
ਪੰਜਾਬ ਪੁਲਿਸ ਵੱਲੋਂ ਖੁਰਾਕ ਨਿਗਮ ਦੀਆਂ ਇਮਾਰਤਾਂ ’ਤੇ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ: ਦੇਸ਼ ਭਰ ਵਿੱਚ ਅੱਜ ਕਿਸਾਨ ਵੱਲੋਂ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫਸੀਆਈ) ਦੇ ਦਫਤਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਇਸ ਦਾ ਵੱਡਾ ਅਸਰ ਵੇਖਣ ਨੂੰ ਮਿਲੇਗਾ। ਇਸ ਲਈ ਭਾਰਤੀ ਖੁਰਾਕ ਨਿਗਮ ਦੇ ਖੇਤਰੀ ਜਨਰਲ ਮੈਨੇਜਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਖੁਰਾਕ ਨਿਗਮ ਦੇ ਦਫਤਰਾਂ, ਸਟਾਫ ਤੇ ਅਨਾਜ ਭੰਡਾਰ ਲਈ ਸੁਰੱਖਿਆ ਮੰਗੀ ਹੈ। ਇਸ ਲਈ ਪੰਜਾਬ ਪੁਲਿਸ ਵੱਲੋਂ ਖੁਰਾਕ ਨਿਗਮ ਦੀਆਂ ਇਮਾਰਤਾਂ ’ਤੇ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ।
farmer
ਜਲੰਧਰ ਹੈੱਡਕੁਆਰਟਰ ਡੀ.ਸੀ ਦਫ਼ਤਰ ਦਾ ਘਿਰਾਓ
ਇਸ ਦੇ ਚਲਦੇ ਐੱਫ.ਸੀ.ਆਈ ਦੇ ਜਲੰਧਰ ਹੈੱਡਕੁਆਰਟਰ ਡੀ.ਸੀ ਦਫ਼ਤਰ ਦੇ ਸਾਹਮਣੇ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ 11 ਤੋਂ 6 ਵਜੇ ਤੱਕ ਐੱਫ.ਸੀ.ਆਈ ਦਫ਼ਤਰ ਦਾ ਘਿਰਾਓ ਕਰਨਗੀਆਂ।
PROTEST
ਮੋਗਾ ਆੜ੍ਹਤੀਆਂ ਦੀ ਮਹਾਂ ਪੰਚਾਇਤ ਤੇ ਐੱਫ.ਸੀ.ਆਈ ਦਾ ਘਿਰਾਓ
ਕਸਬਾ ਬਾਘਾ ਪੁਰਾਣਾ 'ਚ ਅੱਜ ਆੜ੍ਹਤੀਆਂ ਦੀ ਮਹਾਂ ਪੰਚਾਇਤ ਹੋਵੇਗੀ। ਜਿਥੇ ਕਿ ਪੰਜਾਬ ਭਰ ਤੋਂ ਆੜ੍ਹਤੀਏ ਸ਼ਮੂਲੀਅਤ ਕਰਨਗੇ ਉਥੇ ਹੀ ਦੂੱਜੇ ਪਾਸੇ ਅੱਜ ਪੂਰੇ ਦੇਸ਼ 'ਚ ਕਿਸਾਨਾਂ ਵਲੋਂ ਐੱਫ.ਸੀ.ਆਈ ਦਾ ਘਿਰਾਓ ਕੀਤਾ ਜਾਵੇਗਾ ਜਿਸ ਦੇ ਚਲਦਿਆਂ ਮੋਗਾ 'ਚ ਵੀ ਐੱਫ.ਸੀ.ਆਈ ਦਾ ਘਿਰਾਓ ਕੀਤਾ ਜਾਵੇਗਾ।
farmer protest
ਦੱਸ ਦਈਏ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਚਾਰ ਮਹੀਨੇ ਤੋਂ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਕਿਸਾਨਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਕਿਸਾਨ ਨਿੱਤ ਨਵੇਂ ਐਕਸ਼ਨ ਕਰ ਰਹੇ ਹਨ ਪਰ ਸਰਕਾਰ ਗੱਲ ਸੁਣਨ ਨੂੰ ਤਿਆਰ ਨਹੀਂ। ਇਸ ਦੇ ਚਲਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਅਪਰੈਲ ਨੂੰ ਦੇਸ਼ ਭਰ ਵਿੱਚ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫਸੀਆਈ) ਦੇ ਦਫਤਰਾਂ ਦੇ ਘਿਰਾਓ ਦਾ ਸੱਦਾ ਦਿੱਤਾ ਹੈ।