
ਫੜ੍ਹੇ ਗਏ ਭਰਾਵਾਂ ਕੋਲ ਸੋਨੇ ਦਾ ਨਹੀਂ ਸੀ ਕੋਈ ਬਿੱਲ
ਹਮੀਰਪੁਰ: ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਆਬਕਾਰੀ ਅਤੇ ਕਰ ਵਿਭਾਗ ਨੇ 1.10 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਅੰਮ੍ਰਿਤਸਰ ਦੇ 2 ਸਕੇ ਭਰਾਵਾਂ ਤੋਂ ਫੜੇ ਗਏ ਇਸ 2 ਕਿਲੋ ਸੋਨੇ ਦਾ ਕੋਈ ਬਿੱਲ ਨਹੀਂ ਸੀ। ਵਿਭਾਗ ਨੇ ਕਾਰਵਾਈ ਕਰਦੇ ਹੋਏ 6.55 ਲੱਖ ਦਾ ਜੁਰਮਾਨਾ ਵਸੂਲਿਆ ਹੈ।
ਇਹ ਵੀ ਪੜ੍ਹੋ: ਰਾਕੇਟ ਕੰਪਨੀ ਵਰਜਿਨ ਔਰਬਿਟ ਦਾ ਨਿਕਲਿਆ ਦਿਵਾਲਾ, ਮਿਸ਼ਨ ਦੀ ਅਸਫਲਤਾ ਤੋਂ ਬਾਅਦ ਨਹੀਂ ਮਿਲੀ ਫੰਡਿੰਗ
ਆਬਕਾਰੀ ਵਿਭਾਗ ਦੇ ਸੀਨੀਅਰ ਅਧਿਕਾਰੀ ਵਰੁਣ ਕਟੋਚ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੋਨੇ ਦੀ ਤਸਕਰੀ ਦੀ ਸੂਚਨਾ ਮਿਲੀ ਸੀ। ਜਦੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਉਕਤ ਭਰਾਵਾਂ ਕੋਲੋਂ ਕਰੀਬ 2 ਕਿਲੋ ਸੋਨੇ ਦੇ ਗਹਿਣੇ ਬਰਾਮਦ ਹੋਏ। ਸਬੰਧਤ ਵਿਅਕਤੀ ਇਸ ਦੇ ਕਾਗਜ਼ ਨਹੀਂ ਦਿਖਾ ਸਕੇ। ਅਧਿਕਾਰੀ ਨੇ ਦੱਸਿਆ ਕਿ ਬਿਨਾਂ ਬਿੱਲ ਦੇ ਸੋਨਾ 'ਤੇ 6.55 ਲੱਖ ਜੁਰਮਾਨਾ ਵਸੂਲਿਆ ਗਿਆ ਹੈ।
ਇਹ ਵੀ ਪੜ੍ਹੋ: ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲੀ ਵੈਨ ਦੀ ਕੈਂਟਰ ਨਾਲ ਹੋਈ ਟੱਕਰ, ਬੱਚਿਆਂ ਦੀਆਂ ਨਿਕਲੀਆਂ ਚੀਕਾਂ