ਕੀ ਕਰੋਨਾ ਦਾ ਸਬੰਧ 5ਜੀ ਨੈੱਟਵਰਕ ਨਾਲ ਹੈ?
Published : May 5, 2021, 12:04 am IST
Updated : May 5, 2021, 12:04 am IST
SHARE ARTICLE
image
image

ਕੀ ਕਰੋਨਾ ਦਾ ਸਬੰਧ 5ਜੀ ਨੈੱਟਵਰਕ ਨਾਲ ਹੈ?

ਆਕਲੈਂਡ, 4 ਮਈ, (ਹਰਜਿੰਦਰ ਸਿੰਘ ਬਸਿਆਲਾ): ਅੱਜਕਲ੍ਹ ਸੋਸ਼ਲ ਮੀਡੀਆ ਉਤੇ ਆਮ ਚਰਚਾ ਹੈ ਕਿ 5ਜੀ ਨੈੱਟਵਰਕ 6 ਕਰੋਨਾ ਬੀਮਾਰੀ ਨੂੰ ਫੈਲਾਉਣ ਅਤੇ ਪੰਛੀਆਂ ਦੀ ਪ੍ਰਜਾਤੀ ਨੂੰ ਖ਼ਤਮ ਕਰਨ ਲਈ ਜ਼ਿੰਮੇਵਾਰ ਹੈ। ਭਾਰਤ ਵਿਚ ਵੀ ਇਸ ਦੀ ਕਾਫ਼ੀ ਚਰਚਾ ਹੈ। ਲੋਕ ਪੋਸਟਾਂ ਅਤੇ ਵੀਡੀਉਜ਼ ਪਾਉਣ ਲੱਗੇ ਹਨ। ਇਸ ਸਬੰਧੀ ਨਿਊਜ਼ੀਲੈਂਡ ਸਿਹਤ ਵਿਭਾਗ ਅੰਤਰਰਾਸ਼ਟਰੀ ਪੱਧਰ ਦੇ ਮਾਪਦੰਡਾਂ ਨੂੰ ਕਿਵੇਂ ਅਪਣੇ ਦੇਸ਼ ਅੰਦਰ ਲਾਗੂ ਕਰਦਾ ਹੈ ਅਤੇ ਇਸ ਤਰ੍ਹਾਂ ਦੇ ਪ੍ਰਸ਼ਨਾਂ ਦੇ ਉਤਰ ਕਿਵੇਂ ਦਿੰਦਾ ਹੈ, ਆਉ ਜਾਣੀਏ:-
ਪ੍ਰਸ਼ਨ: ਹੁਣ ਤਕ 5ਜ਼ੀ ਦੇ ਸਿਹਤ ਉਤੇ ਪੈਂਦੇ ਪ੍ਰਭਾਵਾਂ ਬਾਰੇ ਕੀ ਖੋਜ ਹੋਈ ਹੈ।?
ਉਤਰ: 5ਜੀ ਸਿਰਫ਼ ਇਕ ਹੋਰ ਰੇਡੀਉ ਟੈਕਨਾਲੋਜੀ ਐਪਲੀਕੇਸ਼ਨ ਹੈ। 5ਜੀ ਵਿਚ ਕੁੱਝ ਵੀ ਅਨੋਖਾ ਨਹੀਂ ਜੋ ਤੁਹਾਡੇ ਸਰੀਰ ਉਤੇ ਕੋਈ ਵਖਰਾ ਪ੍ਰਭਾਵ ਛਡਦਾ ਹੋਵੇ। ਇਹ ਉਸੇ ਤਰ੍ਹਾਂ ਹੈ ਜਿਵੇਂ ਪਹਿਲਾਂ ਰੇਡੀਉ ਤਰੰਗਾਂ ਹਨ।
ਪ੍ਰਸ਼ਨ: ਕੀ 5ਜੀ ਰੇਡੀਉ ਤਰੰਗਾਂ ਨੂੰ ਦੂਜੀ ਮੋਬਾਈਲ ਫ਼ੋਨ ਤਕਨਾਲੋਜੀ ਤੋਂ ਜ਼ਿਆਦਾ ਗਿਣਤੀ ਵਿਚ ਫੈਲਾਉਂਦਾ ਹੈ?
ਉਤਰ: ਇਸ ਦੀ ਗਿਣਤੀ-ਮਿਣਤੀ ਦਰਸਾਉਂਦੀ ਹੈ ਕਿ ਮੌਜੂਦਾ ਸੈਲੂਲਰ ਤਕਨਾਲੋਜੀ ਨਾਲੋਂ 5ਜੀ ਵਾਲਾ ਸੈਲੂਲਰ ਖੇਤਰ ਬਰਾਬਰ ਮਾਤਰਾ ਵਿਚ ਹੀ ਤਰੰਗਾਂ ਫੈਲਾਉਂਦਾ ਹੈ ਜਾਂ ਫਿਰ ਘੱਟ ਰੇਡੀਉ ਤਰੰਗਾਂ ਫੈਲਾਉਂਦਾ ਹੈ।
ਪ੍ਰਸ਼ਨ: ਕੀ 5ਜੀ ਕੁੱਝ ਦੇਸ਼ਾਂ ਵਿਚ ਬੰਦ ਹੋਇਆ ਹੈ?
ਉਤਰ: ਨਿਊਜ਼ੀਲੈਂਡ ਦਾ ਸਿਹਤ ਵਿਭਾਗ ਅਜਿਹੀ ਕੋਈ ਜਾਣਕਾਰੀ ਨਹੀਂ ਰਖਦਾ।
ਪ੍ਰਸ਼ਨ: ਕੀ ਇਹ ਸੱਚ ਹੈ ਕਿ ਨੀਦਰਲੈਂਡ ਵਿਚ 5ਜੀ ਨੈੱਟਵਰਕ ਕਰ ਕੇ ਸੈਂਕੜੇ ਪੰਛੀ ਮਰ ਗਏ ਸਨ?
ਉਤਰ: ਨਹੀਂ। ਸੰਨ 2018 ਦੇ ਵਿਚ 350 ਦੇ ਕਰੀਬ ਪੰਛੀ ਉਥੇ ਇਕ ਪਾਰਕ ਵਿਚ ਮਰੇ ਮਿਲੇ ਸਨ, ਇਨ੍ਹਾਂ ਦਾ ਸਬੰਧ 5ਜੀ ਨਾਲ ਨਹੀਂ ਸੀ। ਪੰਛੀਆਂ ਵਾਲੀ ਘਟਨਾ ਤੋਂ 4 ਮਹੀਨੇ ਪਹਿਲਾਂ 5ਜੀ ਦਾ ਟੈਸਟ ਕੀਤਾ ਗਿਆ ਸੀ ਅਤੇ ਉਹ ਸਿਰਫ਼ ਇਕ ਦਿਨ ਵਾਸਤੇ ਸੀ।
ਪ੍ਰਸ਼ਨ: ਕੀ ਕਰੋਨਾ (ਕੋਵਿਡ-19) ਦੀ ਮਹਾਂਮਾਰੀ 5ਜੀ ਨੈੱਟਵਰਕ ਨਾਲ ਆਈ ਹੈ?
ਉਤਰ: ਨਹੀਂ। ਕੋਵਿਡ-19 ਇਕ ਵਾਇਰਸ ਹੈ ਜੋ ਇਕ ਦੂਜੇ ਦੇ ਸਰੀਰ ਵਿਚ ਦਾਖ਼ਲ ਹੋਣ ਨਾਲ ਅੱਗੇ ਤੋਂ ਅੱਗੇ ਵਧ ਰਿਹਾ ਹੈ। ਕਰੋਨਾ ਉਥੇ ਵੀ ਹੋ ਰਿਹਾ ਹੈ ਜਿਸ ਦੇਸ਼ ਵਿਚ ਅਜੇ 5ਜੀ ਪਹੁੰਚਿਆ ਹੀ ਨਹੀਂ। ਇਹ ਛੂਤ ਦੀ ਬੀਮਾਰੀ ਹੈ ਅਤੇ ਤੁਹਾਡੇ ਸਰੀਰ ਅੰਦਰ ਰੋਗਾਣੂਆਂ ਦੀ ਲੜਨ ਦੀ ਸ਼ਕਤੀ ਨੂੰ ਘੱਟ ਕਰਦੀ ਹੈ ਅਤੇ ਵਿਅਕਤੀ ਇਸ ਬੀਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ।
ਪ੍ਰਸ਼ਨ: ਕੀ 5ਜੀ ਨੈੱਟਵਰਕ ਵਾਸਤੇ ਜ਼ਿਆਦਾ ਸ਼ਕਤੀਸ਼ਾਲੀ ਰੇਡੀਉ ਤਰੰਗਾਂ ਛਡੀਆਂ ਜਾਂਦੀਆਂ ਹਨ? ਜਿਸ ਕਰ ਕੇ ਇਹ ਜ਼ਿਆਦਾ ਖ਼ਤਰਨਾਕ ਹਨ?
ਉਤਰ: ਇਸ ਵੇਲੇ 5 ਜੀ ਉਹੀ 4ਜੀ ਵਾਲੀ ਸਮਰੱਥਾ ਵਾਲੀਆਂ ਰੇਡੀਉ ਤਰੰਗਾਂ ਛੱਡ ਰਿਹਾ ਹੈ। ਕੁੱਝ ਸਾਲਾਂ ਬਾਅਦ ਸ਼ਕਤੀਸ਼ਾਲੀ ਤਰੰਗਾਂ ਲਈ ਨਵੀਂ ਤਕਨੀਕ ‘ਮਿਲੀਮੀਟਰ ਵੇਵਜ਼’ ਜਾਰੀ ਕੀਤੀ ਜਾਵੇਗੀ ਜੋ ਕਿ ਪੁਆਇੰਟ ਟੂ ਪੁਆਇੰਟ ਰੇਡੀਉ ਕਮਿਊਨੀਕੇਸ਼ਨ ਹੋਵੇਗੀ। ‘ਮਿਲੀਮੀਟਰ ਵੇਵਜ਼’ ਤਰੰਗਾਂ ਬਹੁਤ ਘੱਟ ਤੁਹਾਡੀ ਚਮੜੀ ਦੇ ਅੰਦਰ ਤਕ ਅਸਰ ਕਰੇਗੀ। ਨਿਊਜ਼ੀਲੈਂਡ ਉਚ ਮਾਪਦੰਡਾਂ ਨੂੰ ਅਪਣਾਏਗਾ ਤਾਂ ਕਿ ਕਿਸੇ ਤਰ੍ਹਾਂ ਦਾ ਨੁਕਸਾਨਦਾਇਕ ਅਸਰ ਨਾ ਹੋ ਸਕੇ। ਇਹ ਤਕਨੀਕ ਜ਼ਿਆਦਾ ਗਿਣਤੀ ਵਾਲੇ ਵੱਡੇ ਸਮਾਗਮਾਂ ਜਿਵੇਂ ਖੇਡ ਸਟੇਡੀਅਮ ਅਤੇ ਸ਼ਹਿਰਾਂ ਵਿਚ ਬਹੁਤ ਸਹਾਈ ਹੋਵੇਗੀ।
ਪ੍ਰਸ਼ਨ: ਰੇਡੀਉ ਤਰੰਗਾਂ ਦੀ ਸਮਰੱਥਾ ਕੀ ਹੋਣੀ ਚਾਹੀਦੀ ਹੈ?
ਉਤਰ: ਸਿਹਤ ਮੰਤਰਾਲਾ ਇਸ ਵੇਲੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲ ਰਿਹਾ ਹੈ। ਰੇਡੀਉ ਤਰੰਗਾਂ ਲਈ ਵੱਧ ਤੋਂ ਵੱਧ ਸਮਰੱਥਾ ਇਸ ਵੇਲੇ 3 ਕਿਲੋ ਹਰਟਜ਼ ਤੋਂ 300 ਗੀਗਾ ਹਰਟਜ਼ ਤਕ ਹੈ। 1998 ਦੀ ਇਸ ਨਿਰਧਾਰਤ ਸਮਰੱਥਾ ਨੂੰ 2020 ਵਿਚ ਦੁਬਾਰਾ ਵਿਚਾਰਿਆ ਜਾ ਚੁੱਕਾ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement