Mid -day-Meal News: ਮਿਡ -ਡੇਅ-ਮੀਲ ਨੂੰ ਲੈ ਕੇ ਜ਼ਰੂਰੀ ਖ਼ਬਰ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ ਜਾਰੀ

By : BALJINDERK

Published : Mar 5, 2024, 12:12 pm IST
Updated : Mar 5, 2024, 1:05 pm IST
SHARE ARTICLE
Important news of the mid-day meal
Important news of the mid-day meal

Mid -day-Meal News: ਬੱਚਿਆਂ ਨੂੰ ਹਫ਼ਤੇ ’ਚ ਇੱਕ ਦਿਨ ਮਿਲੇਗਾ ਖਾਣੇ ਵਿੱਚ ਮੌਸਮੀ ਫ਼ਲ

Mid -day-Meal News: ਮਿਡ -ਡੇਅ-ਮੀਲ ਨੂੰ ਲੈ ਕੇ ਜ਼ਰੂਰੀ ਖ਼ਬਰ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ ਜਾਰੀ,  ਪੰਜਾਬ : ਪੰਜਾਬ ਮਿਡ -ਡੇਅ-ਮੀਲ ਸੁਸਾਇਟੀ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐਲੀਮੈਂਟਰੀ ਸਿੱਖਿਆ) ਨੂੰ ਹਦਾਇਤ ਕੀਤੀ ਹੈ ਕਿ ਉਹ ਪੀ.ਐੱਮ. ਪੋਸ਼ਣ (ਪੁਰਾਣਾ ਨਾਮ ਮਿਡ -ਡੇਅ-ਮੀਲ) ਸਕੀਮ ਤਹਿਤ ਵਿਦਿਆਰਥੀਆਂ ਨੂੰ ਕਿੰਨੂ ਮੁਹੱਈਆਂ ਕਰਵਾਉਣ, ਜਿਸ ਦੇ ਸਬੰਧ ’ਚ ਜ਼ਿਲ੍ਹੇ ਦੇ ਅਨੁਸਾਰ, ਜਿਸ ਜ਼ਿਲ੍ਹੇ ਨੂੰ ਸੋਮਵਾਰ ਕਿੰਨੂ ਮਿਲੇਗਾ ਉਹ ਸਕੂਲੀ ਵਿਦਿਆਰਥੀਆਂ ਨੂੰ ਮੰਗਲਵਾਰ ਕਿੰਨੂ ਵੰਡੇਗਾ ਅਤੇ ਵੀਰਵਾਰ ਨੂੰ ਕਿੰਨੂ ਪ੍ਰਾਪਤ ਕਰਨ ਵਾਲੇ ਜ਼ਿਲ੍ਹੇ ਸ਼ੁੱਕਰਵਾਰ ਨੂੰ ਸਕੂਲੀ ਵਿਦਿਆਰਥੀਆਂ ਨੂੰ ਕਿੰਨੂ ਵੰੰਡਣਗੇ। 


 ਪੰਜਾਬ ਐਗਰੋ 5 ਮਾਰਚ ਤੱਕ ਹੀ ਕਿੰਨੂ ਦੀ ਸਪਲਾਈ ਕਰੇਗੀ। ਅਜਿਹੀ ਸਥਿਤੀ ’ਚ ਜਿਨ੍ਹਾਂ ਜ਼ਿਲਿ੍ਹਆਂ ਦੇ ਸਕੂਲ ਮੁਖੀ ਵਿਦਿਆਰਥੀਆਂ ਨੂੰ ਕੋਈ ਵੀ ਮੌਸਮੀ ਫ਼ਲ ਦੇਣ ਯਕੀਨੀ ਬਣਾਉਣ। ਸੁਸਾਇਟੀ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ 8 ਮਾਰਚ ਨੂੰ ਛੁੱਟੀ ਹੈ, ਇਸ ਲਈ ਜਿਨ੍ਹਾਂ ਜ਼ਿਲਿ੍ਹਆਂ ’ਚ 6 ਮਾਰਚ ਅਤੇ 7 ਮਾਰਚ ਨੂੰ ਸਪਲਾਈ ਕੀਤੀ ਜਾਣੀ ਸੀ (ਜਿਵੇਂ ਜ਼ਿਲ੍ਹਾ ਬਠਿੰਡਾ, ਗੁਰਦਾਸਪੁਰ, ਮਾਲੇਰਕੋਟਲਾ, ਮੋਗਾ, ਪਟਿਆਲਾ, ਸੰਗਰੂਰ, ਹੁਸ਼ਿਆਰਪੁਰ, ਫਾਜ਼ਿਲਕਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਰੋਪੜ) ਅਤੇ ਐੱਸ. ਏ. ਐੱਸ. ਨਗਰ ਮੋਹਾਲੀ।
ਉਨ੍ਹਾਂ ਜ਼ਿਲਿ੍ਹਆਂ ’ਚ ਇਹ ਯਕੀਨੀ ਬਣਾਇਆ ਜਾਵੇੇ ਕਿ ਬੱਚਿਆਂ ਨੂੰ ਕੋਈ ਵੀ ਮੌਸਮੀ ਫ਼ਲ 6 ਮਾਰਚ  ਜਾਂ 7 ਮਾਰਚ ਨੂੰ ਕਿਸੇ ਇੱਕ ਦਿਨ ਦਿੱਤਾ ਜਾਵੇ। 11 ਮਾਰਚ ਤੋਂ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਜ਼ਿਲਿ੍ਹਆਂ ’ਚ ਵਿਦਿਆਰਥੀਆਂ ਨੂੰ ਪੁਰਾਣੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹਫ਼ਤੇ ’ਚ ਇੱਕ ਵਾਰ ਭਾਵ ਸੋਮਵਾਰ ਨੂੰ ਮੌਸਮੀ ਫ਼ਲ ਦਿੱਤੇ ਜਾਣ। ਸੋਮਵਾਰ ਨੂੰ ਕੋਈ ਛੁੱਟੀ ਆਉਂਦੀ ਹੈ ਤਾਂ ਉਸ ਤੋਂ ਅਗਲੇ ਦਿਨ ਮੰਗਲਵਾਰ ਵਿਦਿਆਰਥੀਆਂ ਨੂੰ ਮੌਸਮੀ ਫ਼ਲ ਦਿੱਤੇ ਜਾ ਸਕਦੇ ਹਨ। 

 

For more news apart from Important news of the mid-day meal News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement