
ਜੰਮੂ 'ਚ ਸ਼ਹੀਦ ਹੋਏ ਮੇਜਰ ਅਨੁਜ ਸੂਦ ਦੀ ਮ੍ਰਿਤਕ ਦੇਹ ਚੰਡੀਗੜ੍ਹ ਪੁੱਜੀ
ਚੰਡੀਗੜ੍ਹ, 4 ਮਈ (ਤਰੁਣ ਭਜਨੀ): ਜੰਮੂ ਕਸ਼ਮੀਰ ਵਿਚ ਸ਼ਨਿਚਰਵਾਰ ਇਕ ਆਪਰੇਸ਼ਨ ਦੇ ਦੌਰਾਨ ਸ਼ਹੀਦ ਹੋਏ ਫੌਜ ਦੇ ਬਹਾਦੁਰ ਅਧਿਕਾਰੀ ਮੇਜਰ ਅਨੁਜ ਸੂਦ ਦੀ ਮ੍ਰਿਤ ਦੇਹ ਸੋਮਵਾਰ ਦੁਪਹਿਰ ਬਾਅਦ ਚੰਡੀਗੜ ਏਅਰਪੋਰਟ ਤੇ ਪਹੁੰਚ ਗਈ। ਇੱਥੇ ਫੌਜ ਦੇ ਅਧਿਕਾਰੀਆਂ ਨੇ ਸ਼ਹੀਦ ਮੇਜਰ ਨੂੰ ਸਲਾਮੀ ਦਿਤੀ। ਮ੍ਰਿਤ ਸਰੀਰ ਨੂੰ ਫੌਜ ਦੇ ਕਮਾਂਡ ਹਸਪਤਾਲ ਪੰਚਕੂਲਾ ਵਿਚ ਰੱਖਿਆ ਗਿਆ ਹੈ।
ਮੰਗਲਵਾਰ ਸਵੇਰੇ ਮ੍ਰਿਤਕ ਸਰੀਰ ਨੂੰ ਕਮਾਂਡ ਹਸਪਤਾਲ ਤੋਂ ਪੰਚਕੂਲਾ ਦੇ ਅਮਰਾਵਤੀ ਇੰਕਲੇਵ ਲੈ ਜਾਇਆ ਜਾਵੇਗਾ। ਇਥੇ ਉਨ੍ਹਾਂ ਦੇ ਮਾਪੇ ਰਹਿ ਰਹੇ ਹਨ। ਕਰੀਬ 9 ਵਜੇ ਉਨ੍ਹਾਂ ਦਾ ਅੰਤਮ ਸੰਸਕਾਰ ਪੁਰੇ ਸੈਨਿਕ ਸਮਾਨ ਦੇ ਨਾਲ ਮਨੀਮਾਜਰਾ ਦੇ ਸ਼ਮਸ਼ਾਨਘਾਟ ਤੇ ਕੀਤਾ ਜਾਵੇਗਾ। ਸੋਮਵਾਰ ਸਵੇਰੇ ਸ਼ਹੀਦ ਮੇਜਰ ਅਨੁਜ ਸੂਦ ਦੇ ਘਰ ਪਰਵਾਰ ਨਾਲ ਦੁਖ ਸਾਂਝਾ ਕਰਨ ਵਾਲਿਆਂ ਦੀ ਭੀੜ ਲੱਗੀ ਰਹੀ। ਪਰਵਾਰ ਨੂੰ ਮਿਲਣ ਆਉਣ ਵਾਲਿਆਂ ਵਿਚ ਐਸਪੀ, ਵਿਧਾਇਕ ਸਮੇਤ ਸ਼ਹਿਰ ਦੀ ਨਾਮੀ ਸਖ਼ਸ਼ੀਅਤਾਂ ਸ਼ਾਮਲ ਸਨ। ਸ਼ਹੀਦ ਦੀ ਪਤਨੀ ਆਕ੍ਰਿਤੀ ਸੂਦ ਧਰਮਸ਼ਾਲਾ ਵਿਚ ਆਪਣੇ ਪਰਵਾਰ ਦੇ ਕੋਲ ਸੀ।
ਉਹ ਵੀ ਸੋਮਵਾਰ ਇੱਥੇ ਪਹੁੰਚ ਗਈ ਹਨ। ਪਿਤਾ ਨੇ ਕਿਹਾ ਕਿ ਹਰ ਸਮੇ ਫੌਜ ਵਿਚ ਭਰਤੀ ਹੋਣ ਦੀ ਗੱਲ ਕਰਦਾ ਸੀ ਸ਼ਹੀਦ ਮੇਜਰ ਦੇ ਪਿਤਾ ਰਿਟਾ ਥ ਬ੍ਰਿਗੇਡੀਅਰ ਸੀਕੇ ਸੂਦ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਹਰ ਸਮੇ ਫੌਜ ਵਿਚ ਭਰਤੀ ਹੋਣ ਦੀ ਗੱਲ ਕਰਦਾ ਸੀ। ਉਹ ਦੱਸਦੇ ਹਨ ਕਿ ਜਦੋਂ ਉਹ ਆਪਣੀ ਫੌਜ ਦੀ ਵਰਦੀ ਨੂੰ ਉਤਾਰ ਕੇ ਰੱਖਦੇ ਸਨ ਤਾਂ ਅਨੁਜ ਉਸ ਵਰਦੀ ਨੂੰ ਨਿਹਾਰਦਾ ਰਹਿੰਦਾ ਸੀ ਅਤੇ ਕਹਿੰਦਾ ਸੀ - ਇਕ ਦਿਨ ਮੈਂ ਵੀ ਫੌਜ ਵਿਚ ਭਰਤੀ ਹੋ ਜਾਵਾਂਗਾ। ਸ਼ਹੀਦ ਮੇਜਰ ਦੀ ਇਕ ਛੋਟੀ ਭੈਣ ਵੀ ਫੌਜ ਵਿਚ ਕੈਪਟਨ ਦੇ ਆਹੁਦੇ ਤੇ ਹੈ ਅਤੇ ਉਹ ਅੱਜਕੱਲ ਮੱਧਪ੍ਰਦੇਸ਼ ਵਿਚ ਹੈ।