
ਸ਼ਹਿਰ ਦੀਆਂ ਕਾਲੋਨੀਆਂ ਅਤੇ ਸੈਕਟਰਾਂ ਤੋਂ ਵੀ ਲੋਕ ਇੱਥੇ ਪ੍ਰਦਰਸ਼ਨ ਕਰਨ ਲਈ ਪੁੱਜੇ ਸਨ।
ਚੰਡੀਗੜ੍ਹ : ਚੰਡੀਗੜ੍ਹ 'ਚ ਪਾਣੀ ਦੇ ਰੇਟ ਵਧਾਏ ਗਏ ਹਨ ਜਿਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿਚ ਰੋਸ ਪ੍ਰਦਰਸ਼ਨ ਕੀਤਾ ਤੇ ਚੰਡੀਗੜ੍ਹ ਪ੍ਰਸਾਸ਼ਨ ਨੂੰ ਘੇਰਿਆ। ਪਾਣੀ ਦੇ ਰੇਟ ਘਟਾਉਣ ਦੇ ਮੁੱਦੇ 'ਤੇ ਸੈਕਟਰ-17 'ਚ ਆਮ ਆਦਮੀ ਪਾਰਟੀ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਨ੍ਹਾਂ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਵੀ ਕੀਤੀਆਂ।
AAP protests in Chandigarh over rising water rates
ਪਾਰਟੀ ਦੇ ਵਰਕਰ ਬੈਰੀਕੇਡ ਤੋੜ ਕੇ ਨਗਰ ਨਿਗਮ ਦਫ਼ਤਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਦੌਰਾਨ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ। 'ਆਪ' ਆਗੂ ਪ੍ਰੇਮ ਗਰਗ, ਪਰਦੀਪ ਛਾਬੜਾ ਸਮੇਤ ਕਈ ਹੋਰ ਕੌਂਸਲਰ ਮੁੱਖ ਤੌਰ 'ਤੇ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਸਨ।
AAP protests in Chandigarh over rising water rates
ਸ਼ਹਿਰ ਦੀਆਂ ਕਾਲੋਨੀਆਂ ਅਤੇ ਸੈਕਟਰਾਂ ਤੋਂ ਵੀ ਲੋਕ ਇੱਥੇ ਪ੍ਰਦਰਸ਼ਨ ਕਰਨ ਲਈ ਪੁੱਜੇ ਸਨ। ਕਰੀਬ ਅੱਧਾ ਦਰਜਨ ਬੱਸਾਂ 'ਚ ਇੱਥੇ ਪ੍ਰਦਰਸ਼ਨ ਕਰਨ ਲਈ ਕਾਰਕੁੰਨਾਂ ਨੂੰ ਲਿਆਂਦਾ ਗਿਆ ਸੀ। ਪੁਲਿਸ ਨੇ ਬੈਰੀਕੇਡਿੰਗ ਵੀ ਕੀਤੀ ਸੀ। ਜਦੋਂ ਬੈਰੀਕੇਡ ਕਰਾਸ ਕਰਨ ਤੋਂ ਪੁਲਿਸ ਨੇ ਵਰਕਰਾਂ ਨੂੰ ਰੋਕਿਆ ਤਾਂ ਇਸ ਦੌਰਾਨ ਉਹ ਭੜਕ ਗਏ। ਪੁਲਿਸ ਨੇ ਜਵਾਬ 'ਚ ਪਾਣੀ ਦੀਆਂ ਬੁਛਾੜਾਂ ਕੀਤੀਆਂ।