ਦਿਗਵਿਜੇ ਸਿੰਘ ਦੀ ਸਿੱਖ ਸ਼ਰਧਾਲੂਆਂ ਵਿਰੁਧ ਟਿੱਪਣੀ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ
Published : May 5, 2020, 11:04 am IST
Updated : May 5, 2020, 11:04 am IST
SHARE ARTICLE
ਸਿੱਖਾਂ ਦੀਆਂ ਅਥਾਹ ਕੁਰਬਾਨੀਆਂ ਨੂੰ ਦਿਗਵਿਜੇ ਸਿੰਘ ਭੁੱਲ ਗਏ : ਡਾ. ਰੂਪ ਸਿੰਘ
ਸਿੱਖਾਂ ਦੀਆਂ ਅਥਾਹ ਕੁਰਬਾਨੀਆਂ ਨੂੰ ਦਿਗਵਿਜੇ ਸਿੰਘ ਭੁੱਲ ਗਏ : ਡਾ. ਰੂਪ ਸਿੰਘ

ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਆਈ ਸੰਗਤ ਦੇ ਮਾਮਲੇ ਨੂੰ ਧਾਰਮਕ ਰੰਗਤ ਦੇਣੀ ਠੀਕ ਨਹੀਂ

ਅੰਮ੍ਰਿਤਸਰ, 4 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਕਮੇਟੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਵਲੋਂ ਸਿੱਖਾਂ ਸ਼ਰਧਾਲੂਆਂ ਪ੍ਰਤੀ ਨਫ਼ਰਤ ਭਰੀ ਟਿੱਪਣੀ ਦਾ ਸਖ਼ਤ ਨੋਟਿਸ ਲਿਆ ਹੈ।


ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਦਿਗਵਿਜੇ ਸਿੰਘ ਦਾ ਇਹ ਕਹਿਣਾ ਕਿ ਸ੍ਰੀ ਹਜ਼ੂਰ ਸਾਹਿਬ ਦੇ ਸਿੱਖ ਸ਼ਰਧਾਲੂਆਂ ਨਾਲ ਪੰਜਾਬ ਨੂੰ ਖ਼ਤਰਾ ਪੈਦਾ ਹੋ ਗਿਆ ਹੈ, ਇਕ ਗ਼ੈਰ ਜ਼ਿੰਮੇਵਾਰਾਨਾ ਟਿੱਪਣੀ ਹੈ। ਇਸ ਵਿਚੋਂ ਨਫ਼ਰਤ ਦੀ ਭਾਵਨਾ ਸਾਫ਼ ਦਿਸਦੀ ਹੈ। ਭਾਰਤ ਦਾ ਹਰ ਨਾਗਰਿਕ ਬਰਾਬਰ ਅਧਿਕਾਰ ਰਖਦਾ ਹੈ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਅਸਹਿ ਹੈ। ਸਿੱਖਾਂ ਨੇ ਸਦਾ ਦੇਸ਼ ਦੀ ਇੱਜ਼ਤ ਬਚਾਉਣ ਲਈ ਹਿੱਕਾਂ ਡਾਹੀਆਂ, ਕਈ ਜੁਲਮ ਝੱਲੇ ਤੇ ਕੁਰਬਾਨੀਆਂ ਕੀਤੀਆਂ। ਸ਼ਾਇਦ ਇਸ ਇਤਿਹਾਸ ਨੂੰ ਦਿਗਵਿਜੇ ਵਰਗੇ ਆਗੂ ਭੁੱਲ ਗਏ ਹਨ ਜਾਂ ਚਤੁਰਾਈ ਨਾਲ ਅਣਭੋਲ ਬਣ ਗਏ ਹਨ।


ਕੋਰੋਨਾ ਮਹਾਮਾਰੀ ਦੌਰਾਨ ਵੀ ਸਿੱਖਾਂ ਵੱਲੋਂ ਲੰਗਰ ਆਦਿ ਰਾਹੀਂ ਨਿਭਾਈਆਂ ਸੇਵਾਵਾਂ ਦੀ ਦੁਨੀਆਂ ਅੰਦਰ ਪ੍ਰਸ਼ੰਸਾ ਹੋ ਰਹੀ ਹੈ। ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਰੋਨਾ ਦੌਰਾਨ ਘੱਟ ਗਿਣਤੀ ਸਿੱਖਾਂ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ, ਜਦਕਿ ਦੂਸਰੇ ਪਾਸੇ ਕਾਂਗਰਸ ਦਾ ਇਹ ਵੱਡਾ ਨੇਤਾ ਸਿੱਖਾਂ ਨੂੰ ਨਫ਼ਰਤ ਭਰੀ ਭਾਵਨਾ ਨਾਲ ਦੇਖ ਰਿਹਾ ਹੈ। ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਆਈ ਸੰਗਤ ਦੇ ਮਾਮਲੇ ਨੂੰ ਧਾਰਮਕ ਰੰਗਤ ਦੇਣੀ ਠੀਕ ਨਹੀਂ। ਇਹ ਬਦਨਸੀਬੀ ਹੈ ਕਿ ਪੂਰੀ ਦੁਨੀਆਂ ਵਿਚ ਕੇਵਲ ਭਾਰਤ ਅੰਦਰ ਹੀ ਅਜਿਹਾ ਹੋ ਰਿਹਾ ਹੈ।


ਦਿਗਵਿਜੇ ਵਰਗੇ ਆਗੂ ਇਹ ਕਹਿੰਦੇ ਨਹੀਂ ਥਕਦੇ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਭਾਰਤ ਇਕ ਹੈ ਅਤੇ ਜੇਕਰ ਸਿੱਖ ਸ਼ਰਧਾਲੂ ਨਾਂਦੇੜ ਸ਼ਹਿਰ ਤੋਂ ਭਾਰਤ ਦੇ ਵੱਖ-ਵੱਖ ਰਾਜਾਂ ਵਿਚੋਂ ਹੁੰਦੇ ਹੋਏ ਪੰਜਾਬ ਪਹੁੰਚੇ ਹਨ ਤਾਂ ਕੀ ਇਹ ਭਾਰਤ ਦੇ ਨਾਗਰਿਕ ਹੋਣ ਦਾ ਹੱਕ ਵੀ ਗਵਾ ਬੈਠੇ ਹਨ? ਕੀ ਇਨ੍ਹਾਂ ਦਾ ਗੁਨਾਹ ਇਹ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾ ਘੱਟ ਗਿਣਤੀਆਂ ਨਾਲ ਸਬੰਧ ਰਖਦੇ ਹਨ? ਸਾਰੇ ਸ਼ਰਧਾਲੂ ਸਰਕਾਰਾਂ ਦੀ ਪ੍ਰਵਾਨਗੀ ਨਾਲ ਹੀ ਆਏ ਹਨ।

ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਨੂੰ ਪਹਿਲਾਂ ਹੀ ਲਿਆਂਦਾ ਜਾਂਦਾ, ਇਹ ਸਰਕਾਰਾਂ ਦਾ ਫ਼ਰਜ਼ ਸੀ। ਇਸ ਸੰਕਟ ਸਮੇਂ ਰਾਜਨੀਤੀ ਨਾ ਕਰੋ, ਸਗੋਂ ਸਹਿਯੋਗੀ ਬਣੋ। ਇਸ ਸਮੇਂ ਬੇਵਸੀ ਦੀ ਹਾਲਤ ਵਿਚ ਜੀਅ ਰਹੀ ਮਨੁੱਖਤਾ ਨੂੰ ਮਾਨਸਿਕ ਤੌਰ 'ਤੇ ਹੋਰ ਪ੍ਰੇਸ਼ਾਨ ਕਰਨ ਦੀ ਥਾਂ ਇਕਜੁਟ ਹੋ ਕੇ ਕੰਮ ਕਰੋ, ਲੋਕ ਸਦੀਆਂ ਤਕ ਯਾਦ ਰਖਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement