Fatehgarh Sahib News : ਖਮਾਣੋਂ ਚ ਨਕਲੀ ਫਾਇਰ ਅਫ਼ਸਰ ਰਿਸ਼ਵਤ ਲੈਂਦਾ ਕੈਮਰੇ ’ਚ ਕੈਦ 

By : BALJINDERK

Published : Apr 5, 2025, 6:33 pm IST
Updated : Apr 5, 2025, 6:33 pm IST
SHARE ARTICLE
ਘਟਨਾ ਸੀਸੀਟੀਵੀ ’ਚ ਹੋਈ ਕੈਦ
ਘਟਨਾ ਸੀਸੀਟੀਵੀ ’ਚ ਹੋਈ ਕੈਦ

Fatehgarh Sahib News : ਰਿਸ਼ਵਤ ਲੈਂਦੇ ਦੀ CCTV ਸਾਹਮਣੇ ਆਈ ਹੈ।

Fatehgarh Sahib News in Punjabi : ਨਕਲੀ ਅਧਿਕਾਰੀ ਅਤੇ ਮੁਲਾਜ਼ਮ ਬਣ ਕਈ ਸ਼ਰਾਰਤੀ ਅਨਸਰਾਂ ਤੋਂ ਅਨੇਕਾਂ ਲੋਕ ਸੂਬੇ ’ਚ ਸ਼ਿਕਾਰ ਹੋ ਚੁੱਕੇ ਹਨ । ਅਜਿਹਾ ਮਾਮਲਾ ਸਮਰਾਲਾ ਅਤੇ ਖਮਾਣੋ ’ਚ ਸਾਹਮਣੇ ਹੋਇਆ ਹੈ। ਜਿੱਥੇ ਦੋ ਨਕਲੀ ਫਾਇਰ ਵਿਭਾਗ ਦੇ ਮੁਲਾਜ਼ਮ ਬਣ ਇੱਕ ਵਪਾਰੀ ਨਿਵਾਸੀ ਖਮਾਣੋਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ ਅਤੇ 5 ਹਜ਼ਾਰ ਰੁਪਏ ਰਿਸ਼ਵਤ ਲੈ ਚੁੱਕੇ ਹਨ, ਰਿਸ਼ਵਤ ਲੈਂਦੇ ਦੀ CCTV ਸਾਹਮਣੇ ਆਈ ਹੈ।

ਇੱਕ ਵਿਅਕਤੀ ਨੂੰ ਸ਼ਿਕਾਰ ਬਣਾਉਣ ਗਏ ਸ਼ਰਾਰਤੀ ਅਨਸਰਾਂ ਦੀ ਖੁੱਲ ਗਈ ਪੋਲ ਅਤੇ ਮੌਕੇ ’ਤੇ ਨਗਰ ਕੌਂਸਲ ਸਮਰਾਲਾ ਦੇ ਕਾਰਜਸਾਧਕ ਅਫ਼ਸਰ ਨੂੰ ਬੁਲਾ ਲਿਆ। NOC ਲਈ ਸਮਰਾਲਾ ਵਿਅਕਤੀ ਕੋਲ ਰਿਸ਼ਵਤ ਲੈਣ ਗਏ ਉਕਤ ਸ਼ਰਾਰਤੀ ਅਨਸਰਾਂ ਦੀ ਵੀਡੀਓ ਬਣੀ ਹੋਈ ਹੈ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਦੋਨੋਂ ਮਾਮਲਿਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵਪਾਰੀ ਅਤੇ ਵਿਅਕਤੀ ਵੱਲੋਂ ਸੰਬੰਧਿਤ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦੇ ਦਿੱਤੀ ਹੈ। ਪਰ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।    

1

ਜ਼ਿਕਰਯੋਗ ਖਾਸ ਗੱਲ ਇਹ ਹੈ ਕਿ ਸ਼ਿਕਾਰ ਹੋਏ ਵਪਾਰੀ ਵੱਲੋਂ ਫ਼ਾਇਰ ਬ੍ਰਿਗੇਡ ਦੀ ਐਨਓਸੀ ਲੈਣ ਲਈ ਅਪਲਾਈ ਸਮਰਾਲਾ ਫ਼ਾਇਰ ਬ੍ਰਿਗੇਡ ਨੂੰ ਕੀਤਾ ਗਿਆ ਸੀ ਅਤੇ ਇਸ ਦੀ ਸੂਚਨਾ ਉਕਤ ਦੋ ਨਕਲੀ ਮੁਲਾਜ਼ਮਾਂ ਨੂੰ ਕਿਵੇਂ ਲੱਗੀ ਇਹ ਇੱਕ ਸਵਾਲੀਆ ਨਿਸ਼ਾਨ ਸਮਰਾਲਾ ਫ਼ਾਇਰ ਬ੍ਰਿਗੇਡ ਦੀ ਟੀਮ ਅਤੇ ਨਗਰ ਕੌਂਸਲ ਸਮਰਾਲਾ ਤੇ ਖੜਾ ਕਰਦਾ ਹੈ। ਪੀੜਤ ਮਨੀਸ਼ ਨੇ ਦੱਸਿਆ ਕਿ ਮੈਂ ਇੱਕ ਆਪਣੇ ਇਕ ਜਗ੍ਹਾ ਦੀ ਫ਼ਾਇਰ ਵਿਭਾਗ ਤੋਂ NOC ਲੈਣ ਲਈ ਸਮਰਾਲਾ ਫਾਇਰ ਬ੍ਰਿਗੇਡ ਸਪਲਾਈ ਕੀਤਾ ਸੀ ਅਤੇ ਉਸਦੀ ਫੀਸ ਵੀ ਆਨਲਾਈਨ ਜਮ੍ਹਾਂ ਕਰਵਾ ਦਿੱਤੀ ਸੀ।

ਕੁਝ ਦਿਨ ਬਾਅਦ ਮੈਨੂੰ ਇੱਕ ਵਿਅਕਤੀ ਦਾ ਫੋਨ ਆਇਆ ਹੈ ਕਿ ਮੈਂ ਫ਼ਾਇਰ ਵਿਭਾਗ ਦਾ ਮੁਲਾਜ਼ਮ ਬੋਲਦਾ ਹਾਂ ਅਤੇ ਤੁਸੀਂ ਐਨਓਸੀ ਅਪਲਾਈ ਕੀਤੀ ਸੀ ਤੇ ਮੈਂ ਤੁਹਾਡੀ ਜਗ੍ਹਾ ਦੇਖਣ ਖਮਾਣੋਂ ਆਇਆ ਹਾਂ। ਪੀੜਤ ਨੇ ਦੱਸਿਆ ਕਿ ਉਕਤ ਨਕਲੀ ਮੁਲਾਜ਼ਮ ਨੇ ਆਪਣਾ ਨਾਮ ਪ੍ਰੇਮ ਕੁਮਾਰ ਦੱਸਿਆ ਤੇ ਕਿਹਾ ਕਿ ਤੁਸੀਂ ਜੋ NOC ਲੈਣ ਲਈ ਅਪਲਾਈ ਕੀਤੀ ਹੈ ਉਸਦੇ ਆਨਲਾਈਨ ’ਚ ਇਤਰਾਜ਼ ਆਇਆ ਹੈ ਅਤੇ ਹੁਣ ਅਸੀਂ ਤੁਹਾਨੂੰ NOC ਦੇ ਸਕਦੇ ਹਾਂ, ਪਰ ਉਸਦੀ ਅਲੱਗ ਤੋਂ ਫ਼ੀਸ ਲੱਗੇਗੀ । ਉਕਤ ਨਕਲੀ ਮੁਲਾਜ਼ਮਾਂ ਨੇ ਮੇਰੇ ਤੋਂ 20 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਅਤੇ ਸੌਦਾ 15 ਵਿੱਚ ਹੋ ਗਿਆ ,ਅਤੇ 5000 ਰੁਪਏ ਉਕਤ ਨਕਲੀ ਮੁਲਾਜ਼ਮ ਮੇਰੀ ਦੁਕਾਨ ਤੋਂ ਮੇਰੇ ਭਰਾ ਤੋਂ ਲੈ ਗਏ ਅਤੇ ਕਿਹਾ ਕਿ ਬਾਕੀ 10 ਹਜ਼ਾਰ ਰੁਪਏ ਕੰਮ ਹੋਣ ਤੋਂ ਬਾਅਦ ਲਵਾਂਗੇ । ਜਿਸਦੀ ਸੀਸੀਟੀਵੀ ਵੀ ਮੇਰੇ ਕੋਲ ਹੈ ਅਤੇ  ਉਕਤ ਨਕਲੀ ਮੁਲਾਜ਼ਮ ਬੈਠੇ ਹਨ ਅਤੇ ਪੈਸੇ ਲੈ ਰਹੇ ਹਨ ।

ਇਸ ਤੋਂ ਬਾਅਦ ਮੈਂ ਪੁਸ਼ਟੀ ਕਰਨ ਲਈ ਸਮਰਾਲਾ ਆਪਣੇ ਮਿੱਤਰ ਨੂੰ ਫੋਨ ਕੀਤਾ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਜੋ ਫਾਇਰ ਮੁਲਾਜ਼ਮ ਬਣ ਮੈਨੂੰ ਫੋਨ ਕਰ ਰਹੇ ਸਨ ਅਤੇ ਮੇਰੀ ਦੁਕਾਨ ਤੇ ਆਏ ਸਨ ,ਇਹ ਦੋਨੋਂ ਨਕਲੀ ਫ਼ਾਇਰ ਮੁਲਾਜ਼ਮ ਹਨ। ਇਸ ਤੋਂ ਬਾਅਦ ਮੈਂ ਇਹਨਾਂ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਖਮਾਣੋਂ ਨੂੰ ਦਿੱਤੀ ਹੈ ਅਤੇ ਕਾਰਵਾਈ ਦੀ ਮੰਗ ਕਰਦਾ ਹਾਂ।

ਸ਼ਿਕਾਇਤ ਕਰਤਾ ਮਨੋਜ ਕੁਮਾਰ ਨੇ ਦੱਸਿਆ ਕਿ ਮੇਰੇ ਮਿੱਤਰ ਤੋਂ ਮੈਨੂੰ ਪਤਾ ਚੱਲਿਆ ਕਿ ਖਮਾਣੋਂ ਵਾਸੀ ਮਨੀਸ਼ ਕੁਮਾਰ ਨਾਲ ਦੋ ਨਕਲੀ ਫ਼ਾਇਰ ਮੁਲਾਜ਼ਮ ਬਣ ਸ਼ਰਾਰਤੀ ਅਨਸਰ ਠੱਗੀ ਮਾਰ ਗਏ ਹਨ ਅਤੇ ਮੈਂ ਪੀੜਤ ਖਮਾਣੋਂ ਵਪਾਰੀ ਤੋਂ ਨੰਬਰ ਲੈ ਉਨ੍ਹਾਂ ਨਕਲੀ ਫ਼ਾਇਰ ਮੁਲਾਜ਼ਮਾਂ ਨੂੰ ਫੋਨ ਕੀਤਾ ਅਤੇ ਸਮਰਾਲਾ ਦੇ ਇੱਕ ਰੈਸਟੋਰੈਂਟ ਵਿੱਚ ਬੁਲਾਇਆ ਰੈਸਟੋਰੈਂਟ ਵਿੱਚ ਜਿਹੜੀ ਗੱਲਬਾਤ ਹੋਈ ਉਸ ਦੀ ਵੀਡੀਓ ਵੀ ਬਣਾਈ ਗਈ ਜਿਸ ਵਿੱਚ ਸ਼ਰੇਆਮ  ਸ਼ਰਾਰਤੀ ਅਨਸਰ FIRE ਵਿਭਾਗ ਦੀ ਐਨਓਸੀ ਬਣਾਉਣ ਲਈ ਪੈਸਿਆਂ ਦੀ ਡਿਮਾਂਡ ਕਰ ਰਹੇ ਹਨ ਮੈਂ ਇਸਦੀ ਸ਼ਿਕਾਇਤ ਨਗਰ ਕੌਂਸਲ ਕਾਰਜ ਸਾਧਕ ਅਫਸਰ ਅਤੇ ਸਮਰਾਲਾ ਪੁਲਿਸ ਨੂੰ ਦੇ ਦਿੱਤੀ ਹੈ। ਅਤੇ ਇਨਸਾਫ ਦੀ ਮੰਗ ਕਰਦਾ ਹਾਂ।

ਈਓ ਨਗਰ ਕੌਂਸਲ ਸਮਰਾਲਾ ਬਲਵੀਰ ਸਿੰਘ ਗਿੱਲ ਨੇ ਦੱਸਿਆ ਕਿ ਮੈਨੂੰ ਮਨੋਜ ਕੁਮਾਰ ਨਾਮਕ ਵਿਅਕਤੀ ਦਾ ਫੋਨ ਆਇਆ ਸੀ ਅਤੇ ਮੈਂ ਜਦੋਂ ਮੌਕੇ ਤੇ ਰੈਸਟੋਰੈਂਟ ਗਿਆ ਤਾਂ ਵਿਅਕਤੀ ਬੈਠੇ ਸਨ। ਜਿਨਾਂ ਦੀ ਮੈਂ ਪੁਸ਼ਟੀ ਕੀਤੀ ਕਿ ਇਹ ਫਾਇਰ ਮੁਲਾਜ਼ਮ ਨਹੀਂ ਹਨ। ਇਸ ਤੋਂ ਬਾਅਦ ਮੈਂ ਸਾਰਾ ਮਾਮਲਾ ਜਾਣਨ ਤੋਂ ਬਾਅਦ ਮਨੋਜ ਕੁਮਾਰ ਨੂੰ ਕਿਹਾ ਕਿ ਮੈਨੂੰ ਸ਼ਿਕਾਇਤ ਦਿੱਤੀ ਜਾਵੇ ਅਤੇ ਮੈਂ ਇਹ ਸ਼ਿਕਾਇਤ ਸਮਰਾਲਾ ਪੁਲਿਸ ਸਟੇਸ਼ਨ ਨੂੰ ਭੇਜ ਦਿੱਤੀ ਹੈ।

ਮਾਮਲੇ ਦੀ ਜਾਂਚ ਕਰ ਰਹੇ ਮੋਹਨ ਸਿੰਘ ਪੁਲਿਸ ਸਟੇਸ਼ਨ ਖਮਾਣੋਂ ਨੇ ਕਿਹਾ ਕਿ ਮੇਰੇ ਕੋਲ ਵਪਾਰੀ ਖਮਾਣੋਂ ਵਾਸੀ ਦੀ ਸ਼ਿਕਾਇਤ ਆਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ

(For more news apart from Fake fire officer caught on camera taking bribe in Khamanon News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement