
Punjab News : ਥਾਣਾ ਸਦਰ ਰਾਮਪੁਰਾ ਅੱਗੇ ਪ੍ਰਦਰਸ਼ਨ ਕਰ ਰਹੇ ਸੀ ਅਧਿਆਪਕ ਤੇ ਕਿਸਾਨ
Police lathicharge teachers and farmers protesting in Rampura Latest News in Punjabi : ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਥਾਣਾ ਸਦਰ ਰਾਮਪੁਰਾ ਅੱਗੇ ਧਰਨਾ ਦੇ ਰਹੇ ਅਧਿਆਪਕ ਤੇ ਕਿਸਾਨਾਂ ’ਤੇ ਪੁਲਿਸ ਨੇ ਡਾਂਗਾਂ ਵਰਾਈਆਂ ਹਨ। ਜਾਣਕਾਰੀ ਅਨੁਾਸਰ ਬਠਿੰਡਾ ਪੁਲਿਸ ਵਲੋਂ ਪਿੰਡ ਚਾਓ ਕੇ ਵਿਖੇ ਆਦਰਸ਼ ਸਕੂਲ ਅੱਗੇ ਪ੍ਰਦਰਸ਼ਨ ਕਰ ਰਹੇ ਬਰਖ਼ਾਸਤ ਅਧਿਆਪਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਜਿਸ ਦੇ ਰੋਸ ਵਜੋਂ ਇਹ ਪ੍ਰਦਰਸ਼ਨ ਕੀਤਾ ਗਿਆ।
ਪੁਲਿਸ ਦੀ ਇਸ ਕਾਰਵਾਈ ਵਿਰੁਧ ਕਿਸਾਨਾਂ ਵਲੋਂ ਅਧਿਆਪਕਾਂ ਦਾ ਸਾਥ ਦਿੰਦੇ ਹੋਏ ਥਾਣਾ ਸਦਰ ਰਾਮਪੁਰਾ ਅੱਗੇ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਡਾਂਗਾਂ ਦੇ ਜ਼ੋਰ ’ਤੇ ਖਦੇੜਿਆ ਗਿਆ। ਜਿਸ ਕਾਰਨ ਅਧਿਆਪਕਾਂ ਤੇ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।