
ਇੱਕ ਘਟਨਾ ਸੂਬੇ ਦਾ ਪ੍ਰਤੀਬਿੰਬ ਨਹੀਂ ਬਣ ਸਕਦੀ ਇਹ ਇੱਕ ਯਾਦਗਾਰੀ ਸਮਾਗਮ ਹੋਵੇਗਾ।
ਚੰਡੀਗੜ੍ਹ - MP ਵਿਕਰਮਜੀਤ ਸਾਹਨੀ ਨੇ ਟਵੀਟ ਕਰ ਕੇ ਅੰਮ੍ਰਿਤਸਰ 'ਚ ਜੀ-20 ਮੀਟਿੰਗ ਰੱਦ ਹੋਣ ਦੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਉਹਨਾਂ ਨੇ ਟਵੀਟ ਵਿਚ ਲਿਖਿਆ ਕਿ ਜੀ-20 ਦੀ ਮੀਟਿੰਗ 15-17 ਮਾਰਚ ਨੂੰ ਅੰਮ੍ਰਿਤਸਰ ਵਿਖੇ ਹੀ ਨਿਰਧਾਰਤ ਸਮੇਂ ਅਨੁਸਾਰ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਅੰਤਰਰਾਸ਼ਟਰੀ ਸਮਾਗਮ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਇੱਕ ਘਟਨਾ ਸੂਬੇ ਦਾ ਪ੍ਰਤੀਬਿੰਬ ਨਹੀਂ ਬਣ ਸਕਦੀ ਇਹ ਇੱਕ ਯਾਦਗਾਰੀ ਸਮਾਗਮ ਹੋਵੇਗਾ।
ਸਾਹਨੀ ਨੇ ਅੱਗੇ ਕਿਹਾ ਕਿ ਜਿਵੇਂ ਹੀ ਉਹਨਾਂ ਨੇ ਅਫਵਾਹਾਂ ਸੁਣੀਆਂ, ਉਹ ਹਰਕਤ ਵਿਚ ਆ ਗਏ ਅਤੇ ਉਹਨਾਂ ਨੇ ਸਿੱਖਿਆ ਮੰਤਰਾਲੇ, ਜੀ 20 ਸਕੱਤਰੇਤ ਨੂੰ ਬੁਲਾਇਆ। ਕਾਨੂੰਨ-ਵਿਵਸਥਾ 'ਤੇ ਚਰਚਾ ਹੋਈ ਪਰ ਚੰਗੀ ਭਾਵਨਾ ਕਾਇਮ ਰਹੀ ਅਤੇ ਜੀ-20 ਦੀ ਮੀਟਿੰਗ ਤੈਅ ਸਮੇਂ ਅਨੁਸਾਰ ਅੰਮ੍ਰਿਤਸਰ ਵਿਚ ਹੋਣ ਦੀ ਵਿਚਾਰ ਚਰਚਾ ਹੋਈ ਤੇ ਹੁਣ ਇਹ ਮੀਟਿੰਗ ਨਿਰਧਾਰਤ ਸਮੇਂ ਅਨੁਸਾਰ 15-17 ਮਾਰਚ ਨੂੰ ਹੀ ਹੋਵੇਗੀ।