
ਹੁਣ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਵਿੱਚ ਸਵੇਰੇ ਲੈਂਟਰ ਡਿੱਗਣ ਨਾਲ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਮਾਰਤ ਦਾ ਲੈਂਟਰ ਡਿੱਗਣ ਨਾਲ ਔਰਤਾਂ ਸਮੇਤ ਕਈ ਵਰਕਰ ਮਲਬੇ ਹੇਠਾਂ ਦੱਬ ਗਏ।
ludhiana
ਦੱਸ ਦੇਈਏ ਕਿ ਇਹ ਘਟਨਾ ਢਾਬਾ ਰੋਡ ਦੇ ਮੁਕੁੰਦ ਸਿੰਘ ਨਗਰ ਵਿੱਚ ਵਾਪਰੀ ਹੈ। ਇਸ ਘਟਨਾ ਦੀ ਸੂਚਨਾ ਪੁਲਿਸ ਤੇ ਪ੍ਰਸਾਸ਼ਨ ਦਿੱਤੀ ਗਈ ਹੈ। ਐਂਬੂਲੈਂਸਾਂ ਅਤੇ ਪੁਲਿਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਫਿਲਹਾਲ ਬਚਾਅ ਕਾਰਜ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦਾ ਲੈਂਟਰ ਪਾਉਣ ਸਮੇ ਹੀ ਇਹ ਹਾਦਸਾ ਵਾਪਰਿਆ ਹੈ। ਮਲਬੇ ਵਿਚ ਦੱਬੇ ਵਰਕਰਾਂ ਵਿਚ ਕੁਝ ਔਰਤਾਂ ਵੀ ਸ਼ਾਮਲ ਹਨ। ਹੁਣ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ludhiana