾਲ ਸਿੰਘ ਗੋਲਡੀ , ਪਰਮਪਰੀਤ ਸਿੰਘ ਵਿੱਟੀ , ਉਂਕਾਰ ਸਿੰਘ , ਰਮਨਦੀਪ ਸਿੰਘ ਗੋਲਡੀ , ਗਗਨਦੀਪ ਸਿੰਘ ਭੁੱਲਰ , ਹਰਪ੍ਰੀਤ ਸਿੰਘ ਨੀਟੂ , ਬਲਵਿੰਦਰ ਸਿੰਘ ਬੀਰਾ , ਬੀਬੀ ਸੁਰਿੰਦਰ ਕੋਰ ਜਟਾਣਾ ਭੈਣ ਬਲਵਿੰਦਰ ਸਿੰਘ ਜਟਾਣਾ , ਜਸਕਿਰਨਜੀਤ ਸਿੰਘ ਬੱਲ ,ਹਰਜੋਤ ਸਿੰਘ ਲੱਕੀ , ਸੋਨੂੰ ਸੰਧਰ, ਰਣਜੀਤ ਸਿੰਘ ਗੋਲਡੀ , ਜਸਵੰਤ ਸਿੰਘ ਸੁਭਾਨਾ , ਜੈਤੇਗ ਸਿੰਘ , ਗੁਰਜੀਤ ਸਿੰਘ ਸਤਨਾਮੀਆ ,ਹਰਮੀਤ ਸਿੰਘ , ਆਦਿ ਨੇ ਹਾਜ਼ਰੀ ਭਰੀ । ਅਖੀਰ ਵਿੱਚ ਭਾਈ ਟੈਣੀ ਦੇ ਭਰਾਤਾ ਕੰਵਲ ਚਰਨਜੀਤ ਸਿੰਘ ਹੈਪੀ ਨੇ ਪਰਿਵਾਰ ਵੱਲੋਂ ਸਾਰਿਆ ਦਾ ਧੰਨਵਾਦ ਕੀਤਾ ਗਿਆ।