
ਦਿੱਲੀ ਤੋਂ ਪਹੁੰਚੇ ਮਨੀਸ਼ ਸਿਸੋਦੀਆ ਨੇ ਇਸ ਮੀਟਿੰਗ ਵਿਚ ਰਤਨ ਸਿੰਘ ਦੇ ਨਾਂਅ ‘ਤੇ ਮੋਹਰ ਲਗਾਈ
ਚੰਡੀਗੜ੍ਹ : ਅੱਜ ਚੰਡੀਗੜ੍ਹ ‘ਚ ਮੀਟਿੰਗ ਕਰਦਿਆਂ ਆਮ ਆਦਮੀ ਪਾਰਟੀ ਨੇ ਸ਼ਾਹਕੋਟ ਜ਼ਿਮਨੀ ਚੋਣਾਂ ਲਈ ਰਤਨ ਸਿੰਘ ਕਾਕੜਕਲਾਂ ਨੂੰ ਉਮੀਦਵਾਰ ਐਲਾਨਿਆ ਹੈ। ਦਿੱਲੀ ਤੋਂ ਪਹੁੰਚੇ ਮਨੀਸ਼ ਸਿਸੋਦੀਆ ਨੇ ਇਸ ਮੀਟਿੰਗ ਵਿਚ ਰਤਨ ਸਿੰਘ ਦੇ ਨਾਂਅ ‘ਤੇ ਮੋਹਰ ਲਗਾਈ । ਚੰਡੀਗੜ੍ਹ ‘ਚ ਹੋਈ ਇਸ ਮੀਟਿੰਗ ‘ਚ ਸੰਸਦ ਸਾਧੂ ਸਿੰਘ , ਸੁਖਪਾਲ ਖਹਿਰਾ, ਬਲਬੀਰ ਸਿੰਘ ਵੀ ਮੌਜੂਦ ਰਹੇ।
ਦੁਬਈ ‘ਚ ਐੱਨ. ਆਰ. ਆਈ. ਰਤਨ ਸਿੰਘ ਕਾਕੜਕਲਾਂ ਦਾ ਅਪਣਾ ਕਾਰੋਬਾਰ ਹੈ ਅਤੇ ਇਹ ਲੋਕ ਭਲਾਈ ਦੇ ਕੰਮ ਵੀ ਕਰਦੇ ਰਹਿੰਦੇ ਹਨ। ਰਤਨ ਸਿੰਘ ਪਾਰਟੀ ਦੇ ਜਨਰਲ ਸਕੱਤਰ ਹਨ ਅਤੇ ਪਿਛਲੇ ਚਾਰ ਤੋਂ ਪਾਰਟੀ ਨਾਲ ਜੁੜੇ ਹੋਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 6-7 ਉਮੀਦਵਾਰਾਂ ਵੱਲੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਸੀ ਪਰ ਪਾਰਟੀ ਨੇ ਕਿਸਾਨ ਰਤਨ ਸਿੰਘ ਕਾਕੜਕਲਾਂ ਦੇ ਨਾਮ ‘ਤੇ ਸਹਿਮਤੀ ਪ੍ਰਗਟਾਈ ਹੈ।