ਜਿਹੜੀ ਸਰਕਾਰ ਲੋਕਾਂ ਦੀਆਂ ਜਾਨਾਂ ਦੀ ਸੰਭਾਲ ਨਾ ਕਰ ਸਕੇ ਉਹ ਸਰਕਾਰ ਕਿਸੇ ਕੰਮ ਦੀ ਨਹੀਂ - ਨਵਜੋਤ ਸਿੱਧੂ 
Published : Apr 5, 2022, 3:51 pm IST
Updated : Apr 5, 2022, 3:51 pm IST
SHARE ARTICLE
 The government which could not take care of the lives of the people is useless - Navjot Sidhu
The government which could not take care of the lives of the people is useless - Navjot Sidhu

ਪੰਜਾਬ ਸਰਕਾਰ ਬੱਚਿਆਂ ਦੇ ਹੱਥ ਆ ਚੁੱਕੀ ਹੈ, ਜਿਨ੍ਹਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ।

 

ਗੁਰਦਾਸਪੁਰ : ਬੀਤੇ ਦਿਨ ਪਿੰਡ ਫੁਲੜਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਅੰਨ੍ਹਵਾਹ ਇਕ ਦੂਜੇ 'ਤੇ ਗੋਲੀਆਂ ਚਲਾਈਆਂ ਗਈਆਂ। ਜਿਸ ਦੌਰਾਨ ਸਰਪੰਚ ਲਵਲੀ ਦੇਵੀ ਦੇ ਪਤੀ ਸੁਖਰਾਜ ਸਿੰਘ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਨੂੰ 24 ਘੰਟੇ ਵੀ ਬੀਤ ਗਏ ਪਰ ਅਜੇ ਤੱਕ ਕਾਰਵਾਈ ਨਹੀਂ ਹੋਈ। ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਹੋਣ ਕਰ ਕੇ ਅੱਜ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਗੁਰਦਾਸਪੁਰ ਪਹੁੰਚੇ, ਜਿਥੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੇ ਹੱਥ ਆ ਚੁੱਕੀ ਹੈ, ਜਿਨ੍ਹਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ।

file photo 

ਸਿੱਧੂ ਨੇ ਕਿਹਾ ਕਿ ਇਹ ਸਰਕਾਰ ਕਬਜ਼ਿਆਂ ਦੀ ਸਰਕਾਰ ਹੈ, ਜਿੱਥੇ 4 ਬੰਦਿਆਂ ਨੂੰ ਦਿਨ-ਦਿਹਾੜੇ ਕਰੀਬ 50 ਬੰਦੇ ਹਥਿਆਰਾਂ ਨਾਲ ਲੈਸ ਗੋਲੀਆਂ ਮਾਰਦੇ ਹਨ, ਪੁਲਿਸ ਵੀ ਨਾਲ ਰਲੀ ਹੋਈ ਹੈ ਤੇ 24 ਘੰਟਿਆਂ ਬਾਅਦ ਵੀ ਦੋਸ਼ੀ ਗ੍ਰਿਫ਼ਤਾਰ ਨਹੀਂ ਹੋਏ. ਖੁਲ੍ਹੇ ਘੁੰਮ ਰਹੇ ਹਨ। ਸਿੱਧੂ ਨੇ ਕਿਹਾ ਕਿ ਜੇਕਰ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਅਸੀਂ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਾਂਗੇ। ਨਵਜੋਤ ਸਿੱਧੂ ਨੇ ਕਿਹਾ ਕਿ ਅਰਾਜਕਤਾ ਵਾਲੀ ਸਰਕਾਰ ਹੈ। 

file photo 

ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਇਨ੍ਹਾਂ ਕੋਲੋਂ ਚੱਲ ਨਹੀਂ ਰਿਹਾ ਤੇ ਗੁਜਰਾਤ 'ਚ ਜਾ ਕੇ ਲੋਕਾਂ ਨਾਲ ਝੂਠ ਬੋਲ ਰਹੇ ਹਨ। ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸੀ ਸਰਪੰਚ ਨੂੰ ਗੋਲੀਆਂ ਮਾਰੀਆਂ ਗਈਆਂ, ਪੁਲਿਸ ਦੂਰ ਖੜ੍ਹੀ ਦੇਖ ਰਹੀ ਸੀ। ਇਹ ਜੰਗਲ ਰਾਜ ਹੈ। ਕਾਂਗਰਸ ਦੇ ਸਮੇਂ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ। ਅਸੀਂ ਕਦੀ ਵੀ ਇਹ ਨਹੀਂ ਹੋਣ ਦੇਵਾਂਗੇ ਤੇ ਇਸ ਪਰਿਵਾਰ ਨੂੰ ਇਨਸਾਫ਼ ਦਿਵਾ ਕੇ ਰਹਾਂਗੇ। ਨਵਜੋਤ ਸਿ4ਧੂ ਨੇ ਨਵੀਂ ਸਰਕਾਰ 'ਤੇ ਤੰਜ਼ ਕੱਸਦਿਆਂ ਕਿਹਾ ਕਿ ਸਰਕਾਰ ਦਾ ਇਹ ਬਦਲਾਅ ਕਰਨ ਵਾਲਾ ਰੰਗ ਜਲਦ ਹੀ ਨਿਕਲ ਜਾਵੇਗਾ ਕਿਉਂਕਿ ਲਾਅ ਐਂਡ ਆਰਡਰ ਕਿਸੇ ਪਾਰਟੀ ਦਾ ਮੁਹਤਾਜ ਨਹੀਂ ਹੁੰਦਾ, ਇਹ ਸਭ ਲਈ ਹੈ।

file photo 

ਉਹਨਾਂ ਕਿਹਾ ਕਿ ਜਿਹੜੀ ਸਰਕਾਰ ਲੋਕਾਂ ਦੀਆਂ ਜਾਨਾਂ ਦੀ ਸੰਭਾਲ ਨਹੀਂ ਕਰ ਸਕਦੀ ਉਹ ਸਰਕਾਰ ਕਿਸੇ ਕੰਮ ਦੀ ਨਹੀਂ ਹੈ ਤੇ ਅਜੇ ਇਸ ਸਰਕਾਰ ਨੂੰ 15 ਦਿਨ ਵੀ ਨਵਹੀਂ ਹੋਏ ਕਿ ਐਨੇ ਕਤਲ ਹੋ ਵੀ ਗਏ ਹਨ। ਜ਼ਿਕਰਯੋਗ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਗਠਨ ਕਰਨ ਨੂੰ ਲੈ ਕੇ ਸਿੱਧੂ ਨੇ ਕਿਹਾ ਕਿ ਫੋਰਸ ਜ਼ਰੂਰ ਬਣਾਉਣ ਪਰ ਫਾਇਦਾ ਤਾਂ ਹੈ ਜੇਕਰ ਉਹ ਜ਼ਮੀਨੀ ਪੱਧਰ 'ਤੇ ਕੰਮ ਕਰੇ, ਜਦਕਿ ਅੱਜ ਪੰਜਾਬ 'ਚ ਜੰਗਲ ਰਾਜ ਬਣਾਇਆ ਹੋਇਆ ਹੈ, ਜਿਥੇ ਜਗ੍ਹਾ-ਜਗ੍ਹਾ ਵਾਰਦਾਤਾਂ ਹੋ ਰਹੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement