
ਤਿਆਰ ਕੀਤੀ ਕਰੰਸੀ ਹਿਮਾਚਲ ਪ੍ਰਦੇਸ਼ ਭੇਜੀ ਜਾਣੀ ਸੀ, ਚਾਰ ਲੱਖ ਰੁਪਏ ਦੇ ਫ਼ਰਜ਼ੀ ਨੋਟ ਇੱਕ ਲੱਖ ਰੁਪਏ ’ਚ ਵੇਚਣੇ ਸੀ
Batala Police News: ਬਟਾਲਾ ਪੁਲਿਸ ਵਲੋਂ ਕਾਰ ਸਵਾਰ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 30 ਲੱਖ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਦੀ ਕਾਰ ਵਰਨਾ ਨੰ: ਪੀ.ਬੀ.02-ਡੀ.ਡਬਲਯੂ.3808 ਵੀ ਕਬਜ਼ੇ ’ਚ ਲੈ ਲਈ ਹੈ।
ਉੱਥੇ ਹੀ ਬਟਾਲਾ ਪੁਲਿਸ SSP ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ’ਤੇ ਬੀਤੀ ਦੇਰ ਰਾਤ ਅੰਮ੍ਰਿਤਸਰ-ਗੁਰਦਾਸਪੁਰ ਪਠਾਨਕੋਟ ਹਾਈਵੇ ’ਤੇ ਸਥਿਤ ਪਿੰਡ ਸੈਦ ਮੁਬਾਰਕ ਨੇੜੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਇੱਕ ਕਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 30 ਲੱਖ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ। ਉੱਥੇ ਹੀ ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਖਬੀਰ ਸਿੰਘ ਅਤੇ ਉਸ ਦੀ ਪਤਨੀ ਗੁਰਇੰਦਰ ਕੌਰ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਦੇ ਨਾਲ ਹੀ SSP ਬਟਾਲਾ ਨੇ ਦੱਸਿਆ ਕਿ ਜਦੋਂ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੇ ਘਰ ਵਿਚੋਂ ਵੀ ਤਿੰਨ ਲੱਖ ਰੁਪਏ ਦੇ ਹੋਰ ਜਾਅਲੀ ਨੋਟ ਬਰਾਮਦ ਕੀਤੇ ਗਏ।
ਉੱਥੇ ਹੀ ਪੁਲਿਸ ਨੇ ਜਾਅਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਪੇਪਰ ਅਤੇ ਆਦਿ ਸਮਾਨ ਵੀ ਜ਼ਬਤ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪਤੀ-ਪਤਨੀ ਇੰਨੇ ਸ਼ਾਤਰ ਸਨ ਕਿ ਇਨ੍ਹਾਂ ਵਲੋਂ ਇਹ ਨੋਟ ਖ਼ੁਦ ਤਿਆਰ ਕੀਤੇ ਜਾਂਦੇ ਸਨ। ਇਸ ਦੇ ਨਾਲ ਹੀ ਹੁਣ ਜਿਹੜੀ ਕਰੰਸੀ ਤਿਆਰ ਕੀਤੀ ਗਈ ਹੈ, ਇਹ ਹਿਮਾਚਲ ਪ੍ਰਦੇਸ਼ ਭੇਜੀ ਜਾਣੀ ਸੀ ਅਤੇ ਸਾਰੇ ਨੋਟ 500 ਰੁਪਏ ਦੇ ਸਨ। ਉੱਥੇ ਹੀ ਪੁਲਿਸ ਵਲੋਂ ਖੁਲਸਾ ਕੀਤਾ ਗਿਆ ਕਿ ਇਨ੍ਹਾਂ ਨੇ ਇੱਕ ਲੱਖ ਰੁਪਏ ’ਚ ਚਾਰ ਲੱਖ ਰੁਪਏ ਦੇ ਫ਼ਰਜ਼ੀ ਨੋਟ ਵੇਚਣੇ ਸਨ। ਉੱਥੇ ਹੀ ਪੁਲਿਸ ਐਸਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਸੁਖਬੀਰ ਸਿੰਘ ਪਹਿਲਾਂ ਕੋਆਪਰੇਟਿਵ ਬੈਂਕ ਚ ਨੌਕਰੀ ਕਰਦਾ ਸੀ ਅਤੇ ਉੱਥੇ ਵੀ ਉਸ ਨੇ ਕਰੋੜਾਂ ਦਾ ਘਪਲਾ ਕੀਤਾ ਸੀ, ਜਿਸ ਦੇ ਚਲਦਿਆਂ ਉਸ ਖਿਲਾਫ ਕੇਸ ਵੀ ਦਰਜ ਹੋਇਆ ਸੀ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਸ ਨੂੰ ਜੇਲ੍ਹ ’ਚ ਭੇਜਿਆ ਗਿਆ ਅਤੇ ਉੱਥੇ ਉਸ ਨੂੰ ਜੇਲ੍ਹ ’ਚ ਹੀ ਇੱਕ ਸਾਥੀ ਮਿਲਿਆ ਜਿਸ ਨਾਲ ਇਸ ਨੇ ਇਹ ਫ਼ਰਜੀ ਨੋਟ ਤਿਆਰ ਕਰਨ ਦਾ ਪਲਾਨ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਮੁੜ ਇਹ ਕਾਲਾ ਧੰਦਾ ਸ਼ੁਰੂ ਕੀਤਾ ਸੀ।
(For more news apart from Police arrested husband and wife fake currency 30 lakhs, 2 cars and materials printing notes. News in Punjabi, stay tuned to Rozana Spokesman)