
ਕਸਬਾ ਸ਼ਹਿਣਾ ਦੇ ਨੈਣੇਵਾਲ ਰੋਡ ’ਤੇ ਲੰਘੀ ਰਾਤ ਇਕ ਕਿਸਾਨ ਦੀ ਖੇਤ ’ਚ ਬੋਰ ਵਾਲੇ ਟੋਏ ’ਚ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਤ ਸਿੰਘ (65) ਪੁੱਤਰ
ਸ਼ਹਿਣਾ, 4 ਮਈ (ਨਰਿੰਦਰ ਸਿੰਗਲਾ): ਕਸਬਾ ਸ਼ਹਿਣਾ ਦੇ ਨੈਣੇਵਾਲ ਰੋਡ ’ਤੇ ਲੰਘੀ ਰਾਤ ਇਕ ਕਿਸਾਨ ਦੀ ਖੇਤ ’ਚ ਬੋਰ ਵਾਲੇ ਟੋਏ ’ਚ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਤ ਸਿੰਘ (65) ਪੁੱਤਰ ਅਰਜੁਨ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਖੇਤ ’ਚ ਧਾਰਮਕ ਸਥਾਨ ’ਤੇ ਮੱਥਾ ਟੇਕਣ ਗਿਆ ਸੀ ਅਤੇ ਟੋਏ ’ਚ ਡਿੱਗ ਪਿਆ। ਟੋਆ 30 ਫੁੱਟ ਡੂੰਘਾ ਸੀ।
ਇਹ ਪਤਾ ਨਹੀਂ ਲੱਗਾ ਕਿ ਉਹ ਅਚਾਨਕ ਡਿੱਗਿਆ ਹੈ ਜਾਂ ਹਨੇਰੀ ਕਾਰਨ ਟੋਏ ’ਚ ਡਿੱਗਿਆ ਹੈ। ਪਰਵਾਰ ਨੇ ਕਾਫੀ ਤਲਾਸ਼ ਕੀਤੀ ਅਤੇ ਉਸ ਦੀ ਲਾਸ਼ ਬੋਰ ਵਾਲੇ ਟੋਏ ’ਚੋਂ ਮਿਲੀ। ਮ੍ਰਿਤਕ ਦਾ ਅੱਜ ਸੇਜਲ ਅੱਖਾਂ ਨਾਲ ਸਸਕਾਰ ਕੀਤਾ ਗਿਆ।