ਇਕ ਸਾਲ ਲਈ ਪੁਰਾਣਾ ਸਿਲੇਬਸ ਹੀ ਰਖਿਆ ਜਾਵੇ: ਡਾ. ਗੁਰਮੀਤ ਸਿੰਘ
Published : May 5, 2018, 10:25 am IST
Updated : May 5, 2018, 10:25 am IST
SHARE ARTICLE
Dr. gurmeet singh
Dr. gurmeet singh

ਛਲੇ ਛੇ ਦਿਨਾਂ ਤੋਂ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਨਵੇਂ ਸਿਲੇਬਸ ਵਿਚ ਇਤਿਹਾਸ ਦੀ ਕਿਤਾਬ 'ਚੋਂ ਗੁਰੂਆਂ, ਸਿੱਖ ਯੋਧਿਆਂ ਅਤੇ ਮਹਾਰਾਜਾ ਰਣਜੀਤ ਸਿੰਘ ਬਾਰੇ 23 ਚੈਪਟਰ...

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪਿਛਲੇ ਛੇ ਦਿਨਾਂ ਤੋਂ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਨਵੇਂ ਸਿਲੇਬਸ ਵਿਚ ਇਤਿਹਾਸ ਦੀ ਕਿਤਾਬ 'ਚੋਂ ਗੁਰੂਆਂ, ਸਿੱਖ ਯੋਧਿਆਂ ਅਤੇ ਮਹਾਰਾਜਾ ਰਣਜੀਤ ਸਿੰਘ ਬਾਰੇ 23 ਚੈਪਟਰ ਖ਼ਤਮ ਕਰਨ ਤੋਂ ਪੈਦਾ ਹੋਏ ਵਿਵਾਦ ਸਬੰਧੀ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਮੀਤ ਸਿੰਘ ਨੇ ਇਕ ਰੀਪੋਰਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਹੈ। 
ਅੱਜ ਇਥੇ ਪ੍ਰੈੱਸ ਕਲੱਬ ਵਿਚ ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਫ਼ਿਲਹਾਲ ਪੁਰਾਣਾ ਸਿਲੇਬਸ ਹੀ ਜਾਰੀ ਰਖਣਾ ਚਾਹੀਦਾ ਹੈ ਅਤੇ 12ਵੀਂ ਦੀ ਇਤਿਹਾਸ ਦੀ ਕਿਤਾਬ ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਲਈ ਤਜਰਬੇਕਾਰ ਮਾਹਰ, ਅਧਿਆਪਕ, ਯੂਨੀਵਰਸਟੀ ਦੇ ਵਾਈਸ ਚਾਂਸਲਰ ਅਤੇ ਵਿਦਿਆਰਥੀਆਂ ਵਿਚੋਂ ਵੀ ਇਕ ਨੁਮਾਇੰਦਾ ਲੈ ਕੇ ਕਮੇਟੀ ਬਣਾਈ ਜਾਵੇ। ਉਨ੍ਹਾਂ ਸੁਝਾਅ ਦਿਤਾ ਕਿ ਨਵਾਂ ਕੋਰਸ ਅਗਲੇ ਸੈਸ਼ਨ 2019-20 ਤੋਂ ਪਹਿਲਾਂ 11ਵੀਂ ਜਮਾਤ ਤੋਂ ਲਾਗੂ ਕੀਤਾ ਜਾਵੇ। ਬਾਰ੍ਹਵੀਂ ਜਮਾਤ ਲਈ ਨਵੇਂ ਸਿਲੇਬਸ ਅਨੁਸਾਰ ਇਤਿਹਾਸ ਦੀ ਕਿਤਾਬ 2020-21 ਤੋਂ ਲਾਈ ਜਾਵੇ। ਨਵੇਂ ਸਿਲੇਬਸ ਤੇ ਇਤਿਹਾਸ ਦੀ ਕਿਤਾਬ ਸਮੇਤ ਗੁਰੂਆਂ ਦੇ ਇਤਿਹਾਸ, ਸਿੱਖ ਇਤਿਹਾਸ, ਸਿੱਖ ਯੋਧਿਆਂ, ਬੰਦਾ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਧਾਰਮਕ, ਸਮਾਜਕ, 

ਸਿਧਾਂਤਕ ਤੇ ਤਕਨੀਕੀ ਪੱਖਾਂ ਦੀ ਘੋਖ ਕਰ ਕੇ ਡਾ. ਗੁਰਮੀਤ ਸਿੰਘ ਨੇ ਦਸਿਆ ਕਿ 12ਵੀਂ ਦੀ ਕਿਤਾਬ ਵਿਚ ਨਵੇਂ ਸਿਰੇ ਤੋਂ ਮਿਥਿਹਾਸ ਨੂੰ ਇਤਿਹਾਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਅਰਥਾਂ ਦੇ ਅਨਰਥ ਕੀਤੇ ਗਏ ਹਨ ਅਤੇ ਬਿਨਾਂ ਸੋਚੇ ਸਮਝੇ ਨਵੇਂ ਕੋਰਸ ਨੂੰ 12ਵੀਂ ਜਮਾਤ ਤੋਂ ਲਾਗੂ ਕੀਤਾ ਹੈ। ਰੀਪੋਰਟ ਦਾ ਸਾਰ ਦਿੰਦਿਆਂ ਡਾ. ਗੁਰਮੀਤ ਸਿੰਘ ਜਿਨ੍ਹਾਂ ਦਾ 25 ਸਾਲ ਦਾ ਤਜਰਬਾ ਹੈ, ਨੇ ਕਿਹਾ ਕਿ 12ਵੀਂ ਜਮਾਤ ਲਈ ਤਿਆਰ ਕੀਤੀ ਗਈ ਕਿਤਾਬ ਨੂੰ ਪੰਜਾਬ ਦੇ ਲੋਕ ਅਤੇ ਵਿਦਿਆਰਥੀ ਪ੍ਰਵਾਨ ਨਹੀਂ ਕਰਨਗੇ ਕਿਉਂਕਿ ਇਸ ਵਿਚ ਸੈਕੂਲਰ ਰਾਸ਼ਟਰਵਾਦ ਦੀ ਥਾਂ ਹਿੰਦੂ ਰਾਸ਼ਟਰਵਾਦ ਨੂੰ ਉਭਾਰਿਆ ਗਿਆ ਹੈ, ਸਿੱਖੀ ਨੂੰ ਹਿੰਦੂਵਾਦ ਨਾਲ ਜੋੜ ਕੇ ਹਿੰਦੂਵਾਦ ਦਾ ਅੰਗ ਸਾਬਤ ਕੀਤਾ ਗਿਆ ਹੈ, ਮਹਾਤਮਾ ਬੁੱਧ ਤੇ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਗ਼ਲਤ ਰੰਗਤ ਦਿਤੀ ਗਈ ਹੈ, ਨਿਰਗੁਣ ਭਗਤੀ ਨਾਲੋਂ ਸਰਗੁਣ ਭਗਤੀ ਉਚਿਆਈ ਗਈ ਹੈ, ਭਗਤੀ ਤੇ ਸ਼ਕਤੀ, ਮੀਰੀ ਤੇ ਪੀਰੀ ਦੀ ਕੋਈ ਗੱਲ ਨਹੀਂ ਕੀਤੀ ਗਈ ਹੈ, ਯੋਧਿਆਂ, ਸ਼ਹੀਦਾਂ ਦਾ ਇਤਿਹਾਸ ਕੱਟ ਕੇ ਪੁਜਾਰੀਆਂ, ਭਿਕਸ਼ੂਆਂ ਆਦਿ ਨੂੰ ਅਹਿਮੀਅਤ ਦਿਤੀ ਗਈ ਹੈ, ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਵਲੋਂ ਸਾਜੇ ਖ਼ਾਲਸੇ ਨੂੰ ਗੁਰੂ ਜੋਤਿ ਦਾ ਅੰਗ ਸਾਬਤ ਕਰਨ ਨਾਲੋਂ ਖ਼ਾਲਸੇ ਦੀ ਟਰਾਂਸਫ਼ਾਰਮੇਸ਼ਨ ਦਾ ਵਿਚਾਰ ਪੇਸ਼ ਕਰਨ ਲਈ ਜ਼ਮੀਨ ਤਿਆਰ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕੁੱਝ ਸੁਝਾਅ ਵੀ ਦਿਤੇ ਹਨ ਜਿਨ੍ਹਾਂ ਵਿਚ, ਪੰਜਾਬ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ 12ਵੀਂ ਜਮਾਤ ਦੇ ਇਤਿਹਾਸ ਦੀ ਕਿਤਾਬ ਰੱਦ ਕੀਤੀ ਜਾਵੇ, ਨਵਾਂ ਸਿਲੇਬਸ ਤਿਆਰ ਕਰਨ ਲਈ ਮਾਹਰਾਂ ਦੀ ਟੀਮ ਬਣਾਈ ਜਾਵੇ ਜਿਸ ਵਿਚ ਪੰਜਾਬ ਦੀਆਂ ਯੂਨੀਵਰਸਟੀਆਂ ਵਿਚੋਂ ਘਟੋ-ਘੱਟ ਪ੍ਰੋਫ਼ੈਸਰ ਰੈਂਕ ਦੇ ਪੰਜ ਮਾਹਰ ਸ਼ਾਮਲ ਕੀਤੇ ਜਾਣ, ਨਵਾਂ ਸਿਲੇਬਸ ਅਤੇ ਨਵੀਆਂ ਕਿਤਾਬਾਂ ਤਿਆਰ ਹੋਣ ਤਕ ਪੁਰਾਣਾ ਸਿਲੇਬਸ ਹੀ ਪੜ੍ਹਾ ਲਿਆ ਜਾਵੇ ਅਤੇ ਸੱਭ ਤੋਂ ਪਹਿਲਾਂ 11ਵੀਂ ਜਮਾਤ ਦਾ ਸਿਲੇਬਸ ਅਤੇ ਕਿਤਾਬ ਤਿਆਰ ਕੀਤੀ ਜਾਵੇ ਜੋ ਅਗਲੇ ਸੈਸ਼ਨ 2019-20 ਤੋਂ ਲਾਗੂ ਹੋਵੇ ਅਤੇ 2020-21 ਵਿਚ 12ਵੀਂ ਕਿਤਾਬ ਤਿਆਰ ਕਰਵਾ ਲਈ ਜਾਵੇ, ਆਦਿ ਸ਼ਾਮਲ ਹਨ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement