ਮੈਂ ਕਦੇ ਕਿਸੇ ਨੂੰ ਨਹੀਂ ਝਿੜਕਦਾ ਪਰ ਕਸ਼ਮੀਰ ਦੇ ਸਵਾਲ ’ਤੇ ਗੁੱਸਾ ਆ ਜਾਂਦਾ ਹੈ : ਅਮਿਤ ਸ਼ਾਹ
Published : Apr 5, 2022, 12:11 am IST
Updated : Apr 5, 2022, 12:12 am IST
SHARE ARTICLE
image
image

ਮੈਂ ਕਦੇ ਕਿਸੇ ਨੂੰ ਨਹੀਂ ਝਿੜਕਦਾ ਪਰ ਕਸ਼ਮੀਰ ਦੇ ਸਵਾਲ ’ਤੇ ਗੁੱਸਾ ਆ ਜਾਂਦਾ ਹੈ : ਅਮਿਤ ਸ਼ਾਹ

ਨਵੀਂ ਦਿੱਲੀ, 4 ਅਪ੍ਰੈਲ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਲੋਕ ਸਭਾ ’ਚ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ ਦੀ ਟਿੱਪਣੀ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਉਹ ਨਾ ਤਾਂ ਕਦੇ ਝਿੜਕਦੇ ਹਨ ਅਤੇ ਨਾ ਹੀ ਗੁੱਸੇ ਹੁੰਦੇ ਹਨ ਪਰ ਜਦੋਂ ਕਸ਼ਮੀਰ ਦਾ ਸਵਾਲ ਆਉਂਦਾ ਹੈ ਤਾਂ ਗੁੱਸਾ ਆ ਜਾਂਦਾ ਹੈ। ਸਦਨ ’ਚ ‘ਅਪਰਾਧ ਪ੍ਰਕਿਰਿਆ (ਪਛਾਣ) ਬਿੱਲ, 2022’ ਨੂੰ ਚਰਚਾ ਲਈ ਪੇਸ਼ ਕਰਦਿਆਂ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇਕ ‘ਮਾਡਲ ਜੇਲ ਮੈਨੂਅਲ’ ਤਿਆਰ ਕਰ ਰਹੀ ਹੈ ਜੋ ਰਾਜਾਂ ਨੂੰ ਭੇਜਿਆ ਜਾਵੇਗਾ। ਜਦੋਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੌਗਤ ਰਾਏ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੇ ਕਿਸੇ ਮੈਨੂਅਲ ਦਾ ਖਰੜਾ ਨਹੀਂ ਦੇਖਿਆ ਹੈ ਤਾਂ ਸ਼ਾਹ ਨੇ ਕਿਹਾ, ‘‘ਨਹੀਂ ਦੇਖੋਗੇ, ਕਿਉਂਕਿ ਤੁਸੀਂ ਸਰਕਾਰ ’ਚ ਨਹੀਂ ਹੋ। ਸਰਕਾਰ ਹੁਣ ਬਣਾ ਰਹੀ ਹੈ। ਜੇਕਰ ਤੁਸੀਂ ਸਰਕਾਰ ’ਚ ਹੁੰਦੇ ਤਾਂ ਜ਼ਰੂਰ ਦੇਖਦੇ। ਮੈਂ ਤੁਹਾਨੂੰ ਪਹਿਲਾਂ ਤੋਂ ਭਰੋਸਾ ਦਿਵਾਉਣ ਲਈ ਇਹ ਕਹਿ ਰਿਹਾ ਹਾਂ।’’
ਇਸ ’ਤੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਸੁਦੀਪ ਬੰਦੋਪਾਧਿਆਏ ਨੂੰ ਸਦਨ ’ਚ ਇਹ ਕਹਿੰਦੇ ਸੁਣਿਆ ਗਿਆ ਕਿ ‘ਜਦੋਂ ਤੁਸੀਂ ਦਾਦਾ (ਸੌਗਤ ਰਾਏ) ਨੂੰ ਬੋਲਦੇ ਹੋ ਤਾਂ ਝਿੜਕ ਕੇ ਬੋਲਦੇ ਹੋ। ਇਸ ਦੇ ਜਵਾਬ ’ਚ ਸ਼ਾਹ ਨੇ ਮੁਸਕਰਾਉਂਦੇ ਹੋਏ ਕਿਹਾ, “ਨਹੀਂ, ਨਹੀਂ, ਮੈਂ ਕਦੇ ਕਿਸੇ ਨੂੰ ਝਿੜਕਿਆ ਨਹੀਂ। ਮੇਰੀ ਆਵਾਜ਼ ਥੋੜ੍ਹੀ ਉੱਚੀ ਹੈ। ਇਹ ਮੇਰਾ ‘ਮੈਨਿਊਫ਼ੈਕਚਰਿੰਗ ਡਿਫ਼ੈਕਟ’ ਹੈ।’’ ਉਨ੍ਹਾਂ ਕਿਹਾ, ‘‘ਮੈਂ ਕਦੇ ਕਿਸੇ ਨੂੰ ਝਿੜਕਦਾ ਨਹੀਂ ਅਤੇ ਨਾ ਹੀ ਕਦੇ ਗੁੱਸਾ ਹੁੰਦਾ ਹਾਂ। ਜਦੋਂ ਕਸ਼ਮੀਰ ਦਾ ਸਵਾਲ ਆਉਂਦਾ ਹੈ ਤਾਂ ਮੈਂ ਗੁੱਸਾ ਹੋ ਜਾਂਦਾ ਹਾਂ, ਬਾਕੀ ਨਹੀਂ ਹੁੰਦਾ।’’ ਇਸ ’ਤੇ ਸੱਤਾ ਪੱਖ ਅਤੇ ਵਿਰੋਧੀ ਧਿਰ ਦੇ ਮੈਂਬਰ ਹੱਸ ਪਏ।     (ਪੀਟੀਆਈ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement