ਖ਼ਬਰਾਂ |

ਤਾਜ਼ਾ |

Abohar News: ਬੀੜੀ ਦੀ ਚੰਗਿਆੜੀ ਕਾਰਨ ਬੈੱਡ ਨੂੰ ਲੱਗੀ ਅੱਗ, ਸੁੱਤਾ ਪਿਆ ਵਿਅਕਤੀ ਬੁਰੀ ਤਰ੍ਹਾਂ ਝੁਲਸਿਆ
Published : Apr 5, 2024, 2:00 pm IST
Updated : Apr 5, 2024, 2:00 pm IST
SHARE ARTICLE
The bed caught fire due to the spark of the beedi  Abohar News in punjabi
The bed caught fire due to the spark of the beedi Abohar News in punjabi

Abohar News: ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਬਜ਼ੁਰਗ

The bed caught fire due to the spark of the beedi  Abohar News in punjabi : ਅਬੋਹਰ ਦੇ ਪਿੰਡ ਕੰਧਵਾਲਾ 'ਚ ਬੀਤੀ ਦੇਰ ਰਾਤ ਇਕ ਬੀੜੀ ਕਾਰਨ ਬੈੱਡ ਨੂੰ ਲੱਗੀ ਅੱਗ ਕਾਰਨ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ, ਉਸ ਦੇ ਪਰਿਵਾਰ ਵਾਲਿਆਂ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਫਰੀਦਕੋਟ ਰੈਫਰ ਕਰ ਦਿਤਾ ਗਿਆ।

ਇਹ ਵੀ ਪੜ੍ਹੋ: Punjab News: ਡਾ. ਨਵਜੋਤ ਕੌਰ ਦਾ ਹੋਇਆ ਕੈਂਸਰ ਦਾ ਸਫਲ ਆਪਰੇਸ਼ਨ, ਸਾਢੇ ਤਿੰਨ ਘੰਟੇ ਤੱਕ ਹੋਈ ਸਰਜਰੀ

ਜਾਣਕਾਰੀ ਮੁਤਾਬਕ 40 ਸਾਲਾ ਨੱਥੂਰਾਮ ਦੀ ਪਤਨੀ ਨੇ ਦੱਸਿਆ ਕਿ ਨੱਥੂਰਾਮ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਅਤੇ ਉਸ ਦੀ ਦਵਾਈ ਵੀ ਚੱਲ ਰਹੀ ਹੈ। ਕੱਲ੍ਹ ਉਹ ਕੰਮ 'ਤੇ ਗਈ ਸੀ ਅਤੇ ਸ਼ਾਮ ਨੂੰ ਵਾਪਸ ਆਉਣ ਤੋਂ ਬਾਅਦ ਥਕਾਵਟ ਕਾਰਨ ਸੌਂ ਗਈ। ਦੇਰ ਰਾਤ ਉਸ ਨੇ ਆਪਣੇ ਪਤੀ ਦੇ ਚੀਕਣ ਦੀ ਆਵਾਜ਼ ਸੁਣੀ ਅਤੇ ਦੇਖਿਆ ਕਿ ਉਹ ਅੱਗ ਵਿਚ ਸੜ ਰਿਹਾ ਸੀ।

ਇਹ ਵੀ ਪੜ੍ਹੋ: Punjab Earthquake Today: ਪੰਜਾਬ ਵਿਚ ਆਇਆ ਭੂਚਾਲ, ਡਰੇ ਲੋਕ ਘਰਾਂ 'ਚੋਂ ਆਏ ਬਾਹਰ 

ਪੁੱਛਣ 'ਤੇ ਉਸ ਨੇ ਦੱਸਿਆ ਕਿ ਉਸ ਨੇ ਬੀੜੀ ਪੀਤੀ ਸੀ, ਸ਼ਾਇਦ ਬੀੜੀ ਦੀ ਚੰਗਿਆੜੀ ਕਾਰਨ ਉਸ ਦੇ ਬਿਸਤਰੇ ਨੂੰ ਅੱਗ ਲੱਗ ਗਈ ਅਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਮਿੱਟੀ ਆਦਿ ਪਾ ਕੇ ਅੱਗ ਬੁਝਾਈ ਅਤੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ।
ਇੱਥੇ ਡਾ.ਡੀ.ਵੀ.ਅਰੋੜਾ ਨੇ ਦੱਸਿਆ ਕਿ ਨੱਥੂਰਾਮ ਦੀ ਹਾਲਤ ਕਾਫੀ ਗੰਭੀਰ ਹੈ ਕਿਉਂਕਿ ਉਹ 70 ਫੀਸਦੀ ਝੁਲਸ ਚੁੱਕਾ ਹੈ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫਰ ਕੀਤਾ ਜਾ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from The bed caught fire due to the spark of the beedi  Abohar News in punjabi  , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸ੍ਰੀ ਅਨੰਦਪੁਰ ਸਾਹਿਬ ਤੋਂ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਾਣਾ

15 Apr 2026 2:49 PM

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM
Advertisement